Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨
ਦੂਸਰੇ ਵਿਚ ਅੁਸ ਕਰਤਾ ਪੁਰਖ ਦੀ ਕਾਦਿਰਤਾ ਦਰਸਾਈ ਹੈ ਕਿ ਅੁਸਦੇ ਭਯ ਵਿਚ
ਸਾਰੀ ਸ੍ਰਿਸ਼ਟੀ ਹੈ, ਅੁਸਦੇ ਬਜ਼ਧੇ ਨਿਯਮਾਂ ਵਿਚ ਟੁਰ ਰਹੀ ਹੈ, ਸੋ ਅੁਹ ਕਾਦਰ ਬੀ ਹੈ। ਯਥਾ-
ਤੂੰ ਕਾਦਿਰੁ ਕਰਤਾ।
ਤੀਜੇ ਵਿਚ ਅੁਸਦੇ ਮਿਲਾਪ ਦਾ ਵਰਣਨ ਕਰਦੇ ਹਨ ਕਿ ਐਸਾ ਵਜੂਦ ਜੋ ਤਿੰਨੇ ਕਾਲ
ਇਕ ਰਸ ਹੈ, ਸਾਰੇ ਪਸਾਰੇ ਦਾ ਮੂਲ ਤੇ ਆਸ਼ਰਾ ਹੈ, ਕਰਤਾ ਪੁਰਖ ਹੈ, ਅਕਾਲ ਹੈ, ਕਾਦਰ
ਹੈ, ਅੁਸਲ਼ ਜਾਣਨਾ ਮਨ ਆਦਿ ਨਾਲ ਹੋ ਨਹੀਣ ਸਕਦਾ, ਕਿਅੁਣਕਿ ਅੁਹ ਅਗੋਚਰ ਹੈ। ਪਰ
ਨਿਸ਼ਕਾਮ ਸ਼ੁਭ ਕਰਮਾਂ ਤੇ ਭਗਤੀ ਨਾਲ ਮਿਲ ਪੈਣਦਾ ਹੈ ਤੇ ਅੁਸਦਾ ਮਿਲਨਾ ਹੀ ਸਾਰੇ
ਅਜ਼ਗਾਨ ਦੇ ਦੂਰ ਕਰਨ ਹਾਰਾ ਹੈ।
ਚੌਥੇ ਵਿਚ ਅੁਸ ਭਰਮ ਦਾ ਸਰੂਪ ਦਜ਼ਸਦੇ ਹਨ, ਜੋ ਅੁਸਦੇ ਮਿਲਿਆਣ ਦੂਰ ਹੋਣਾ ਹੈ।
ਜਿਵੇਣ ਰਜ਼ਸੀ ਵਿਚ ਸਜ਼ਪ ਦਾ ਭਰਮ ਹੁੰਦਾ ਹੈ, ਤਿਵੇਣ ਅੁਸ ਬ੍ਰਹਮ ਵਿਚ ਜਗਤ ਦਾ ਭ੍ਰਮ ਹੁੰਦਾ
ਹੈ। ਇਸ ਭ੍ਰਮ ਦੀ ਨਵਿਰਤੀ ਅਨਾਦਿ ਅਜ਼ਗਾਨ ਲ਼ ਦੂਰ ਕਰਨ ਤੇ ਹੋ ਸਕਦੀ ਹੈ ਤੇ ਅੁਹ ਦੂਰ
ਹੁੰਦਾ ਹੈ ਅਹੰ ਭਾਵ ਲ਼ ਦੂਰ ਕੀਤੀਆਣ, ਸਾਖਾਤਕਾਰ ਹੋਣ ਤੇ।
ਪੰਜਵੇਣ ਵਿਚ ਅੁਸ ਬ੍ਰਹਮ ਦਾ ਨਿਜ ਰੂਪ ਤੇ ਅੁਸ ਵਿਚ ਪ੍ਰਤੀਤਮਾਨ ਜਗਤ ਦਾ ਰੂਪ
ਵੇਦਾਂਤ ਫਿਲਾਸਫੀ ਦੇ ਲਫਗ਼ਾਂ ਵਿਚ ਦਜ਼ਸਦੇ ਹਨ।
ਬ੍ਰਹਮ ਦਾ ਰੂਪ ਹੈ ਸਤਚਿਤ ਆਨਦ ਤੇ ਜਗਤ ਦਾ ਰੂਪ ਹੈ ਨਾਮ, ਰੂਪ।
ਅਖੀਰ ਵਿਚ ਸੰਤ ਦਾ ਰੂਪ ਦਜ਼ਸਦੇ ਹਨ ਕਿ ਜਿਨ੍ਹਾਂ ਤੇ ਸਤਚਿਤ ਆਨਦ ਲ਼ ਨਿਸ਼ਕਾਮ
ਕਰਮਾਂ, ਭਗਤੀ ਤੇ ਗਾਨ ਦਾਰਾ ਜਂਿਆਣ ਹੈ ਤੇ ਨਾਮ ਰੂਪ ਲ਼ ਤਾਗਿਆ ਹੈ ਓਹ ਸੰਤ ਹਨ।
ਇਹ ਸਾਰਾ ਆਪ ਨੇ ਵੇਦਾਂਤ ਦੇ ਲਫਗ਼ਾਂ ਵਿਚ ਵੇਦਾਂਤ ਦੇ ਨਿਰੂਪਣ ਕੀਤੇ ਬ੍ਰਹਮ ਦਾ
ਮੰਗਲ ਕੀਤਾ ਹੈ ਤੇ ਅੁਸਲ਼ ਗੁਰਬਾਣੀ ਦੇ ਕਰਤਾ ਪੁਰਖੁ ਅਕਾਲ ਤੇ ਕਾਦਿਰੁ ਨਾਲ ਤਦ
ਰੂਪ ਵਰਣਨ ਕੀਤਾ ਹੈ।
੨. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਚੌਪਈ: ਬੰਦਨ ਬਿੰਦੁ ਬਦਨ ਬਰ ਚੰਦਨ।
ਚੰਦ ਨ ਸਮ ਅਰਬਿੰਦ ਮਾਨਿਦ ਨ॥
ਨਿਦ ਨ ਜਿਹ ਸੁਰਕਰਿ ਅਭਿਨਦਨ।
ਨਦਨ ਜਗ ਬਾਨੀ ਪਦ ਬੰਦਨ* ॥੬॥
ਬੰਦਨ = ਮੂੰਹ, ਚਿਹਰਾ, ਮਜ਼ਥਾ। ।ਸੰਸ: ਵਦਨ॥ (ਅ) ਸਿੰਦੂਰ ਯਾ ਸੰਧੂਰ (ਅਸਲ
ਵਿਚ ਪਦ ਹੈ, ਸਿੰਦੂਰ ਬੰਦਨ = ਇਹ ਇਕ ਵਿਵਾਹ ਸਮੇਣ ਦੀ ਰੀਤੀ ਹੈ ਜਦ ਕਿ ਵਰ ਕੰਨਾ
ਦੀ ਮਾਂਗ ਤੇ ਸੰਧੂਰ ਪਾਅੁਣਦਾ ਹੈ)।
ਬਿੰਦੁ = ਗੋਲ ਤਿਲਕ। ਬਿੰਦੀ। ।ਬਿਦੁ॥ ਬਦਨ = ਮੂੰਹ।
*ਕਵਿ ਜੀ ਮੰਗਲਾਂ ਵਿਚ ਬਹੁਤ ਵਾਰ ਆਪਣੇ ਛੰਦਾਂ ਦੀ ਚਾਲ ਸਿੰਘਾ-ਵਿਲੋਕਨ ਦੀ ਰਜ਼ਖ ਰਹੇ ਹਨ।
ਸਿੰਘਾਵਿਲੋਕਨ ਦੇ ਅਰਥ ਹਨ-ਸ਼ੇਰ ਵਾਣੂ ਪਿਜ਼ਛੇ ਤਕਦਿਆਣ ਅਗੇ ਵਧੀ ਜਾਣਾ। ਇਹ ਇਕ ਛੰਦ ਰਚਨਾਂ ਵਿਚ
ਜੁਗਤ ਹੈ ਕਿ ਹਰ ਤੁਕ ਦਾ ਅਖੀਰਲਾ ਸ਼ਬਦ ਯਾ ਅੁਸਦਾ ਅੰਤਲਾ ਹਿਜ਼ਸਾ ਅਗਲੀ ਤੁਕ ਦਾ ਪਹਿਲਾ ਸ਼ਬਦ
ਹੋਵੇ। ਜੀਕੂੰ ਇਸ ਚੌਪਈ ਵਿਚ ਪਹਿਲੀ ਤੁਕ ਦਾ ਅੰਤਲਾ ਪਦ ਹੈ-ਚੰਦਨ-ਇਹੋ ਦੂਸਰੀ ਤੁਕ ਦਾ ਮੁਜ਼ਢ
ਬਣਿਆਣ। ਦੂਸਰੀ ਦਾ ਅੰਤ ਹੈ ਮਨਿਦਨ; ਇਸਦਾ ਹਿਜ਼ਸਾ-ਨਿਦਨ-ਤੀਸਰੀ ਦਾ ਮੁਜ਼ਢ ਬਣਿਆਣ। ਤੀਸਰੀ ਦਾ
ਅੰਤ ਹੈ ਅਭਿਨਦਨ ਇਸਦਾ ਹਿਜ਼ਸਾ ਨਦਨ-ਚੌਥੀ ਦਾ ਮੁਜ਼ਢ ਬਣਿਆਣ, ਤੇ ਚੌਥੀ ਦਾ ਅੰਤ ਹੈ-ਬੰਦਨ-ਜੋ
ਪਹਿਲੀ ਦੇ ਮੁਜ਼ਢ-ਬੰਦਨ-ਨਾਲ ਜਾ ਮਿਲਿਆ।