Sri Nanak Prakash
੭੦੦
੩੬. ਗੁਰ ਚਰਨ ਮੰਗਲ ਮਰਦਾਨੇ ਦੀ ਭੁਖ ਬੇਬੇ ਜੀ ਪਾਸੋਣ ਵਿਦਾ॥
{ਬੇਬੇ ਨਾਨਕੀ ਨਾਲ ਬਚਨ ਬਿਲਾਸ} ॥੪੦
ਦੋਹਰਾ: ਸ੍ਰੀ ਸਤਿਗੁਰ ਪਾਰਸ ਚਰਨ,
ਮਨ ਮਨੂਰ ਮਮ ਭੇਟ
ਕੰਚਨ ਸੋ ਹੋਵਹਿ ਜਬਹਿ,
ਲਗਹਿ ਨ ਜਮ ਕੀ ਫੇਟ ॥੧॥
ਮਨੂਰ=ਮਿਜ਼ਟੀ ਵਾਣਗੂ ਮਰ ਚੁਕਾ, ਪਰ ਖਿੰਘਰ ਹੋ ਚੁਕਾ ਲੋਹਾ ਲੋਹੇ ਦੀ ਮੈਲ
ਭੇਟ=ਮਿਲਾਪ, ਛੁਹ ਪ੍ਰਾਪਤ ਹੋਵੇਗੀ ਫੇਟ=ਘੇਰ, ਘੇਰਾ, ਫਾਹੀ, ਚੋਟ
ਅਰਥ: ਮੇਰੇ ਮਨੂਰ (ਹੋ ਚੁਕੇ) ਮਨ ਲ਼ ਜਦੋਣ ਸ੍ਰੀ ਸਤਿਗੁਰੂ ਜੀ ਦੇ ਪਾਰਸ (ਰੂਪੀ) ਚਰਨਾਂ ਦੀ
ਛੁਹ ਪ੍ਰਾਪਤ ਹੋਵੇਗੀ, (ਤਦੋਣ) ਅੁਹ ਸੋਨੇ ਵਾਣੂੰ (ਸ਼ੁਧ) ਹੋ ਜਾਵੇਗਾ (ਤੇ ਫੇਰ ਅੁਸਲ਼)
ਜਮ ਦੀ ਫੇਟ ਨਹੀਣ ਲਗੇਗੀ
ਦੁਵੈਯਾ ਛੰਦ: ਲਗੀ ਸਮਾਧਿ ਬਿਤੇ ਦਿਨ ਦੋਅੂ
ਲੋਚਨ ਕਮਲ ਨ ਬਿਕਸੇ੧
ਮਰਦਾਨੇ ਤਨ ਛੁਧਾ੨ ਅਧਿਕ ਭੀ
ਪ੍ਰਾਨ ਜਾਹਿਣ ਜਿਅੁਣ ਨਿਕਸੇ
ਕੋ ਮਾਨਵ ਤਹਿਣ ਦ੍ਰਿਸ਼ਟਿ ਨ ਆਵੈ
ਜਿਹ ਤੇ ਜਾਚਹਿ੩ ਖਾਨਾ੪
ਹੁਤੋ ਨਿਕਟਿ ਨਿਰਮਲ ਜਲ ਸੀਤਲ
ਤਿਖ ਹੈ ਕਰਹਿ ਸੁ੫ ਪਾਨਾ੬ ॥੨॥
ਦੋਹਰਾ: ਤਜਿ ਕਰਿ ਪ੍ਰਭੁ ਕੋ ਜਾਇ ਨਹਿਣ, ਮਨ ਮਹਿਣ ਕਰਤਿ ਵਿਚਾਰ
-ਕਿਹ ਬਿਧਿ ਬੀਤਹਿ੭ ਸੰਗ, ਇਨ ਹੋਵਹਿ ਕਸ਼ਟ ਅਪਾਰ ॥੩॥
ਸੋਰਠਾ: ਅਬ ਕੇ ਦੇਹਿ ਮਝਾਰ, ਆਵਹਿਣ੮ ਮਾਂਗੋ ਬਿਦਾ ਮੈਣ
ਜਾਵੋਣ ਅਪਨ ਅਗਾਰ, ਕਠਨ ਰਹਿਨ ਹੈ ਸੰਗ ਇਨ- ॥੪॥
ਦੁਵੈਯਾ ਛੰਦ: ਬਹੁਤ ਛੁਧਾ ਮਹਿਣ ਭਯੋ ਬਿਹਾਲਾ
ਭੋਜਨ ਹਾਥ ਨ ਆਯੋ
੧ਨਾ ਖਿੜੇ ਭਾਵ ਨਾਂ ਖੁਲ੍ਹੇ
੨ਭੁਖ
੩ਮੰਗੇ
੪ਭੋਜਨ
੫ਅੁਹ (ਪਾਂੀ)
੬ਪੀਵੇ
੭ਨਿਭੇਗਾ
੮ਭਾਵ, ਹੋਸ਼ ਆਅੁਣ ਤੇ