Sri Gur Pratap Suraj Granth

Displaying Page 153 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੮

ਅਧਿਕ ਭਾਅੁ ਧਰਿ ਜਾਤਿ ਹੈਣ, ਜੈਕਾਰ ਅੁਚਾਰੇ।
ਇਸੀ ਰੀਤਿ ਨਿਸ਼ਕਾਮ ਹੀ, ਬਹੁ ਬਾਰ ਪਧਾਰੇ੧ ॥੧੦॥
ਚੌਪਈ: ਅਤਿ ਪਵਿਜ਼ਤ੍ਰ ਜਾਤ੍ਰਾ ਕੋ ਕਰੈਣ।
ਸਰਬ ਬਿਕਾਰ ਰਿਦੈ ਪਰਿਹਰੈਣ।
ਕਾਮ ਨ ਕ੍ਰੋਧ ਨ ਲੋਭ ਨ ਧਾਰੈਣ।
ਸੁਚ ਸੰਜਮ ਕੇ ਸਾਥ ਸਿਧਾਰੈਣ ॥੧੧॥
ਖਸ਼ਟ ਮਾਸ ਬੀਤੇ ਜਬਿ ਜਾਵੈਣ।
ਗ੍ਰਿਹ ਭੀ ਬੈਠੇ ਸੁਰਸਰਿ ਧਾਵੈਣ।
ਅੂਨਬਿੰਸਤੀ ਬਾਰ੨ ਗਏ ਜਬਿ।
ਦੇਹ ਜਰਜਰੀ ਭੂਤ੩ ਭਈ ਤਬਿ ॥੧੨॥
ਚਲਹਿਣ ਚਰਨ੪ ਸਿਮਰਨ ਕੋ ਕਰਿਤੇ।
ਅੂਚੇ ਜਯ ਜਯਕਾਰ ਅੁਚਰਿਤੇ।
ਬਹੁਰ ਬੀਸਵੀਣ ਬਾਰਿ ਪਧਾਰੇ।
ਮਿਹੜਾ੫ ਗ੍ਰਾਮਿਕ ਪੰਥ ਮਝਾਰੇ ॥੧੩॥
ਬਸਹਿ ਬਿਜ਼ਪ੍ਰ ਇਕ ਤਹਿਣ ਅਵਿਦਾਤਿ੬।
ਹੁਤੋ ਸਾਰਸੁਤ ਭੰਬੀ ਜਾਤਿ੭।
ਦੁਰਗਾ ਨਾਮ ਭਨਹਿਣ ਤਿਸ ਕੇਰਾ।
ਕਰਹਿਣ ਜਾਤਰੀ ਤਹਾਂ ਬਸੇਰਾ ॥੧੪॥
ਆਵਤਿ ਜਾਤਿ ਪਾਇਣ ਬਿਸਰਾਮਾ।
ਸਾਦਰ ਕਰਹਿ ਅੁਤਾਰਨ ਧਾਮਾ੮।
ਤਹਾਂ ਗਏ ਸ਼੍ਰੀ ਅਮਰ ਸੁਜਾਨਾ।
ਪੰਥ ਤਪਤ ਭਾਨੁਜ ਮਜ਼ਧਾਨਾ੯ ॥੧੫॥
ਥਿਰੇ੧੦ ਦੁਪਹਿਰਾ ਹੇਤ ਬਿਤਾਵਨਿ।


੧ਕਈ ਵੇਰ ਗਏ।
੨ਅੁਨੀਵੀਣ ਵਾਰ।
੩ਭਾਵ ਬ੍ਰਿਜ਼ਧ।
੪ਪੈਰੀਣ ਤੁਰਕੇ ਜਾਣ।
੫ਇਕ ਪਿੰਡ ਦਾ ਨਾਮ।
੬ਸ੍ਰੇਸ਼ਟ, ਮਸ਼ਾਹੂਰ।
੭ਬ੍ਰਾਹਮਣਾਂ ਦਾ ਇਕ ਗੋਤ੍ਰ, ਸੰਭਾਵਨਾ ਹੈ ਕਿ ਜਿਨ੍ਹਾਂ ਦੇ ਵਡੇ ਸਰਸਤੀ ਨਦੀ ਦੇ ਕਿਨਾਰੇ ਕਦੇ ਵਸਦੇ ਸਨ ਸੋ
ਸਾਰਸਤ।
੮ਘਰ ਅੁਤਾਰਾ ਦੇਵੇ।
੯ਦੁਪਹਿਰ ਦੇ ਸੂਰਜ ਦੀ ਧੁਜ਼ਪ ਕਰਕੇ ਰਾਹ ਤਪ ਰਿਹਾ ਸੀ।
੧੦ਟਿਕੇ।

Displaying Page 153 of 626 from Volume 1