Sri Gur Pratap Suraj Granth

Displaying Page 189 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੦੨

੨੬. ।ਪਹਾੜੀਆਣ ਨੇ ਇਟਾਂ ਪਜ਼ਥਰ ਖਗ਼ਾਨਾ ਜਾਣਕੇ ਲੁਟੇ॥
੨੫ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੭
ਦੋਹਰਾ: *ਕਹੋ ਬਹੁਤ ਸਤਿਗੁਰ ਪ੍ਰਭੂ, ਜਨਨੀ ਆਦਿ ਜਿ ਸਿਜ਼ਖ।
ਨਹਿ ਮਨ ਲਾਵਤਿ ਸਾਚ ਕੋ, ਹੋਇ ਜੁ ਬਾਤ ਭਵਿਜ਼ਖ੧ ॥੧॥
ਚੌਪਈ: ਸ਼੍ਰੀ ਕਲਗੀਧਰ ਤਬਹਿ ਬਿਚਾਰਾ।
ਇਨਹੁ ਦਿਖਾਵਹੁ ਕਰਿ ਪਤਿਆਰਾ੨।
ਪੰਮਾ ਅਪਨਿ ਹਗ਼ੂਰ ਹਕਾਰੋ।
ਸਭਿਨਿ ਸੁਨਾਵਤਿ ਤਿਸੈ ਅੁਚਾਰੋ ॥੨॥
ਅਵਰੰਗਾ ਅਰੁ ਗਿਰਪਤਿ ਸਾਰੇ।
ਸਹਤ ਸਮਾਜ ਜਿ ਚਹਤਿ ਨਿਕਾਰੇ।
ਪੰਚ ਹਗ਼ਾਰ ਬ੍ਰਿਖਭ ਬਨਜਾਰੇ।
ਭੇਜ ਦੇਹੁ ਹਮ ਕੋਸ਼ ਨਿਕਾਰੇਣ ॥੩॥
ਪ੍ਰਥਮ ਹਮਾਰੀ ਦੌਲਤ ਜਾਵੈ।
ਤਿਸ ਪਸ਼ਚਾਤੀ ਨਿਕਰਿ ਸਿਧਾਵੈਣ।
ਅਪਰ ਸਮਾਜ ਸਾਥ ਹਮ ਰਾਖੈਣ।
ਜੰਗਲ ਦੇਸ਼ ਜਾਨਿ ਅਭਿਲਾਖੈਣ ॥੪॥
ਇਮ ਸੁਨਿ ਪੰਮਾ ਬਾਹਰ ਗਯੋ।
ਗਿਰਪਤਿ ਸਾਥ ਕਹਤਿ ਬਿਧ ਭਯੋ।
ਸੁਨਿ ਕੈ ਹਰਖੇ ਸਭਿ ਹੀ ਮਾਨੀ।
ਅੁਮਰਾਵਨ ਭੀ ਨੀਕੇ ਜਾਨੀ ॥੫॥
ਨਿਤ ਕੋ ਰਣ ਮੁਹਿੰਮ ਮਿਟ ਜਾਇ।
ਆਪੋ ਅਪਨੇ ਸਦਨ ਸਿਧਾਇ।
ਲਸ਼ਕਰ ਬਿਖੈ ਬ੍ਰਿਖਭ ਬਨਜਾਰੇ।
ਕਰੇ ਬਟੋਰਨ ਤਤਛਿਨ ਸਾਰੇ ॥੬॥
ਬ੍ਰਿਖਭ ਗੋਨ ਜੁਤਿ੩ ਪੰਜ ਹਗ਼ਾਰ।
ਭੇਜ ਦੀਏ ਸਤਿਗੁਰ ਦਰਬਾਰ।
ਆਨਿ ਥਿਰੇ ਢਿਗ ਪ੍ਰਭੁ ਪੁਨ ਕਹੋ।
ਧਰਮ ਇਮਾਨ ਦੁਹਨ ਜਿਮ ਲਹੋ੪ ॥੭॥


*ਸੌ ਸਾਖੀ ਦੀ ਇਹ ੧੯ਵੀਣ ਸਾਖੀ ਹੈ।
੧ਜੇ ਭਵਿਜ਼ਖਤ ਵਿਚ ਹੋਣੀ ਹੈ ਅੁਹ ਮਨ ਨਹੀਣ ਲਿਆਣਵਦੇ ਸਿਜ਼ਖ ਤੇ ਮਾਤਾ ਜੀ।
੨ਅਗ਼ਮਾਯਸ਼ ਕਰਕੇ ਦਜ਼ਸੀਏ। (ਅ) ਇਨ੍ਹਾਂ ਲ਼ ਦਿਖਾ ਦੇਈਏ ਤਾਂ ਭਰੋਸਾ ਕਰਨਗੇ।
੩ਛਜ਼ਟਾਂ ਸਮੇਤ।
੪(ਪਹਾੜੀਆਣ ਨੇ) ਧਰਮ (ਤੁਰਕਾਣ ਨੇ) ਈਮਾਨ ਜਿਵੇਣ ਦੋਹਾਂ ਨੇ (ਵਿਚ ਲਿਆਅੁਣਾ) ਲਖਾਇਆ ਹੈ।

Displaying Page 189 of 441 from Volume 18