Sri Gur Pratap Suraj Granth

Displaying Page 184 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੯੭

੨੩. ।ਡਰੋਲੀਓਣ ਭਾਈ ਰੂਪੇ ਪੁਜ਼ਜੇ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੪
ਦੋਹਰਾ: ਕਰੋ ਬਿਸਰਜਨ ਸਰਬ ਕੋ,
ਹਟਿ ਸ਼੍ਰੀ ਹਰਿਗੋਵਿੰਦ।
ਖਾਨ ਪਾਨ ਕਰਿ ਵਹਿਰ ਹੀ,
ਥਿਰੇ ਵਹਿਰਿ੧ ਢਿਗ ਬ੍ਰਿੰਦ ॥੧॥
ਚੌਪਈ: ਸਭਾ ਬਿਖੇ ਥਿਰਤਾ ਗੁਰ ਲਈ।
ਸੋਦਰ ਸੰਧਾ ਜਿਸ ਛਿਨ ਭਈ।
ਕੁਛਕ ਤਿਮਰ ਬਿਥਰੋ ਨਭ ਛਾਏ।
ਸ਼੍ਰੀ ਹਰਗੋਵਿੰਦ ਮੰਦਿਰ੨ ਆਏ ॥੨॥
ਸਭਿ ਦਿਸ਼ਿ ਸੂੰਨ੩ ਸਦਨ ਦਿਸਿ ਆਵੈਣ੪।
ਨਏ ਚਿਨੇ ਜਨੁ ਅਬਹਿ ਬਸਾਵੈਣ੫।
ਸਾਈਣ ਦਾਸ ਅਵਾਸ ਨ ਕੋਈ।
ਗੁਰ ਆਵਤਿ ਪਿਖਿ ਸਨਮੁਖ ਹੋਈ ॥੩॥
ਬਿਜਨਾ੬ ਪੌਨ ਕਰਨਿ ਤੇ ਆਦਿ।
ਰਾਮੋ ਸੇਵ ਕਰਤਿ ਭੇ ਯਾਦਿ।
ਰਹਤਿ ਨਜੀਕੀ ਸਾਹਿਬਗ਼ਾਦੇ।
ਨਹਿ ਚਾਰਹੁ ਮਹਿ ਕੋ ਅਹਿਲਾਦੇ ॥੪॥
ਤੀਨਹੁ ਮਹਿਲਾ ਇਕ ਮ੍ਰਿਤੁ ਹੋਈ।
ਗਮਨੀ ਪੁਰਿ੭ ਦਾਸੀ ਜੁਤਿ ਦੋਈ।
ਪੌਤ੍ਰੇ ਨਿਕਟ ਜੁਗਮ ਕਬਿ ਆਵਤਿ।
ਕਰਤਿ ਦੁਲਾਰ ਮੋਦ ਅੁਪਜਾਵਤਿ ॥੫॥
ਗਏ ਸਮਸਤ ਸਮੀਪ ਨ ਕੋਈ।
ਸੂੰਨੇ ਸਦਨ ਅੁਦਾਸੀ ਹੋਈ।
ਬਿਧੀਚੰਦ ਕੋ ਨਿਕਟਿ ਨਿਹਾਰਾ।
ਬਾਕ ਵਿਰਾਗ ਸਮੇਤ ਅੁਚਾਰਾ ॥੬॥


੧(ਡਰੋਲੀ ਨਗਰ ਤੋਣ) ਬਾਹਰ ਹੀ (ਜਿਜ਼ਥੇ ਮੈਦਾਨ ਵਿਚ ਫੌਜਾਣ ਤੇ ਡੇਰੇ ਸਨ)।
੨ਭਾਈ ਸਾਈਣ ਦਾਸ ਵਾਲੇ ਮੰਦਰ।
੩ਖਾਲੀ।
੪ਨਗ਼ਰ ਆਅੁਣਦੇ ਹਨ।
੫ਨਵੇਣ ਬਣੇ ਹਨ ਮਾਨੋਣ ਹੁਣੇ ਵਜ਼ਸਂਗੇ।
੬ਪਜ਼ਖੇ ਦੀ।
੭ਭਾਵ ਕਰਤਾਰ ਪੁਰ।

Displaying Page 184 of 473 from Volume 7