Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੬੨
੨੨. ।ਦਿਨ ਦਾ ਜੰਗ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੩
ਦੋਹਰਾ: ਭਈ ਪ੍ਰਭਾਤਿ ਬਿਲੋਕਿ ਕੈ ਲਸ਼ਕਰ ਹਤਿ ਭਾ ਬ੍ਰਿੰਦ।
ਕੁਤਬ, ਪੈਣਦ, ਅਨਵਰ ਅਪਰ ਲਖਿ ਕੈ ਬਲੀ ਬਿਲਦ ॥੧॥
ਰਸਾਵਲ ਛੰਦ: ੧ਰਿਸੋ ਖਾਨ ਕਾਲਾ। ਇਨੋ ਤਾਤਕਾਲਾ।
ਕਹੋ ਕੋਪ ਸੰਗਾ੪। ਨ ਕੋਟੰ ਅੁਤੰਗਾ ॥੨॥
ਨਹੀਣ ਦੀਹ੨ ਖਾਈ। ਲਰੇ ਦੂਰ ਆਈ।
ਮਰੇ ਬੀਰ ਆਧੇ। ਨਹੀਣ ਸ਼ਜ਼ਤ੍ਰ ਸਾਧੇ ॥੩॥
ਕਹਾਂ ਬਾਤ ਹੋਈ। ਕਰੋ ਕੋਣ ਨ ਢੋਈ?
ਪਰੈ ਬ੍ਰਿੰਦ ਹੇਲਾ। ਰਿਪੂ ਰੇਲਿ ਪੇਲਾ ॥੪॥
ਜਿਤੀ ਦੇਰ ਧਾਰੋ। ਤਿਤੋ ਹੈ ਬਿਗਾਰੋ।
ਚਹੂੰ ਓਰ ਘੇਰਾ। ਕਰੋ ਏਕ ਬੇਰਾ ॥੫॥
ਦੋਹਰਾ: ਕੁਤਬਖਾਨ! ਪੂਰਬ ਦਿਸਾ, ਦਸ ਹਗ਼ਾਰ ਲੈ ਸੈਨ।
ਪੁਰਿ ਕੇ ਸਨਮੁਖ ਹੇਲ ਕਰਿ, ਮਾਰਿ ਕਰਹੁ ਬਿਨ ਚੈਨ ॥੬॥
ਅਨਵਰ ਅਰੁ ਅਸਮਾਨ ਖਾਂ! ਦਜ਼ਖਂ ਦਿਸ਼ਿ ਕੀ ਓਰ।
ਪੁਰਿ ਕੈ ਨਿਕਟਿ ਪਹੂਚਿ ਕੈ, ਕਰੀਐ ਸੰਘਰ ਘੋਰ ॥੭॥
ਸੋਰਠਾ: ਦਸ ਹਗ਼ਾਰ ਲਿਹੁ ਸੰਗ, ਜਬਿ ਹੇਲਾ ਸਗਰੇ ਕਰਹਿ।
ਕਰਾਚੋਲ ਕੇ ਜੰਗ, ਲਰਤਿ ਲਰਤਿ ਪੁਰਿ ਮਹਿ ਬਰਹਿ ॥੮॥
ਮੈਣ ਪਸ਼ਚਮ ਦਿਸ਼ਿ ਠਾਂਢਿ, ਇਤਿ ਤੇ ਕਰੌਣ ਪ੍ਰਵੇਸ਼ ਕੋ।
ਹਤਹਿ ਖੜਗ ਕੋ ਕਾਢਿ, ਅਰਹਿ ਜੁ ਆਇ ਅਸ਼ੇਸ਼ ਕੋ੩ ॥੯॥
ਪੈਣਦਖਾਨ ਬਲਵਾਨ, ਅੁਜ਼ਤਰ ਦਿਸ਼ਿ ਲਰਿ ਕੈ ਪਰਹਿ੪।
ਲਿਹੁ ਬਿਚਲਾਇ ਮਹਾਨ, ਮਾਰਿ ਮਾਰਿ ਕਰਿ ਕੈ ਬਰਹਿ੫ ॥੧੦॥
ਇਮ ਮਸਲਤ ਕੋ ਧਾਰਿ, ਲੈ ਲੈ ਦਸੰ ਹਗ਼ਾਰ ਦਲ।
ਚਾਰ ਓਰ ਹੁਇ ਚਾਰ, ਭਨਤਿ ਪਰਸਪਰ ਅਪਨ ਬਲ ॥੧੧॥
ਰਸਾਵਲ ਛੰਦ: ਬਜਾਏ ਨਗਾਰੇ। ਚਲੇ ਚੌਣਪ ਧਾਰੇ।
ਜੁਦੀ ਸੈਨ ਕੀਨੀ। ਨਿਜੰ ਸੰਗ ਲੀਨੀ ॥੧੨॥
ਸੁਰਾ੬ ਪਾਨ ਕੀਨੇ। ਰਣੰ ਰੰਗ ਭੀਨੇ।
੧(ਕਾਲੇ ਖਾਨ ਨੇ) ਤਤਕਾਲ ਇਨ੍ਹਾਂ (ਕੁਤਬ ਖਾਂ ਪੈਣਦਾ ਅਨਵਰ ਆਦਿਕਾਣ) ਲ਼ ਗੁਜ਼ਸੇ ਨਾਲ ਕਿਹਾ।
੨ਡੂੰਘੀ।
੩ਸਾਰਿਆਣ ਲ਼।
੪ਅੁਤਰ ਦਿਸ਼ਾ ਵਲੋਣ ਪੈਕੇ ਲੜੇ।
੫ਵੜੀਏ (ਨਗਰ ਵਿਚ)।
੬ਸ਼ਰਾਬ।