Sri Nanak Prakash
੩੪੫
.੧੫. ਗੁਰੂ ਅੰਗਦ ਦੇਵ ਮੰਗਲ ਖਰਾ ਸੌਦਾ; ਬਾਬਾ ਕਾਲੂ ਤੇ ਰਾਯ ਬੁਲਾਰ॥
{ਕਾਲੂ ਜੀ ਨੇ ਚਪੇੜਾਂ ਮਾਰਨੀਆਣ} ॥੨੬..॥
{ਰਾਇ ਬੁਲਾਰ ਦਾ ਕਾਲੂ ਜੀ ਅੁਤੇ ਰੋਸ} ॥੪੭॥
ਦੋਹਰਾ: ਸ਼੍ਰੀ ਅੰਗਦ ਅਰਬਿੰਦ ਪਦ, ਆਨਣਦ ਕੰਦ ਮੁਕੰਦ
ਧਰਪਰ ਧਰਿ ਸਿਰ ਨਮਹਿ ਕਰਿ, ਸ਼ਰਨ ਹਰਨ ਦੁਖ ਦੁੰਦ ॥੧॥
ਅਰਬਿੰਦ=ਕਮਲ ਪਦ=ਚਰਣ, ਪੈਰ
ਆਨਣਦ ਕੰਦ=ਆਨਦ ਦੇ ਫਲ ਯਾ ਬਦਲ, ਆਨਦ ਦਾਤੇ
ਮੁਕੰਦ=ਮੁਕਤੀ ਦਾਤਾ
ਦੁੰਦ=ਦੁਖ, ਦੰਦ=ਦੁਖ॥ ਵਡੇ ਦੁਖ, ਅੁਪਜ਼ਦ੍ਰਵ
ਅਰਥ: ਸ਼੍ਰੀ ਗੁਰੂ ਅੰਗਦ ਦੇਵ ਜੀ-(ਜਿਨ੍ਹਾਂ ਦੀ) ਸ਼ਰਨ ਵਜ਼ਡੇ ਦੁਖਾਂ ਲ਼ ਦੂਰ ਕਰਨ ਵਾਲੀ ਹੈ
(ਅਰ ਜੋ) ਆਨਦ ਦੇ ਦਾਤਾ ਤੇ ਮੁਕਤੀ ਦੇ ਦਾਤਾ ਹਨ-ਦੇ ਚਰਨਾਂ ਕਮਲਾਂ ਪਰ ਧਰਤੀ
ਅੁਤੇ ਸਿਰ ਧਰ ਕੇ ਮਜ਼ਥਾ ਟੇਕਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਜਬ ਹਮ ਗਮਨੇ੧ ਤਿਨ ਕੋ ਤਾਗੀ
ਬੋਲੇ ਸੰਤ ਗਿਰਾ੨ ਅਨੁਰਾਗੀ੩
ਆਰਬਲਾਲਘੁ ਬਾਲ ਸੁਚਾਲੀ
ਗਿਰਾ ਵਿਰਾਗ ਭਗਤਿ ਭਲ ਸਾਲੀ੪ ॥੨॥
ਤੁਮ ਸੋਣ, ਆਨਿ ਕੀਨ ਬਹੁ ਭਾਅੂ
ਮ੍ਰਿਦੁਲ੫ ਕ੍ਰਿਪਾਲ ਬਿਸਾਲ ਸੁਭਾਅੂ
ਭੋਜਨ ਸੌਜ ਆਨਿ੬ ਜਬ ਬੈਸੇ
ਚਲਨ ਰਜਾਇ੭ ਦੀਨਿ ਤੁਮ ਕੈਸੇ? ॥੩॥
ਸੁਨਿ ਮਹੰਤ ਬੋਲੋ ਬਰਬਾਨੀ
ਇਹ ਕੋ ਪਰਮ ਪੁਰਖ੮ ਸੁਖਦਾਨੀ
ਕਲਾਵਾਨ ਗਾਨੀ ਗੁਨਖਾਨੀ
ਦੁਰੋ ਰਹੈ੯ ਗਤਿ੧੦ ਪਰਹਿ ਨ ਜਾਨੀ ॥੪॥
੧ਚਲੇ
੨ਬਾਣੀ
੩ਪ੍ਰੇਮ ਭਰੀ
੪ਅੁਸ ਦੀ ਭਲੀ ਬਾਣੀ ਭਗਤੀ ਤੇ ਵੈਰਾਗ ਦਾ ਘਰ ਸੀ
੫ਕੋਮਲ
੬ਰਸਤ ਲਿਆ ਕੇ
੭ਜਾਣ ਦੀ ਆਗਾ
੮(ਭਾਵ ਗੁਰੂ ਨਾਨਕ) ਕੋਈ ਪਰਮ ਪੁਰਖ ਹੈ
੯ਛਿਪਿਆ ਰਹਿੰਦਾ ਹੈ
੧੦ਅਸਲੀ ਹਾਲਤ