Sri Gur Pratap Suraj Granth

Displaying Page 240 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੫

੨੫. ।ਸ੍ਰੀ ਅਮਰ ਜੀ ਦੀ ਗੁਰ ਦਰਸ਼ਨ ਲਈ ਸਿਜ਼ਕ ਤੇ ਗੁਰੂ ਜੀ ਦਾ ਮਿਲਾਪ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੬
ਦੋਹਰਾ: ਕੇਤਿਕ ਦਿਨ ਬੀਤੇ ਜਬਹਿ, ਗੁਰੁ ਦਰਸ਼ਨ ਨਹਿਣ ਕੀਨ।
ਜੋ ਨਿਤ ਪ੍ਰਤਿ ਨਿਕਟੀ ਰਹੈਣ, ਹੋਇ ਪ੍ਰੇਮ ਆਧੀਨ ॥੧॥
ਚੌਪਈ: ਤਿਨ ਕੋ ਬਿਨ ਦੇਖੇ ਦਿਨ ਬੀਤੇ।
ਕੁਤੋ ਸ਼ਾਂਤਿ ਕਰਿ ਚੀਤਿ ਪ੍ਰਤੀਤੇ੧।
ਤਰਫਤਿ ਰਾਤ ਨੀਣਦ ਨਹਿਣ ਆਵੈ।
ਦਿਨ ਮਹਿਣ ਰੁਚਿ ਕਰਿ ਅਸਨ ਨ ਪਾਵੈਣ ॥੨॥
ਖਾਨ ਪਾਨ ਸੋਣ ਨਹੀਣ ਸਨੇਹੂ।
ਪਦ ਅਰਬਿੰਦਨਿ ਪ੍ਰੇਮ ਅਛੇਹੂ੨।
ਸਭਿ ਸੋਣ ਅੁਦਾਸੀਨ ਰਹਿਣ ਬੈਸੇ।
ਨਹਿਣ ਰੁਚਿ ਬੋਲਨ, ਸੁਨਹਿਣ ਨ ਕੈਸੇ ॥੩॥
-ਮਨ ਸਿਮਰਨ ਕਰਿ ਕਰੋਣ ਹਕਾਰਨ੩।
ਨਿਸ਼ਚੈ ਆਵਹਿਣਗੇ ਮਮ ਕਾਰਨ।
ਤਅੂ ਤਿਨਹੁ ਕੋ ਸ਼੍ਰਮ੪ ਮਗ ਹੋਇ।
ਇਹੁ ਮੇਰੇ ਚਿਤ ਰੁਚਹਿ ਨ ਕੋਇ ॥੪॥
ਦਰਸ਼ਨ ਬਿਨਾਂ ਸ਼ਾਂਤਿ ਕਿਮ ਧਾਰੈਣ-।
ਇਮ ਅਸਮੰਜਸੁ ਰਿਦੈ ਬਿਚਾਰੈਣ।
-ਜਾਇ ਖਡੂਰ ਨਿਹਾਰਨ ਕਰਿਹੋਣ।
ਹੁਕਮ ਮਿਟਹਿ ਅਪਰਾਧ ਬਿਚਰਿਹੋਣ੫- ॥੫॥
ਮਨ ਮਹਿਣ ਅਨਗਿਨ ਠਾਨਹਿਣ ਗਿਂਤੀ।
ਨਿਸ ਦਿਨ ਭਨਹਿਣ ਦੀਨ ਬਨਿ ਬਿਨਤੀ।
ਚਿਤ ਚਟਿਪਟੀ੬ ਲਗਤਿ ਅਧਿਕਾਈ।
-ਕਰੋਣ ਕਹਾਂ ਕੁਛ ਕਰੀ ਨ ਜਾਈ- ॥੬॥
ਅੁਤ ਸ਼੍ਰੀ ਅੰਗਦ ਜਗ ਗੁਰ ਸਾਮੀ।
ਦਾਸ ਰਿਦੈ ਲਖਿ ਅੰਤਰਜਾਮੀ।


੧ਚਿਜ਼ਤ ਕਿਵੇਣ ਸ਼ਾਂਤੀ ਪ੍ਰਤੀਤ ਕਰੇ।
੨ਇਕ ਰਸ।
।ਸੰਸ:॥ ਅਚੇਛਦ = ਨਾ ਟੁਜ਼ਟਂ ਵਾਲਾ।
੩ਮਨ ਵਿਚ ਯਾਦ ਕਰਕੇ ਸਜ਼ਦਂਾ ਕਰਾਣ, ਤਦ।
੪ਥਕਾਨ।
੫ਵਿਚਾਰਦਾ ਹਾਂ।
੬ਬਚੈਨੀ, ਆਤੁਰਤਾ।

Displaying Page 240 of 626 from Volume 1