Sri Gur Pratap Suraj Granth

Displaying Page 81 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੬

ਰਹੈ ਬ੍ਰਿਤੀ ਨਿਤ ਜੋਗ ਅਰੂੜਾ।
ਇਕ ਰਸ ਮੈਣ ਆਸ਼ੈ ਜਿਸ ਗੂੜ੍ਹਾ।
ਜਿਨ ਕੇ ਛੁਯੋ ਬਿਕਾਰ ਨ ਕੋਇ।
ਜਤੀ ਪੁਰਸ਼ ਭੀਸ਼ਮ ਸਮ੧ ਸੋਇ ॥੧੩॥
ਲਖਮੀਦਾਸੁ ਅਨੁਜ੨ ਤਿਨ ਭਯੋ।
ਮਗ ਗ੍ਰਿਹਸਤ ਜਿਨ ਧਾਰਨਿ ਕਯੋ।
ਗਾਨ ਬਿਖੈ ਜੁਗ੩ ਭ੍ਰਾਤ ਸਮਾਨ।
ਸ਼੍ਰੀ ਨਾਨਕ ਕੇ ਪੁਜ਼ਤ੍ਰ ਸੁਜਾਨ ॥੧੪॥
ਧਰਮ ਚੰਦ ਪੋਤ੍ਰਾ ਪੁਨ ਭਯੋ।
ਜਿਸ ਤੇ ਬੰਸ਼ ਬੇਦੀਯਨ ਥਯੋ।
ਇਕ ਦਿਨ ਕਰਿ ਅਖੇਰ ਕਹੁ੪ ਆਏ੫।
ਸ਼ਸ਼ਿ੬ ਹਤਿ੭ ਅਸੁ੮ ਦੁਹਦਿਸ਼ਿ ਲਰਕਾਏ੯ ॥੧੫॥
ਸਿਰੀ ਚੰਦ ਨੇ ਅਨੁਜ੮ ਨਿਹਾਰਾ।
ਕ੍ਰਿਪਾ ਜੁਗਤ ਹੁਇ ਬਾਕ ਅੁਚਾਰਾ।
ਦਿਨ ਪ੍ਰਤਿ ਅਨਿਕ ਜੀਵ ਕਹੁ ਘਾਵੈਣ੧੦।
ਇਹ ਲੇਖਾ ਦੇਨੋ ਬਨਿ ਆਵੈ ॥੧੬॥
ਕਹੋ ਭ੍ਰਾਤ ਕੋ ਨਹੀਣ ਸਹਾਰਾ।
ਗਯੋ ਸਦਨ ਮੈਣ ਕੀਨਸਿ ਤਾਰਾ।
ਅਪਨ ਭਾਰਜਾ ਲੇ ਸੁਤ ਸੰਗ।
ਧਾਰਿ ਸ਼ੀਘ੍ਰਤਾ ਚਢੋ ਤੁਰੰਗ ॥੧੭॥
ਆਇ ਭ੍ਰਾਤ ਸੋਣ ਭਨੋ ਜਨਾਏ।
ਲੇਖਾ ਦੇਨਿ ਅਬਹਿ ਹਮ ਜਾਏ।
ਸੁਨਤਿ ਸਿਰੀ ਚੰਦ ਰਿਦੈ ਬਿਚਾਰਾ।
ਧਰਮਚੰਦ ਕੋ ਪਕਰਿ ਅੁਤਾਰਾ ॥੧੮॥


੧ਭੀਖਮ ਵਾਣੂ।
੨ਛੋਟਾ ਭਿਰਾ।
੩ਦੋਵੇਣ।
੪ਸ਼ਿਕਾਰ ਕਰਕੇ।
੫ਭਾਵ ਲਖਮੀ ਚੰਦ ਜੀ।
੬ਸਿਹੇ, ਰਗੋਸ਼।
੭ਮਾਰ ਕੇ।
੮ਲਮਕਾਏ।
੯ਲਮਕਾਏ।
੧੦ਮਾਰਦੇ ਹੋ।

Displaying Page 81 of 626 from Volume 1