Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੬
੨. ।ਬਿਸ਼ਨ ਸਿੰਘ ਦੀ ਕਾਵਰੂੰ ਦੇਸ਼ ਤੇ ਚੜ੍ਹਾਈ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩
ਦੋਹਰਾ: ਭਯੋ ਨੁਰੰਗਾ ਸ਼ਾਹ ਜਬਿ, ਜੀਤੇ ਦੇਸ਼ ਅਸ਼ੇਸ਼।
ਲਸ਼ਕਰ ਕਰੋ ਬਿਸਾਲ ਜਿਨ, ਦੇ ਕਰਿ ਤ੍ਰਾਸ ਵਿਸ਼ੇਸ਼ ॥੧॥
ਚੌਪਈ: ਵਹਿ ਸ਼ਮਸ਼ੇਰ ਕਚਹਿਰੀ ਮਾਹੂੰ।
ਧਰੀ ਰਹਹਿ ਕੋ ਗਹਹਿ ਨ ਤਾਹੂੰ।
ਮਾਨ ਸਿੰਘ ਕੋ ਨਾਤੀ੧ ਭਯੋ।
ਬਡ ਮਰਾਤਬਾ ਜਿਸ ਕੋ ਦਯੋ ॥੨॥
ਦੇਸ਼ ਬਿਸਾਲੈ ਦਰਬ ਬਿਸਾਲ।
ਲਸ਼ਕਰ ਬਡੋ ਚਢਹਿ ਤਿਸ ਨਾਲ।
ਚਹਤਿ ਨਰੰਗਾ ਤਿਸੈ ਚਢਾਯੋ।
ਸਾਦਰ ਦਲ ਬਲ ਦੇਤਿ ਬਢਾਯੋ ॥੩॥
ਦਾਵ ਘਾਵ ਸੋਣ ਕਰਿ ਬਡਿਆਈ।
ਕਹਿ ਕਰਿ ਤਿਸ ਤੇ ਸੋ ਅੁਠਿਵਾਈ।
ਆਦਰ ਦਰਬ ਦੀਨਿ ਬਹੁਤੇਰਾ।
ਕਰੋ ਪਿਛਾਰੀ ਕਟਕ੨ ਘਨੇਰਾ ॥੪॥
ਸਦਾ ਆਫਰੀਣ ਕਹਿ ਕੈ ਸ਼ਾਹੂ।
ਚਢਿਬੈ ਕੋ ਦੀਨਸਿ ਅੁਤਸਾਹੂ।
ਹਟੋ ਨ ਜਾਇ ਸ਼ਾਹ ਕੇ ਕਹੇ।
ਮਰਨਿ ਮਾਨਿ ਕੈ ਸੋ ਅਸਿ ਗਹੇ੩ ॥੫॥
ਰੁਖਸਦ ਹੋਇ ਸ਼ਾਹੁ ਤੇ ਚਲੋ।
ਆਇ ਜੋਧ ਪੁਰਿ* ਸਭਿ ਸੋਣ ਮਿਲੋ।
-ਦੇਸ਼ ਕਾਵਰੂ ਕਰਨਿ ਚਢਾਈ-।
ਜਬਿ ਅਪਨੇ ਪਰਿਵਾਰ ਸੁਨਾਈ ॥੬॥
ਮਹਾਂ ਸ਼ੋਕ ਹੋਯਸਿ ਰਨਵਾਸੂ।
੧ਪੌਤਾ।
੨ਫੌਜ।
੩ਮਰਨਾ ਮੰਨਕੇ ਸੋ ਤਲਵਾਰ ਫੜੀ।
*ਜੋਧਪੁਰ ਦਾ ਕੋਈ ਰਾਜਾ ਇਸ ਸਮੇਣ ਬਿਸ਼ਨ ਸਿੰਘ ਨਾਮ ਦਾ ਨਹੀਣ ਹੋਇਆ। ਬਿਸ਼ਨ ਸਿੰਘ ਜੈਪੁਰ ਦੇ ਰਾਜਾ
ਰਾਮ ਸਿੰਘ ਦਾ ਬੇਟਾ ਸੀ, ਜੋ ਸ਼੍ਰੀ ਗੁਰੂ ਨਾਵੇਣ ਪਾਤਸ਼ਾਹ ਜੀ ਦੇ ਜੋਤੀ ਜੋਤ ਦੇ ਸਮੇਣ ਨਿਆਣਾ ਸੀ। ਕਵਿ ਜੀ
ਲਿਖਦੇ ਹਨ ਮਾਨ ਸਿੰਘ ਕੋ ਨਾਤੀ ਭਇਓ (ਅੰਕ ੨ ਇਸੇ ਅੰਸੂ ਦਾ) ਜਿਸ ਦਾ ਮਤਲਬ ਹੈ ਕਿ ਆਸਾਮ
ਪਰ ਚੜ੍ਹਨੇ ਵਾਲਾ ਰਾਜਾ ਇਸ ਸਮੇਣ ਮਾਨ ਸਿੰਘ ਦੀ ਵੰਸ਼ ਵਿਚੋਣ ਸੀ। ਮਾਨ ਸਿੰਘ ਜੈ ਪੁਰ ਦਾ ਰਾਜਾ ਸੀ। ਸੋ
ਜੋਧ ਪੁਰ ਲਿਖਿਆ ਜਾਣਾ, ਕਵਿ ਜੀ ਦੀ ਕਲਮ ਅੁਕਾਈ ਹੈ ਯਾ ਲਿਖਾਰੀ ਦੀ। ਗੁਰੂ ਘਰ ਨਾਲ ਸੰਬੰਧ ਬੀ ਜੈ
ਪੁਰ ਪਤੀਆਣ ਦਾ ਵਿਸ਼ੇਸ਼ ਰਿਹਾ ਹੈ।