Faridkot Wala Teeka
ਪੰਨਾ ੩੧੮
ਗਅੁੜੀ ਕੀ ਵਾਰ ਮਹਲਾ ੫
ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਅੁਪਰਿ ਗਾਵਣੀ
ਰਾਇ ਕਮਾਲ ਦੀਨ ਰਾਇ੧ ਸਾਰੰਗ ਕੇ ਭਾਈ ਤਲਵੰਡੀ ਕੇ ਰਜਪੂਤ ਥੇ ਔਰ ਅਕਬਰ ਕੋ
ਕਰ ਦੇਤੇ ਥੇ ਰਾਇ ਸਾਰੰਗ ਕਾ ਪੁਤਰ ਮੌਜ ਦੀਨ ਪੋਤਰਾ ਰਾਇ ਰਣਧੀਰ ਥਾ ਕਮਾਲ ਦੀਨ ਨੇ ਚੁਗਲੀ
ਕਰ ਸਾਰੰਗ ਕੋ ਕੈਦ ਕਰਵਾਇ ਦੀਆ ਸਾਰੰਗ ਕੇ ਮਿਤਰ ਨੇ ਨੇਕੀ ਬਤਾਇ ਕਰ ਬਾਦਸ਼ਾਹ ਸੇ ਛੁਡਾਇ
ਕਰ ਸਿਰੇ ਪਾਅੁ ਦਿਵਾਇਆ ਕਮਾਲ ਦੀਨ ਕੋ ਡਰ ਹੂਆ ਆਗੇ ਹੋ ਕਰ ਮਿਲਾ ਜਹਰ ਵਾਲੀ ਸ਼ਰਾਬ
ਪਿਲਾਇ ਕਰ ਸਾਰੰਗ ਕੋ ਦਗੇ ਸੇ ਮਾਰਾ ਮੋਜ ਦੀਨ ਨੇ ਦਗੇ ਸੇ ਮਾਰਨਾ ਸੁਣ ਕਰ ਰਣਧੀਰ ਕੋ ਕਹਾ
ਵਹੁ ਅਪਨੇ ਨਾਨਕਿਯੋਣ ਸੇ ਫੌਜ ਲੇ ਆਇਆ ਯੁਧ ਕਰਕੇ ਸਾਰੰਗ ਕੇ ਪੋਤਰੇ ਰਣਧੀਰ ਔਰ ਬੇਦੇ ਮੌਜ
ਦੀਨ ਨੇ ਰਾਇ ਕਮਾਲ ਦੀਨਕੋ ਮਾਰਾ ਢਾਡੀਆਣ ਨੇ ਵਾਰ ਬਨਾਈ ਅੁਸ ਕੀ ਪੌੜੀ ਕੀ ਧੁਨੀ ਪਰ ਗੁਰੂ
ਜੀ ਨੇ ਵਾਰ ਬਨਾਈ ਹੈ॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮ ੫ ॥
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਂੁ ॥
ਜੋ ਪੁਰਸ਼ ਹਰਿ ਹਰਿ ਨਾਮ ਜਪਤਾ ਹੈ ਸੋ ਸੰਸਾਰ ਮੈ ਆਇਆ ਪਰਵਾਣ ਹੈ ਜਿਸਨੇ ਪ੍ਰਭੂ
(ਨਿਰਬਾਂੁ) ਨਿਰਬੰਧ ਰੂਪ ਕੋ ਜਪਿਆ ਹੈ ਮੈ ਤਿਸ ਪੁਰਸ਼ ਕੇ ਬਲਿਹਾਰੇ ਜਾਤਾ ਹੂੰ॥
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥
ਜਿਸਕੋ ਹਰਿ ਸੁਜਾਣ ਪੁਰਖ (ਭੇਟਿਆ) ਮਿਲਿਆ ਹੈ ਤਿਸਨੇ ਜਨਮ ਔਰ ਮਰਨ ਕਾ ਦੁਖ
ਕਾਟ ਦੀਆ ਹੈ॥
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਂੁ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜਿਨ ਸਤ ਸੰਗੀਓਣ ਕੋ ਸਚਾ ਤਾਂ ਹੈ ਸੋ ਸੰਸਾਰ ਸਾਗਰ ਕੋ ਤਰੇ
ਹੈਣ॥
ਮ ੫ ॥
ਭਲਕੇ ਅੁਠਿ ਪਰਾਹੁਣਾ ਮੇਰੈ ਘਰਿ ਆਵਅੁ ॥
ਪਾਅੁ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਅੁ ॥
ਜੋ ਸੰਤ ਭਗਤ ਹਰੀ ਨਾਮ ਕੇ ਦੇਨੇ ਵਾਲਾ ਹੈ ਔਰ ਪ੍ਰੇਮ ਕੇ ਲੈਂੇ ਵਾਲਾ ਹੈ ਸੋ ਸਵੇਰੇ ਅੁਠਤਾ
ਹੀ ਮੇਰੇ ਘਰ ਪਰਾਹੁਣਾ ਆਵੋ ਤਿਸ ਕੇ ਮੈ ਚਰਨ (ਪਖਾਲਾ) ਧੋਵਾਣ ਔਰ ਨਿਤ ਮਨ ਤਨ ਕਰਕੇ ਮੈ
ਤਿਸ ਕੋ (ਭਾਵਅੁ) ਚਾਹਾਂਗਾ॥
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਅੁ ॥
ਗ੍ਰਿਹੁ ਧਨੁ ਸਭੁ ਪਵਿਤ੍ਰ ਹੋਇ ਹਰਿ ਕੇ ਗੁਣ ਗਾਵਅੁ ॥
ਤਿਸਸੇ ਨਾਮ ਸੁਣਨੇ ਕਰਕੇ ਨਾਮ ਕਾ ਗ੍ਰਹਣ ਕਰੂੰ ਔਰ ਨਾਮ ਮੈ ਹੀ ਬਿਰਤੀ ਲਗਾਵੂੰ॥
ਕਿਅੁਣਕਿ ਹਰੀ ਕੇ ਗੁਣ ਗਾਵਣੇ ਸੇ ਗ੍ਰਿਹ ਔਰ ਧਨ ਸੰਪੂਰਣ ਪਵਿਤ੍ਰ ਹੋਵੇਗਾ॥
*੧ ਪਅੁੜੀ ਤਿਸਕੀ ਯਹਿ ਹੈ॥ ਰਾਂਾ ਰਾਇ ਕਮਾਲ ਦੀਨ ਰਣ ਭਾਰਾ ਪਾਹੀ॥ ਮੌਜ ਦੀਨ ਤਲਵੰਡੀਓਣ ਚੜਿਆ ਸੀ ਆਹੀ॥
ਅੰਬਰ ਛਾਇਆ ਵਾਣਗ ਫੂਲੀ ਕਾਹੀ॥ ਲਗੇ ਆਹਮਣੇ ਸਾਹਮਣੇ ਨੇਜੇ ਝਲਕਾਹੀ॥ ਸੋ ਜੇ ਘਰ ਵਧਾਈਆਣ ਘਰ ਚਾਹੇ ਧਾਹੀ
ਇਤਆਦਿ।