Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੨੮
੧੬. ।ਸਿੰਘਾਂ ਦਾ ਰਾਤੀਣ ਹਜ਼ਲਾ॥
੧੫ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੭
ਦੋਹਰਾ: ਹੁਤੋ ਦੂਰ ਕੁਛ ਲੋਹਗੜ, ਆਨਦ ਪੁਰਿ ਤੇ ਸੋਇ।
ਢੁਕੇ ਮੋਰਚੇ ਨਿਕਟ ਤਿਹਿ, ਦਿਨ ਪ੍ਰਤਿ ਾਫਲ ਹੋਇ ॥੧॥
ਲਲਿਤਪਦ ਛੰਦ: ਇਕ ਦਿਨ ਨਿਸਾ ਭਈ ਅੰਧਿਆਰੀ
ਸ਼ੇਰ ਸਿੰਘ ਬਚ ਭਾਖਾ।
ਨਾਹਰ ਸਿੰਘ ਜੀ! ਸਵਾਧਾਨ ਬਨਿ
ਸੁਨਿ ਮੇਰੀ ਅਭਿਲਾਖਾ ॥੨॥
ਸ਼੍ਰੀ ਅਨਦਪੁਰਿ ਤੇ ਕੁਛ ਅੰਤਰ,
ਨੇਰ ਨਹੀਣ੧ ਲਖਿ ਸੋਅੂ।
ਯਾਂ ਤੇ ਨਿਕਟ ਮੋਰਚੇ ਲਾਵਤਿ੨
ਮਨ ਵਧਾਇ ਸਭਿ ਕੋਅੂ ॥੩॥
ਅਗਮ ਪੁਰੇ ਅਰੁ ਹੋਲ ਗੜੀ ਮਹਿ
ਅਪਰ ਕੇਸ ਗੜ ਸਾਰੇ।
ਦੂਰ ਦੂਰ ਹੈਣ ਸਭਿ ਥਲ ਮੁਰਚੇ
ਢੂਕੇ ਨਿਕਟ ਹਮਾਰੇ੩ ॥੪॥
ਅਬਿ ਨਿਸ ਮਹਾਂ ਅੰਧੇਰ ਗੁਬਾਰੀ
ਦੁਰਜਨ ਾਫਲ ਭਾਰੇ।
ਧਰੇ ਭਰੋਸਾ ਸੁਪਤ ਪਰੇ ਬਹੁ
ਕੋ ਇਕ ਜਾਗਨ ਹਾਰੇ ॥੫॥
ਅੂਪਰ ਪਰਹੁ ਕ੍ਰਿਪਾਨਨਿ ਐਣਚਹੁ
ਕਰਹੁ ਲਥੇਰ ਪਥੇਰਾ।
ਏਕ ਵਾਰ ਕਰਿ ਕਰਹੁ ਕਿਨਾਰਾ
ਪਰਿਹੈ ਰੌਰ ਘਨੇਰਾ ॥੬॥
ਨਹੀਣ ਪਛਾਨ ਪਰਸਪਰ ਹੋਵੈ
ਕਟਹਿ ਪਰਸਪਰ ਸਾਰੇ।
ਹੋਤਿ ਪ੍ਰਾਤਿ ਕੇ ਕਰਹਿ ਫਰਕ੪ ਫਿਰ
ਨਿਕਟ ਨ ਆਇ ਹਮਾਰੇ ॥੭॥
੧ਨੇੜੇ ਨਹੀਣ ਹੈ (ਸਾਡਾ ਮੋਰਚਾ ਲੋਹ ਗੜ੍ਹ)।
੨(ਵੈਰੀ) ਮੋਰਚੇ ਨੇੜੇ ਲਿਆ ਰਹੇ ਹਨ।
੩(ਇਨ੍ਹਾਂ ਤੋਣ ਤਾਂ) ਸਭਨੀ ਥਾਈਣ (ਵੈਰੀਆਣ ਦੇ) ਮੋਰਚੇ ਦੂਰ ਦੂਰ ਹਨ (ਪਰ) ਸਾਡੇ (ਇਹ) ਨੇੜੇ ਆ ਢੁਜ਼ਕੇ
ਹਨ।
੪ਭਾਵ ਪਰੇ ਹੋ ਜਾਣਗੇ (ਸਾਥੋਣ)।