Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੨
ਪਾਵਨ ਪਾਵਨ* ਲੇਹਿਣ ਨਿਹਾਰੀ੧ ॥੧੪॥
ਸ਼੍ਰੌਨ ਸੁਨੇ ਸਭਿ ਕੇ ਬਚਨਾ
ਨਹਿਣ ਬਾਕ ਕਹੋ ਤਿਨ ਸੰਗ ਭਿਰਾਈ੨।
ਮੌਨ ਕਰੇ ਮੁਖ ਬੈਠਿ ਰਹੀ
ਬਿਚ ਭੌਨ ਥਿਰੇ ਸਿਖ ਜੇ ਸਮੁਦਾਈ।
ਜਾਨਿ ਗਏ ਮਨ ਮਾਂਹਿ ਤਬੈ
-ਗੁਰਅੰਗਦ ਜੀ ਕਿਤ ਹੈਣ ਇਸ ਥਾਈਣ-।
ਫੇਰ ਕਰੀ ਬਿਨਤੀ ਕਰ ਜੋਰਿ ਕੈ
ਮਾਈ ਜੀ! ਸ਼੍ਰੀ ਗੁਰ ਦੇਹੁ ਬਤਾਈ ॥੧੫॥
ਬੈਨ ਕਹੋ ਨਹਿਣ ਭੈ ਕਰਿ ਕੈ
ਸਭਿਣਹੂੰ ਮਿਲਿ ਬਾਤ ਬਿਚਾਰਨਿ ਠਾਂਨੀ।
-ਸ਼੍ਰੀ ਗੁਰ ਅੰਗਦ ਕੀ ਬਰਜੀ੩
ਮਰਜੀ ਬਿਨ ਕੋਣ ਸੁ ਬਤਾਇ ਨਿਸ਼ਾਨੀ-।
ਬੁਜ਼ਢੇ ਨਿਹਾਰਨ ਕੀਨ ਇਤੈ ਅੁਤ
ਕੋਠੜੀ ਦੇਖਿ ਚਹੂੰ ਦਿਸ਼ਿ ਜਾਨੀ।
-ਬੰਦ ਇਹੀ ਦਰ ਜਾਨੋ ਪਰੈ
ਗੁਰੁ ਹੋਇਣ ਤੁ ਹੋਇਣ ਥਿਰੇ ਇਸ ਥਾਨੀ੪- ॥੧੬॥
ਫੇਰ ਮਿਲੇ ਸਭਿ ਸੋਣ ਨਿਰਨੇ ਕਰਿ
-ਹੈਣ ਨਿਸ਼ਚੇ ਇਸ ਕੋਠੜੀ ਮਾਂਹੀ-।
ਬੰਦਨ ਠਾਨਿ ਭਨੀ ਬਿਨਤੀ
ਮਮ ਨਾਮ ਬੁਢਾ ਲਖਿ ਆਯੋ ਇਹਾਂ ਹੀ।
ਸ਼੍ਰੀ ਗੁਰ ਨਾਨਕ ਦੀਨ ਮੁਝੈ ਬਰ
-ਮੈਣ ਜਹਿਣ ਹੋਵੌਣ ਪਛਾਨੈਣ ਤਹਾਂ ਹੀ।
ਸੰਗਤਿ ਮੇਰੀ ਸਦੀਵ ਕਰੋ
ਜੇਈ ਰੂਪ ਧਰੋਣ, ਗੁਪਤੈ ਤੁਵ ਨਾਂਹੀ੫- ॥੧੭॥
ਆਪ ਅਲੋਪ ਭਏ ਜਬਿ ਤੇ
ਤਬ ਤੇ ਬਹੁ ਬਾਕੁਲ ਦੇਖੇ ਬਿਨਾ।
*ਪਾ:-ਪਾਵਨ ਪਾਦ ਸੁ।
੧ਪਵਿਜ਼ਤ੍ਰ ਚਰਨਾਂ ਲ਼ ਦੇਖ ਲਈਏ।
੨ਭਿਰਾਈ ਨੇ।
੩ਵਰਜੀ ਹੋਈ ਹੈ।
੪ਇਸ ਥਾਂ ਵਿਚ।
੫ਕਿਅੁਣਕਿ ਤੁਸੀ ਸਦਾ ਮੇਰੀ ਸੰਗਤ ਕਰਦੇ ਹੋ, ਜੋ ਰੂਪ ਮੈਣ ਧਾਰਾਣ, ਤੁਹਾਥੋਣ ਲੁਕਿਆ ਨਹੀਣ ਰਹੇਗਾ।