Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੯੬
੫੧. ।ਮਾਹੀ ਨੇ ਸਾਕਾ ਸੁਨਾਅੁਣਾ॥
੫੦ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੨
ਦੋਹਰਾ: ਖਾਨ ਵਗ਼ੀਦਾ ਨਿਕਸਿਕੈ,
ਆਯੋ ਸਭਾ ਸਥਾਨ।
ਬ੍ਰਿੰਦ ਚਮੂੰਪਤਿ ਮਿਲਿ ਗਏ,
ਬੈਠੇ ਮੇਲ ਮਹਾਨ ॥੧॥
ਚੌਪਈ: ਸੁਨਿ ਪ੍ਰਭੁ ਮਾਹੀ ਕਰਹਿ ਬਤਾਵਨ।
ਇਕ ਸਿਖ ਮੋ ਕਹੁ ਕੀਨ ਸੁਨਾਵਨ।
ਜਥਾ ਜੋਗ ਮੈਣ ਬੂਝਿ ਬ੍ਰਿਤੰਤਾ।
ਸੋ ਤੁਮ ਪਾਸ ਭਨੌਣ ਭਗਵੰਤਾ! ॥੨॥
ਮੁਲ ਪਠਾਨ ਦਿਵਾਨ ਮਹਾਨਾ।
ਆਨ ਥਿਰੇ ਜਹਿ ਸਭਾ ਸਥਾਨਾ।
ਦੂਰ ਦੂਰ ਲਗਿ ਗਿਰਦ ਸਿਰੰਦ।
ਹੁਤੇ ਤਹਾਂ ਮਿਲਿ ਬੈਠੇ ਬ੍ਰਿੰਦ ॥੩॥
ਹਿੰਦੂ ਖਜ਼ਤ੍ਰੀ ਬਨਕ ਕਿਤੇਕ।
ਪੁਰਿ ਜਨ ਦੇਖਨਿ ਹੇਤ ਅਨੇਕ।
ਭਈ ਸਭਾ ਮਹਿ ਭੀਰ ਬਿਸਾਲਾ।
ਬੈਠੇ ਜਾਲ੧, ਖਰੇ ਨਰ ਜਾਲਾ ॥੪॥
ਰੰਘਰ ਗ੍ਰਾਮ ਮੋਰਡੇ ਬਾਸੀ।
ਸੋ ਸਰਦਾਰ ਹੁਤੋ ਦਲ ਪਾਸੀ।
ਤਿਸ ਕੀ ਦਿਸ਼ਾ ਕਰੇ ਤਬਿ ਨੈਨਾ।
ਬੋਲੋ ਤਬਿ ਵਗ਼ੀਦ ਾਂ ਬੈਨਾ ॥੫॥
-ਪੁਜ਼ਤ੍ਰ ਗੁਰੂ ਕੇ ਜਹਾਂ ਬਿਠਾਏ।
ਤਹਿ ਤੇ ਲੇ ਆਵਹੁ ਇਸ ਥਾਏਣ।
ਸਾਦਰ ਮ੍ਰਿਦੁਲ ਬਾਕ ਕਹਿ ਕਰਿ ਕੈ।
ਦੇਹੁ ਦਿਲਾਸਾ ਲੇਹੁ ਸਿਧਰਿ ਕੈ੨- ॥੬॥
ਮੋਰਡੇਸ਼ ਸੁਨਿ ਕਰਿ ਤਹਿ ਗਯੋ।
ਦਾਦੀ ਪੌਤ੍ਰ ਬਿਲੋਕਤਿ ਭਯੋ।
ਨਿਖਟ ਪਹੁਚਿ ਬੋਲੋ -ਸੁਨਿ ਮਾਈ!
ਸਭਾ ਨਬਾਬ ਲੋਕ ਸਮੁਦਾਈ ॥੭॥
੧ਬਹੁਤੇ।
੨ਜਾਕੇ ਲੈ ਆਵੋ।