Sri Gur Pratap Suraj Granth

Displaying Page 273 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੮੬

੩੫. ।ਭਾਈ ਬਿਧੀ ਚੰਦ ਦੀ ਦਰਬਾਰ ਵਿਚ ਪਹੁੰਚ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੬
ਦੋਹਰਾ: ਦੁਰਗ ਪੌਰ ਕੇ ਨਿਕਟਿ ਇਕ, ਕੰਧ ਅੁਚੇਰੀ ਥੋਰ।
ਤਿਸ ਪਰ ਚਢਿ ਬੈਠੋ ਸੁਮਤਿ, ਦਾਵ ਕਰਨ ਕੋ ਔਰ ॥੧॥
ਚੌਪਈ: ਭਲੇ ਭਲੇ ਕੇਤਿਕ ਨਰ ਆਏ।
ਤਿਨ ਬੂਝੋ ਸਭਿ ਕਹਤਿ ਸੁਨਾਏ।
ਖੋਜੀ, ਗਣਕ, ਗੁਣੀ ਬਡਿ ਮੈ ਹੌਣ।
ਗਈ ਵਸਤੁ ਕੋ ਸੋਧਿ ਬਤੈ ਹੌਣ ॥੨॥
ਕੇਚਿਤ ਭਾਖਤਿ ਗੋ ਹਮਾਰੋ।
ਦਿਹੁ ਬਤਾਇ ਜੇ ਗਣਕ੧ ਅੁਚਾਰੋ।
ਸੁਨਿ ਕਰਿ ਸੰਗਰੀ ਹਾਥ ਲਗਾਵੈ।
ਸੂੰਘਤਿ ਤਿਸ ਕੌ ਬਹੁਰ ਬਤਾਵੈ ॥੩॥
ਬਡੇ ਅੁਪਾਇ ਕਰਹਿ ਧਨ ਪਾਯੋ੨।
ਬਿਖਮ ਸਥਾਨ ਗਯੋ ਕਿਤ ਧਾਯੋ੩।
ਕਿਹ ਕੋ ਕੁਛ, ਕਿਹ ਕੋ ਕੁਛ ਕਹੈ।
ਸੁਨਿ ਸੁਨਿ ਲੋਕ ਅਚੰਭੌ ਲਹੈਣ ॥੪॥
ਹੇਰਨ ਵੇਸ਼ ਹੇਤੁ ਬਹੁ ਮਿਲੇ।
ਖਰੇ ਕਿਤਿਕ ਬਾਤਨਿ ਰਸ ਢਲੇ।
ਬੈਠਿ ਦਿਖਾਵਤਿ ਆਪਾ ਅੂਚੇ੪।
ਲਗੈ ਬਿਲੋਕਨ ਤਹਿ ਜੁ ਪਹੂਚੇ ॥੫॥
ਚਾਰੁ ਮੁਕਰ੫ ਇਕ ਧਰੋ ਅਗਾਰੇ।
ਬਾਰ ਬਾਰ ਮੁਖ ਚਾਰੁ ਨਿਹਾਰੇ।
ਸ਼ਮਸ਼੬ ਸੁਧਾਰਹਿ ਅੂਚ ਚਢਾਇ।
ਪਕਰਹਿ ਸੰਗਰੀ ਹਾਥ ਕਦਾਇ ॥੬॥
ਦਾਸ ਦਰੋਗੇ ਕੋ ਇਕ ਆਯੋ।
ਭੀਰ ਹੇਰਿ ਲਖਿਬੇ ਬਿਰਮਾਯੋ।
ਗਯੋ ਨਿਕਟਿ ਬੂਝੋ ਇਹ ਕੌਨ?


੧ਜੇ (ਆਪਣੇ ਆਪ ਲ਼) ਜੋਤਸ਼ੀ।
੨ਅੁਪਾਇ ਕਰਕੇ ਧਨ ਪਾਇਆ ਸੀ।
੩ਔਖੇ ਥਾਂ ਵਿਚ (ਲੈਕੇ) ਕੋਈ ਦੌੜ ਗਿਆ ਹੈ।
੪ਅੁਜ਼ਚੇ ਬੈਠਕੇ ਆਪ ਲ਼ ਦਿਖਾਂਵਦਾ ਹੈ।
੫ਸ਼ੀਸ਼ਾ।
੬ਦਾੜ੍ਹਾ।

Displaying Page 273 of 473 from Volume 7