Sri Nanak Prakash
੮੩੭
੪੫. ਸ਼੍ਰੀ ਗੁਰੂ ਚਰਣ ਮੰਗਲ ਤਲਵੰਡੀ ਤੋਣ ਟੁਰਨਾ॥
{ਸ਼ਿਵਨਾਭ ਪਾਸ ਬਣਾਵਟੀ ਨਾਨਕ} ॥੩..॥
{ਰਾਇ ਨੇ ਨਾਨਕ ਨਾਮ ਤੇ ਤਾਲਾਬ ਬਣਾਅੁਣਾ} ॥੪੩॥
{ਭਗਤੀ ਰੂਪੀ ਨਦੀ ਦਾ ਦ੍ਰਿਸ਼ਟਾਂਤ} ॥੪੮..॥
ਦੋਹਰਾ: ਸ਼੍ਰੀ ਗੁਰੁ ਪਗ ਸੁਰਤਰੁ ਸਰਸ, ਸ੍ਰਬਦਾ* ਮੰਗਲ ਖਾਨ
ਦਾਰਿਦ ਬਿਘਨ ਨ ਬਾਪਈ, ਬਸਹਿਣ ਰਿਦੇ ਗਤਿਦਾਨ ॥੧॥
ਸੁਰਤਰੁ=ਕਲਪ ਬ੍ਰਿਜ਼ਛ ਸੰਸ: ਸੁਰਤਰੁ:॥ ਸਰਸ=ਸੁੰਦਰ
ਦਾਰਿਦ=ਦਰਿਜ਼ਦ੍ਰਤਾ ਰੀਬੀ, ਕੰਗਾਲਤਾਈ
ਗਤਿਦਾਨ=ਮੁਕਤੀ ਦਾ ਦਾਨ
ਅਰਥ: ਸ਼੍ਰੀ ਗੁਰੂ ਜੀ ਦੇ ਸੁੰਦਰ ਚਰਣ ਕਲਪ ਬ੍ਰਿਜ਼ਛ ਹਨ ਤੇ ਸਦਾ ਹੀ ਖੁਸ਼ੀਆਣ ਦੀ ਖਾਂ ਹਨ,
(ਜਿਸ) ਹਿਰਦੇ ਵਿਚ ਇਹ ਬਸ ਜਾਣ (ਓਥੇ ਲੋਕ ਵਿਚ ਤਾਂ) ਵਿਘਨ ਤੇ ਕੰਗਾਲਤਾਈ
ਵਯਾਪ ਹੀ ਨਹੀਣ ਸਕਦੀ (ਤੇ ਪਰਲੋਕ ਵਿਚ) ਮੁਕਤੀ ਦਾ ਦਾਨ (ਪ੍ਰਾਪਤ ਹੁੰਦਾ ਹੈ)
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਜਬਹਿ ਬਹੁਤ ਭੂਪਤਿ ਅਨੁਰਾਗਾ
ਰੰਗਯੋ ਪ੍ਰੇਮ ਰੰਗ ਵਡਭਾਗਾ
ਸੁਨਯੋ ਸ਼੍ਰੋਨ ਜੋ ਹੁਤੇ ਫਕੀਰਾ
ਕੇਤਿਕ ਢਿਗ ਪਹੁਣਚੇ ਨ੍ਰਿਪ ਧੀਰਾ ॥੨॥
ਨਾਮ ਆਪਨੋ ਨਾਨਕ ਧਰਿ ਕੈ {ਸ਼ਿਵਨਾਭ ਪਾਸ ਬਣਾਵਟੀ ਨਾਨਕ}
ਪੁਰਿ ਕੇ ਨਰਨ ਸੁਨਾਇਣ ਅੁਚਰਿ ਕੈ
ਜਬ ਨਿਜ ਸ਼੍ਰੋਨ ਸੁਨਹਿ ਅਵਨੀਪਾ੧
ਚਲਿ ਕਰਿ ਆਵਹਿ ਤਿਨਹਿਣ ਸਮੀਪਾ ॥੩॥
ਬੈਸੇ ਸੰਸੇ ਕੋ ਜਬ ਪੂਛੇ
ਕਛੁ ਨ ਬਤਾਵਹਿਣ ਗਯਾਨਹਿਣ ਛੂਛੇ੨
ਅਸ ਬਿਧਿ ਦੇਖਿ ਸੋਚਿ ਕਰਿ ਰਾਜਾ
ਔਰ ਕਿਯੋ ਪਰਖਨ ਕੋ ਕਾਜਾ ॥੪॥
ਹੁਤੀ ਤਹਾਂ ਜੋ ਸੁੰਦਰ ਨਾਰੀ
ਤਿਨ ਸੋਣ ਐਸੀ ਗਿਰਾ ਅੁਚਾਰੀ
ਜੋ ਪੁਰਿ ਬਿਖੈ ਬਿਦੇਸ਼ੀ ਆਵਹਿ
*ਪਾ:-ਸਰਬ ਦਾ (ਅ)-ਸਬ ਦਾ
ਪਾ:-ਪੀਰਾ
੧ਰਾਜਾ
੨ਸਜ਼ਖਂੇ
ਪਾ:-ਕੋਅੁ ਪੁਰਖ