Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੯
ਪ੍ਰਕਾਰ ਦੇ ਬ੍ਰਹਮਣੀ ਪ੍ਰਭਾਵ ਵਾਲੇ ਖਿਆਲ ਸਿਜ਼ਖੀ ਨਾਲ ਰਲ ਰਹੇ ਸਨ*, ਤੇ ਭਾਈ ਜੀ
ਜੈਸੇ ਗੁਣੀਆਣ ਦੀ ਵਿਜ਼ਦਾ ਅੁਨ੍ਹਾਂ ਹੀ ਮੰਡਲਾਂ ਵਿਚ ਹੋਈ ਸੀ, ਇਸ ਕਰਕੇ ਐਸੇ
ਖਾਲ ਅੁਨ੍ਹਾਂ ਤੋਣ ਅਨਜਾਣੇ ਪੈਣਦੇ ਸਨ, ਪਰ ਅੁਨ੍ਹਾਂ ਦੀ ਇਸ਼ਟਪਤੀ ਅੁਨ੍ਹਾਂ ਤੋਣ ਅਪਣੇ
ਇਸ਼ਟ ਸਤਿਗੁਰਾਣ ਲ਼ ਅੁਜ਼ਚਾ ਰਖਵਾਅੁਣਦੀ ਸੀ ਤੇ ਹਰ ਟਿਕਾਣੇ ਅੁਨ੍ਹਾਂ ਦੀ ਵਿਸ਼ਾਲਤਾ,
ਅੁਜ਼ਚਤਾ ਤੇ ਪ੍ਰਾਜ਼ਲਭਤਾ ਤੋਣ ਵਿਸ਼ੇਸ਼ਤਾ ਦੇ ਜਾਣਦੀ ਸੀ। ਕਵਿ ਜੀ ਦੀ ਅਨਿਨ ਸਿਜ਼ਖੀ
ਦੇ ਭਾਵ ਅੁਨ੍ਹਾਂ ਤੋਣ ਮਲੋਮਲੀ ਪ੍ਰਗਟ ਹੁੰਦੇ ਸਨ ਤੇ ਓਹ ਕਦੇ ਕਿਸੇ ਹੋਰਸ ਲ਼ ਅਪਣਾ
ਇਸ਼ਟ ਨਹੀਣ ਸਨ ਮੰਨਦੇ।
ਦੇਖੋ ਰਾਸ ਤਿੰਨ, ਅੰਸੂ ੩੨, ਅੰਕ ੧੪ ਵਿਚ ਕਵਿ ਜੀ ਦੀ ਅਨਿਨਤਾਈ ਜਿਜ਼ਥੇ ਕਿ ਓਹ
ਆਪ ਗਣਪਤਿ ਆਦਿਕਾਣ ਦਾ ਮੰਨਂਾਂ ਮਨ੍ਹੇ ਕਰਦੇ ਹਨ ਯਥਾ:- ਗਣਪਤਿ ਆਦਿ
ਪਣਚਾਂਗ ਮਨਾਏ। ਤਿਨ ਪਰ ਨਿਸ਼ਚਾ ਨਹੀਣ ਟਿਕਾਏ। ਸਿਜ਼ਖ ਅਨਿਨ ਭਗਤ ਹੈਣ ਮੇਰੇ।
ਜੇ ਨ ਪ੍ਰਤੀਤ, ਲੇਹੁ ਅਬ ਹੇਰੇ। ।ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦੋਣ ਏਹ
ਵਾਕ ਕਵੀ ਜੀ ਨੇ ਲਿਖੇ ਹਨ॥।
ਫਿਰ ਦੇਖੋ-ਰਾਸ ੩, ਅੰਸੂ ੩੨ ਦਾ ਅੰਕ ੨੨. ਤੇ ੨੩:-
ਵਾਰ ਮਹੂਰਤ ਤਬ ਨਹਿਣ ਪੂਛਾ। ਬਿਨਾਂ ਖਰਚ ਤੇ ਮਨ ਨਹਿਣ ਛੂਛਾ।
ਨਿਸ਼ਚਾ ਏਕ ਕਰਨ ਅਰਦਾਸ। ਨਿਤ ਜਾਨਹਿ ਜਹਿਣ ਕਹਿਣ ਗੁਰ ਪਾਸ।
ਭਗਤ ਅਨਿਨ ਕਹਾਵਤਿ ਐਸੇ। ਗੁਰ ਬਿਨ ਅਪਰ ਨ ਮਾਨਹਿਣ ਕੈਸੇ।
ਜੋ ਕੁਛ ਅੁਨ੍ਹਾਂ ਨੇ ਸਮੇਣ ਤੇ ਅਪਣੀ ਵਿਜ਼ਦਾ ਵਾਕਫੀ ਦੇ ਮੰਡਲ ਵਿਚ ਕੀਤਾ ਹੈ ਅੁਸਦਾ ਆਸ਼ਾ
ਇਹੋ ਹੈ:- ਅਪਨੇ ਇਸ਼ਟਦੇਵ ਲ਼ ਸੁਮੇਰੁ ਪਰਬਤ ਸਮਝਂਾ, ਦੂਸਰੇ ਬਗ਼ੁਰਗਾਂ ਦੀ
ਨਿਦਾ ਨਾ ਕਰਨੀ, ਪਰ ਅੁਨ੍ਹਾਂ ਲ਼ ਇਸ਼ਟਦੇਵ ਤੋਣ ਨੀਵੇਣ ਤੇ ਨਿਜ ਤੋਣ ਵਡੇਰੇ ਸਮਝਕੇ
ਇਕਰਾਰ ਵਿਚ ਵਸਦਿਆਣ ਪਤਿਬ੍ਰਤ ਭਾਵ ਨਿਬਾਹੁਣਾ, ਜਿਵੇਣ ਕੁਲੀਨ ਪਤਿਬ੍ਰਤਾ-ਪਤੀ
ਭਾਵਨਾ-ਪਤੀ ਬਿਨਾਂ ਕਿਸੇ ਵਿਚ ਨਹੀਣ ਧਾਰਦੀ, ਪਤੀ ਦੇ ਲਵੇ ਕਿਸੇ ਲ਼ ਨਹੀਣ
ਲਾਅੁਣਦੀ, ਅਪਣੇ ਪਤੀ ਤੋਣ ਛੁਜ਼ਟ ਜਗਤ ਵਿਚ ਕਿਸੇ ਲ਼ ਮਰਦ ਨਹੀਣ ਸਮਝਦੀ। ਪਰ
ਪਤੀ ਤੋਣ ਛੁਜ਼ਟ ਅੁਸਦੇ ਮਿਜ਼ਤ੍ਰਾਣ, ਸੰਬੰਧੀਆਣ, ਵਾਕਫਾਂ, ਹੋਰ ਸਾਕਾਣ ਸਨੇਹੀਆਣ ਕਿਸੇ ਦਾ
ਅਨਾਦਰ ਤੇ ਅਪਮਾਨ ਬੀ ਨਹੀਣ ਕਰਦੀ*। ਫਿਰ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ
ਔਗੁਣਾਂ ਲ਼ ਛਜ਼ਡਕੇ ਗੁਣਾਂ ਲ਼ ਤਜ਼ਕ ਕੇ ਗੁਣ ਸਭ ਤੋਣ ਮੰਗ ਲਈਏ, ਨਿਦਾ ਨਾ ਕਰੀਏ
ਪਰ ਧਿਆਨ ਸਦਾ ਗੁਰ ਮੂਰਤੀ ਅਪਣੇ ਇਸ਼ਟ ਦਸੋ ਸਤਿਗੁਰਾਣ ਵਿਚ ਰਖੀਏ, ਅੁਨ੍ਹਾਂ
ਤੋਣ ਸਭ ਗੁਣੀ, ਅਵਤਾਰ, ਪੈਗੰਬਰ ਨੀਵੇਣ ਹਨ।
ਜੈਸੇ ਨੈਨ ਬੈਨ ਪੰਖ ਸੁੰਦਰ ਸ੍ਰਬੰਗ ਮੋਰ
ਤਾਂ ਕੋ ਪਗ ਓਰ ਦੇਖਿ ਦੋਖ ਨਾ ਬਿਚਾਰੀਐ।
ਸੰਦਲ ਸੁਗੰਧਿ ਅਤਿ ਕੋਮਲ ਕਮਲ ਜੈਸੇ
*ਜਿਵੇਣ ਇਕ ਪ੍ਰਸਿਧ ਸਿਜ਼ਖ ਸੰਪ੍ਰਦਾ ਦੀ ਨਿਰੋਲ ਤੇ ਅਨਿਨ ਸਿਖੀ ਵਿਚ ਕਿਸੇ ਸਮੇਣ ਵਸ਼ਿਸ਼ਟ ਆ ਰਲਿਆ ਤੇ
ਇਸਨੇ ਨਿਰੋਲ ਭਗਤੀ, ਸੇਵਾ, ਆਪਾ ਨਿਵਾਰ ਪਰੋਪਕਾਰ ਦੇ ਵਿਚ ਸੁਜ਼ਕਾ ਵੇਦਾਂਤ ਰਲਾਅੁਣਾ ਅਰੰਭ ਦਿਜ਼ਤਾ
ਸੀ।
*ਜੈਸੇ ਕੁਲਾ ਬਧੂ ਬੁਧਿਵੰਤਿ ਸਸੁਰਾਰ ਬਿਖੈ, ਸਾਵਧਾਨ ਚੇਤਨ ਰਹੈ ਅਚਾਰ ਚਾਰਕੈ।
ਸਸੁਰ ਦੇਵਰ ਜੇਠ ਸਕਲ ਕੀ ਸੇਵਾ ਕਰੈ, ਖਾਨ ਪਾਨ ਗਾਨ ਜਾਨਿ ਪਤਿ ਪਰਵਾਰ ਕੈ।
ਮਧੁਰ ਬਚਨ ਗੁਰੁ ਜਨ ਸੈ ਲਜਾ ਲਵੰਨਿ, ਸਿਰਜਾ ਸਮੈ ਸਪ੍ਰੇਮ ਪੂਰਨ ਭਤਾਰ ਕੈ।
ਤੈਸੇ ਗੁਰਸਿਖ ਸਰਬਾਤਮ ਪੂਜਾ ਪ੍ਰਬੀਨ ਬ੍ਰਹਮ ਧਿਆਨ ਗੁਰ ਮੂਰਤਿ ਅਪਾਰਕੈ ॥੩੯੫॥