Sri Nanak Prakash

Displaying Page 613 of 1267 from Volume 1

੬੪੨

੩੨. ਗੁਰਚਰਨ ਮੰਗਲ ਮਸੀਤ ਕੌਤਕ॥

{ਨਵਾਬ ਲ਼ ਅੁਪਦੇਸ਼} ॥੧੯..॥
{ਜੈਰਾਮ ਦੀ ਸ਼੍ਰਧਾ} ॥੫੦॥
ਦੋਹਰਾ: ਨਿਤ ਪ੍ਰਕਾਸ਼* ਸ੍ਰੀ ਗੁਰੁ ਚਰਨ ਪ੍ਰਗਟ ਸੁ ਭਾਨੁ ਸਮਾਨ
ਨਿਖਲ ਦੈਤ ਤਮ ਹਰਨ ਕੋ ਸ਼ਰਨ ਸਦਾ ਸੁਖ ਦਾਨ ॥੧॥
ਪ੍ਰਕਾਸ਼ਕ=ਚਾਨਂਾ ਦੇਣ ਵਾਲੇ, ਰੌਸ਼ਨੀ ਪਾਅੁਣ ਵਾਲੇ
ਭਾਨੁ=ਸੂਰਜ ਸੁ ਭਾਨੁ=ਸ੍ਰੇਸ਼ਟ ਸੂਰਜ ਅਕਸਰ ਸੁ ਪਦ ਲ਼ ਆਪਣੇ ਹੀ ਅਰਥ
ਵਿਖੇ ਟਿਕਿਆ ਗੁਣ ਦੇਕੇ ਛੰਦ ਦਾ ਵਗ਼ਨ ਪੂਰਾ ਕਰਨ ਲਈ ਵਰਤਿਆ ਜਾਣਦਾ ਹੈ
ਨਿਖਲ=ਸਾਰੀ, ਕਜ਼ੁਲ ਸੰਸ: ਨਿ ਖਿਲ॥
ਅਰਥ: ਸਾਰੀ ਦੈਤ ਦੇ ਹਨ੍ਹੇਰੇ ਲ਼ ਦੂਰ ਕਰਨ ਵਿਚ ਬੀ ਸ਼੍ਰੀ ਗੁਰੂ ਜੀ ਦੇ ਚਰਣ ਸਦਾ ਸੂਰਜ
ਵਾਣਗੂ ਪਰਤਜ਼ਖ ਪ੍ਰਕਾਸ਼ਕ ਹਨ (ਅਤੇ ਅੁਨ੍ਹਾਂ ਦੀ) ਸ਼ਰਣ ਸਦਾ ਸੁਖ ਦਾ ਦਾਨ (ਦੇਣ
ਵਾਲੀ ਹੈ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਅੜਿਜ਼ਲ: ਸੁੰਦਰ ਅਧਿਕ ਮਸੀਤ, ਚਿਜ਼ਤ੍ਰ ਭਿਤ੧ ਜਾਨਿਯੇ
ਚਾਮੀਕਰ੨ ਜਹਿਣ ਲਿਖੋ, ਦਿਪਤਿ੩ ਪਹਿਚਾਨਿਯੇ
ਤਹਾਂ ਜਾਇ ਭਾ ਠਾਂਢ੪, ਜੁ ਾਨ੫ ਨ੍ਰਿਪਾਲ੬ ਸੋ੭
ਹੋ ਸਭਾ ਆਪਨੀ ਸਹਿਤਿ, ਜਿ ਬੈਸ੮ ਬਿਸਾਲ੯ ਸੋ ॥੨॥
ਸ਼੍ਰੀ ਨਾਨਕ ਜੀ ਸੰਗ, ਗਾਨਘਨ੧੦ ਰੂਪ ਹੈਣ
ਬਿਕਸੋ੧੧ ਕਮਲ ਬਿਸਾਲ੧੨, ਸੁ ਬਦਨ੧੩ ਅਨੂਪ ਹੈ
ਹਰਖ ਸ਼ੋਕ ਜਿਨ ਨਹੀਣ, ਅਨਦਹਿ ਏਕ ਰਸ
ਹੋ ਠਾਂਢੇ ਨ੍ਰਿਪ ਕੇ ਨਿਕਟਿ, ਬਤਾਵਨ ਸੁਮਗ੧੪ ਤਿਸ ॥੩॥


*ਪਾ:-ਪ੍ਰਕਾਸ਼ਕ
੧ਚਿਜ਼ਤ੍ਰੀਆਣ ਕੰਧਾਂ
੨ਸੋਨੇ ਨਾਲ, ਸੁਨਹਿਰੀ
੩ਚਮਕ ਰਿਹਾ
੪ਜਾ ਖੜਾ ਹੋਯਾ
੫ਨਵਾਬ
੬ਅੁਹ ਜੋ ਧਰਤੀ ਦਾ ਪਾਲਕ ਸੀ
੭ਅੁਹ
੮ਅੁਮਰ
੯ਬੜੀ
੧੦ਗਾਨ ਦਾ ਬਜ਼ਦਲ, ਇਕਰਸ ਗਾਨ ਸਰੂਪ
੧੧ਖਿੜਿਆ
੧੨ਬੜਾ
੧੩ਮੁਖੜਾ
੧੪ਚੰਗਾ ਰਾਹ

Displaying Page 613 of 1267 from Volume 1