Hukumnama - Ang 951

Sathee Paap Kar Sath Kamaahi in Raag Raamkali

In Gurmukhi

ਸਲੋਕੁ ਮਃ ੧ ॥
ਸਤੀ ਪਾਪੁ ਕਰਿ ਸਤੁ ਕਮਾਹਿ ॥
ਗੁਰ ਦੀਖਿਆ ਘਰਿ ਦੇਵਣ ਜਾਹਿ ॥
ਇਸਤਰੀ ਪੁਰਖੈ ਖਟਿਐ ਭਾਉ ॥
ਭਾਵੈ ਆਵਉ ਭਾਵੈ ਜਾਉ ॥
ਸਾਸਤੁ ਬੇਦੁ ਨ ਮਾਨੈ ਕੋਇ ॥
ਆਪੋ ਆਪੈ ਪੂਜਾ ਹੋਇ ॥
ਕਾਜੀ ਹੋਇ ਕੈ ਬਹੈ ਨਿਆਇ ॥
ਫੇਰੇ ਤਸਬੀ ਕਰੇ ਖੁਦਾਇ ॥
ਵਢੀ ਲੈ ਕੈ ਹਕੁ ਗਵਾਏ ॥
ਜੇ ਕੋ ਪੁਛੈ ਤਾ ਪੜਿ ਸੁਣਾਏ ॥
ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥
ਲੋਕ ਮੁਹਾਵਹਿ ਚਾੜੀ ਖਾਹਿ ॥
ਚਉਕਾ ਦੇ ਕੈ ਸੁਚਾ ਹੋਇ ॥
ਐਸਾ ਹਿੰਦੂ ਵੇਖਹੁ ਕੋਇ ॥
ਜੋਗੀ ਗਿਰਹੀ ਜਟਾ ਬਿਭੂਤ ॥
ਆਗੈ ਪਾਛੈ ਰੋਵਹਿ ਪੂਤ ॥
ਜੋਗੁ ਨ ਪਾਇਆ ਜੁਗਤਿ ਗਵਾਈ ॥
ਕਿਤੁ ਕਾਰਣਿ ਸਿਰਿ ਛਾਈ ਪਾਈ ॥
ਨਾਨਕ ਕਲਿ ਕਾ ਏਹੁ ਪਰਵਾਣੁ ॥
ਆਪੇ ਆਖਣੁ ਆਪੇ ਜਾਣੁ ॥੧॥
ਮਃ ੧ ॥
ਹਿੰਦੂ ਕੈ ਘਰਿ ਹਿੰਦੂ ਆਵੈ ॥
ਸੂਤੁ ਜਨੇਊ ਪੜਿ ਗਲਿ ਪਾਵੈ ॥
ਸੂਤੁ ਪਾਇ ਕਰੇ ਬੁਰਿਆਈ ॥
ਨਾਤਾ ਧੋਤਾ ਥਾਇ ਨ ਪਾਈ ॥
ਮੁਸਲਮਾਨੁ ਕਰੇ ਵਡਿਆਈ ॥
ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥
ਰਾਹੁ ਦਸਾਇ ਓਥੈ ਕੋ ਜਾਇ ॥
ਕਰਣੀ ਬਾਝਹੁ ਭਿਸਤਿ ਨ ਪਾਇ ॥
ਜੋਗੀ ਕੈ ਘਰਿ ਜੁਗਤਿ ਦਸਾਈ ॥
ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥
ਮੁੰਦ੍ਰਾ ਪਾਇ ਫਿਰੈ ਸੰਸਾਰਿ ॥
ਜਿਥੈ ਕਿਥੈ ਸਿਰਜਣਹਾਰੁ ॥
ਜੇਤੇ ਜੀਅ ਤੇਤੇ ਵਾਟਾਊ ॥
ਚੀਰੀ ਆਈ ਢਿਲ ਨ ਕਾਊ ॥
ਏਥੈ ਜਾਣੈ ਸੁ ਜਾਇ ਸਿਞਾਣੈ ॥
ਹੋਰੁ ਫਕੜੁ ਹਿੰਦੂ ਮੁਸਲਮਾਣੈ ॥
ਸਭਨਾ ਕਾ ਦਰਿ ਲੇਖਾ ਹੋਇ ॥
ਕਰਣੀ ਬਾਝਹੁ ਤਰੈ ਨ ਕੋਇ ॥
ਸਚੋ ਸਚੁ ਵਖਾਣੈ ਕੋਇ ॥
ਨਾਨਕ ਅਗੈ ਪੁਛ ਨ ਹੋਇ ॥੨॥
ਪਉੜੀ ॥
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥
ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥
ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥
ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥

Phonetic English

Salok Ma 1 ||
Sathee Paap Kar Sath Kamaahi ||
Gur Dheekhiaa Ghar Dhaevan Jaahi ||
Eisatharee Purakhai Khattiai Bhaao ||
Bhaavai Aavo Bhaavai Jaao ||
Saasath Baedh N Maanai Koe ||
Aapo Aapai Poojaa Hoe ||
Kaajee Hoe Kai Behai Niaae ||
Faerae Thasabee Karae Khudhaae ||
Vadtee Lai Kai Hak Gavaaeae ||
Jae Ko Pushhai Thaa Parr Sunaaeae ||
Thurak Manthra Kan Ridhai Samaahi ||
Lok Muhaavehi Chaarree Khaahi ||
Choukaa Dhae Kai Suchaa Hoe ||
Aisaa Hindhoo Vaekhahu Koe ||
Jogee Girehee Jattaa Bibhooth ||
Aagai Paashhai Rovehi Pooth ||
Jog N Paaeiaa Jugath Gavaaee ||
Kith Kaaran Sir Shhaaee Paaee ||
Naanak Kal Kaa Eaehu Paravaan ||
Aapae Aakhan Aapae Jaan ||1||
Ma 1 ||
Hindhoo Kai Ghar Hindhoo Aavai ||
Sooth Janaeoo Parr Gal Paavai ||
Sooth Paae Karae Buriaaee ||
Naathaa Dhhothaa Thhaae N Paaee ||
Musalamaan Karae Vaddiaaee ||
Vin Gur Peerai Ko Thhaae N Paaee ||
Raahu Dhasaae Outhhai Ko Jaae ||
Karanee Baajhahu Bhisath N Paae ||
Jogee Kai Ghar Jugath Dhasaaee ||
Thith Kaaran Kan Mundhraa Paaee ||
Mundhraa Paae Firai Sansaar ||
Jithhai Kithhai Sirajanehaar ||
Jaethae Jeea Thaethae Vaattaaoo ||
Cheeree Aaee Dtil N Kaaoo ||
Eaethhai Jaanai S Jaae Sinjaanai ||
Hor Fakarr Hindhoo Musalamaanai ||
Sabhanaa Kaa Dhar Laekhaa Hoe ||
Karanee Baajhahu Tharai N Koe ||
Sacho Sach Vakhaanai Koe ||
Naanak Agai Pushh N Hoe ||2||
Pourree ||
Har Kaa Mandhar Aakheeai Kaaeiaa Kott Garr ||
Andhar Laal Javaeharee Guramukh Har Naam Parr ||
Har Kaa Mandhar Sareer Ath Sohanaa Har Har Naam Dhirr ||
Manamukh Aap Khuaaeian Maaeiaa Moh Nith Karr ||
Sabhanaa Saahib Eaek Hai Poorai Bhaag Paaeiaa Jaaee ||11||

English Translation

Shalok, First Mehl:
Men of charity gather wealth by committing sins, and then give it away in donations to charity.
Their spiritual teachers go to their homes to instruct them.
The woman loves the man only for his wealth;
They come and go as they please.
No one obeys the Shaastras or the Vedas.
Everyone worships himself.
Becoming judges, they sit and administer justice.
They chant on their malas, and call upon God.
They accept bribes, and block justice.
If someone asks them, they read quotations from their books.
The Muslim scriptures are in their ears and in their hearts.
They plunder the people, and engage in gossip and flattery.
They anoint their kitchens to try to become pure.
Behold, such is the Hindu.
The Yogi, with matted hair and ashes on his body, has become a householder.
The children weep in front of him and behind him.
He does not attain Yoga - he has lost his way.
Why does he apply ashes to his forehead?
O Nanak, this is the sign of the Dark Age of Kali Yuga;
Everyone says that he himself knows. ||1||
First Mehl:
The Hindu comes to the house of a Hindu.
He puts the sacred thread around his neck and reads the scriptures.
He puts on the thread, but does evil deeds.
His cleansings and washings will not be approved.
The Muslim glorifies his own faith.
Without the Guru or a spiritual teacher, no one is accepted.
They may be shown the way, but only a few go there.
Without the karma of good actions, heaven is not attained.
The Way of Yoga is demonstrated in the Yogi's monastery.
They wear ear-rings to show the way.
Wearing ear-rings, they wander around the world.
The Creator Lord is everywhere.
There are as many travellers as there are beings.
When one's death warrant is issued, there is no delay.
One who knows the Lord here, realizes Him there as well.
Others, whether Hindu or Muslim, are just babbling.
Everyone's account is read in the Court of the Lord;
Without the karma of good actions, no one crosses over.
One who speaks the True Name of the True Lord,
O Nanak, is not called to account hereafter. ||2||
Pauree:
The fortress of the body is called the Mansion of the Lord.
The rubies and gems are found within it; the Gurmukh chants the Name of the Lord.
The body, the Mansion of the Lord, is very beautiful, when the Name of the Lord, Har, Har, is implanted deep within.
The self-willed manmukhs ruin themselves; they boil continuously in attachment to Maya.
The One Lord is the Master of all. He is found only by perfect destiny. ||11||

Punjabi Viakhya

nullnullnullnullnullnullnullnullnullnullnullnullnullnullnullnullnullnullnullnullਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ। (ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ। (ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ (ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)। (ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ, ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ। ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ, (ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ, ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ। (ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ, ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ, ਪਰ ਵੇਖੋ ਐਸੇ ਹਿੰਦੂ ਵਲ, (ਨਿਰਾ) ਚੌਕਾ ਦੇ ਕੇ ਹੀ ਸੁੱਚਾ ਬਣਿਆ ਫਿਰਦਾ ਹੈ। ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ, ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ, ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ। ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ? ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ ॥੧॥nullnullnullnullnullnullnullnullnullnullnullnullnullnullnullnullnullnullnullnull(ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ। ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ। ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ ਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ; ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ), ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)। (ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ, ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ; ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ। ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥nullnullnullnullnullਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ। ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ। (ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ। (ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ)। ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥