Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੬
ਪੰਥ ਖਾਲਸਾ ਅੁਤਪਤਿ ਕਰਿ ਕੈ।
ਤੁਰਕ ਤੇਜ ਕੀ ਜੜ੍ਹਾਂ ਅੁਖਰਿ ਕੈ।
ਬਰਖ ਬਤੀਸ ਇਕਾਦਸ਼ ਮਾਸ।
ਜਗ ਮਹਿਣ ਕੀਨਸਿ ਧਰਮ ਪ੍ਰਕਾਸ਼ ॥੩੪॥
ਸਿਜ਼ਖ ਅਨੇਕਨਿ ਕੋ ਗਤਿ੧ ਦੀਨੀ।
ਦੁਖ ਤੇ ਬਚੇ ਸ਼ਰਨ ਜਿਨ ਲੀਨੀ।
ਸਜ਼ਤ੍ਰਹ ਸਹਸ ਪੈਸਠਾ੨ ਅੂਪਰ।
ਕਾਤਿਕ ਸ਼ੁਦਿ ਪੰਚੈ ਦਿਨ ਸੁਰਗੁਰ੩ ॥੩੫॥
ਰਹੀ ਜਾਮਨੀ ਜਾਮ ਸਵਾ ਜਬਿ੪।
ਸਜ਼ਚਿਖੰਡਿ ਪਹੁਣਚੇ ਸ਼੍ਰੀ ਗੁਰ ਤਬਿ।
ਅਵਿਚਲ ਨਗਰ ਨਾਮ ਸ਼ੁਭ ਥਾਨ।
ਭਯੋ ਦੇਹੁਰਾ ਜੋਤਿ ਮਹਾਨ ॥੩੬॥
ਸ਼੍ਰੀ ਹਰਿਰਾਇ ਪਾਇ*+ ਗੁਰਿਆਈ।
ਤਬਹੁ ਨੁਰੰਗੇ ਦਿਜ਼ਲੀ ਪਾਈ।
ਪਤਿਸ਼ਾਹਿਤ ਕਹੁ ਮਾਲਕ ਭਯੋ।
ਰਾਜ ਤੇਜ ਜਿਨ ਬਡ ਬਿਰਧੋ੫ ॥੩੭॥
ਬਹੁਤਨਿ ਕੈ੬ ਕਰਿ ਕੈ ਅਪਰਾਧੂ।
ਮਹਾਂ ਕੁਕਰਮਿ, ਕਸ਼ਟ ਦੈ ਸਾਧੂ੭।
ਗੁਰ ਘਰ ਸੋਣ ਬਹੁ ਦ੍ਰੋਹ ਕਮਾਵਾ।
ਕਰੋ ਅਕਰਮ ਦੁਸ਼ਟ ਦੁਖ ਪਾਵਾ ॥੩੮॥
ਸੁਨਿ ਸਭਿ ਸਿੰਘ ਪ੍ਰਸੰਨ ਮਹਾਨਾ।
ਹਾਥ ਜੋਰਿ ਕੈ ਬਾਕ ਬਖਾਨਾ।
ਨੌ ਗੁਰ ਕੀ ਸਭਿ ਕਥਾ ਬਖਾਨੋ।
ਤੁਮ ਸਰਬਜ਼ਗ ਸਰਬ ਹੀ ਜਾਨੋ ॥੩੯॥
ਇਹ ਸਭ ਪ੍ਰਥਮੇ ਕਥਾ ਸੁਨੈ।
੧ਮੁਕਤੀ।
੨-੧੭੬੫।
੩ਵੀਰਵਾਰ।
੪ਸਵਾ ਪਹਿਰ ਜਦੋਣ ਰਾਤ ਰਹੀ।
*+ਪਾ:-ਪਾਸ।
੫ਵਧਾਇਆ।
੬ਬਹੁਤਿਆਣ ਦਾ।
੭ਕਸ਼ਟ ਦੇਣ ਵਾਲਾ ਭਲਿਆਣ ਪੁਰਸ਼ਾਂ ਲ਼।