Faridkot Wala Teeka

Displaying Page 1054 of 4295 from Volume 0

ਰਾਗੁ ਗਅੁੜੀ ਭਗਤਾਂ ਕੀ ਬਾਂਣੀ
ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਗਅੁੜੀ ਗੁਆਰੇਰੀ ਸ੍ਰੀ ਕਬੀਰ ਜੀਅੁ ਕੇ ਚਅੁਪਦੇ ੧੪ ॥
ਅਪਨੀ ਕਥਾ ਕਹਤੇ ਹੈਣ॥
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
ਰਾਮ ਅੁਦਕਿ ਤਨੁ ਜਲਤ ਬੁਝਾਇਆ ॥੧॥ ਰਹਾਅੁ ॥
ਅਬ ਮੈਨੇ ਕਾਮ ਕ੍ਰੋਧ ਤ੍ਰਿਸਨਾ ਅਗਨੀ ਮੈਣ ਜਲਤੇ ਨੇ ਰਾਮ ਨਾਮ ਜਲ ਪਾਇਆ ਹੈ ਰਾਮ
ਨਾਮ ਰੂਪੀ (ਅੁਦਕਿ) ਜਲ ਨੇ (ਤਨੁ) ਸੂਖਮ ਸਰੀਰ ਅਰਥਾਤ ਅੰਤਸਕਰਣ ਜਲਤਾ ਸਾਂਤਿ ਕੀਆ ਹੈ॥
ਮਨੁ ਮਾਰਣ ਕਾਰਣਿ ਬਨ ਜਾਈਐ ॥
ਮਨ ਮਾਰਣੇ ਕੇ ਵਾਸਤੇ (ਬਨ) ਜੰਗਲੋਣ ਮੈਣ ਜਾਈਤਾ ਹੈ ਅਰਥਾਤ ਤੀਰਥੋਣ ਪਰ ਰਹੀਤਾ ਹੈ॥
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
ਪਰੰਤੂ ਸੋ ਮਨ ਕੇ ਸੰਕਲਪ ਮਾਰਣੇ ਵਾਲਾ ਰਾਮ ਰੂਪ ਜਲ ਪਰਮੇਸਰ ਕੀ ਕ੍ਰਿਪਾ ਬਿਨਾਂ ਨਹੀਣ
ਪਾਈਤਾ ਹੈ॥੧॥
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
ਜਿਸ ਮਾਇਆ ਰੂਪੀ ਅਗਨੀ ਵਾ ਤ੍ਰਿਸਨਾ ਕਾਮ ਕ੍ਰੋਧ ਅਗਨੀ ਨੇ ਸੁਰ ਨਰ ਜਲਾਏ ਹੈਣ੧॥
ਰਾਮ ਅੁਦਕਿ ਜਨ ਜਲਤ ਅੁਬਾਰੇ ॥੨॥
ਅੁਸ ਅਗਨੀ ਸੇ ਰਾਮ ਅੁਦਕਿ ਨੇ ਦਾਸ ਜਲਨੇ ਸੇ ਬਚਾਇ ਲੀਏ ਹੈਣ॥੨॥
ਭਵ ਸਾਗਰ ਸੁਖ ਸਾਗਰ ਮਾਹੀ ॥
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
ਭਵ ਸਾਗਰ ਮੈਣ ਸੁਖ ਸਾਗਰ ਰੂਪ ਜਲ ਪੀਵ ਰਹੇ ਅਰਥਾਤ ਜਾਪ ਕਰ ਰਹੇ ਹੈਣ ਨਾਮ ਜਲ
ਨਿਖੁਟਤਾ ਨਹੀਣ ਜਲ ਪਦ ਕਾ ਪਹਲੀ ਤੁਕ ਮੈਣ ਅਨੈ ਹੂਆ ਹੈ॥੩॥
ਕਹਿ ਕਬੀਰ ਭਜੁ ਸਾਰਿੰਗਪਾਨੀ ॥
ਰਾਮ ਅੁਦਕਿ ਮੇਰੀ ਤਿਖਾ ਬੁਝਾਨੀ ॥੪॥੧॥
ਸ੍ਰੀ ਕਬੀਰ ਜੀ ਕਹਤੇ ਹੈਣ ਧਨੁਖ ਕੋ ਜੋ ਹਾਥ ਮੈਣ ਧਾਰਨ ਵਾਲੇ ਬਿਸਨ ਜੀ ਹੈਣ ਤਿਨ ਕੋ
ਭੇਜਿਆ ਵਾ ਐਸੇ ਪ੍ਰੀਤ ਕਰ ਭਜਤਾ ਹੂੰ ਜੈਸੇ (ਸਾਰੰਗਿ) ਪਾਪੀਹਾ ਸਾਂਤੀ ਬੂੰਦ ਰੂਪ ਪਾਨੀ ਕੇ ਵਾਸਤੇ
ਰਾਤ ਦਿਨ ਪੁਕਾਰ ਕਰਤਾ ਹੈ ਤਿਸ ਰਾਮ ਅੁਦਿਕ ਨੇ ਮੇਰੀ ਤ੍ਰਿਸਨਾ ਨਵਿਰਤ ਕਰੀ ਹੈ॥੪॥
ਗਅੁੜੀ ਕਬੀਰ ਜੀ ॥
ਮਾਧਅੁ ਜਲ ਕੀ ਪਿਆਸ ਨ ਜਾਇ ॥
ਜਲ ਮਹਿ ਅਗਨਿ ਅੁਠੀ ਅਧਿਕਾਇ ॥੧॥ ਰਹਾਅੁ ॥
ਹੇ ਮਾਧਵ ਜਲ ਕੀ ਪਿਆਸ ਅਰਥਾਤ ਤੇਰੇ ਨਾਮ ਜਪਨੇ ਕੀ ਇਛਾ ਦੂਰ ਨਹੀਣ ਹੋਤੀ ਜੇ
ਪਰਮੇਸਰ ਕਹੈ ਤੈਨੇ ਮੇਰੇ ਨਾਮ ਸੇ ਕਿਆ ਲਾਭ ਜਾਣਿਆ ਤਿਸ ਪਰ ਕਹਤੇ ਹੈਣ ਜਬ ਤੇਰਾ ਨਾਮ ਜਲ
ਰਿਦੇ ਮੈਣ ਪ੍ਰਾਪਤ ਹੂਆ ਤਬ ਰਿਦੈ ਮੈ ਜੋ ਅਗਨੀ ਅਧਿਕ ਥੀ ਸੋ ਅੁਠ ਖੜੀ ਸਮਾਨ ਸੇ ਖਾਨ ਪਾਨ
ਮਾਤ੍ਰ ਇਛਾ ਜੀਵਨ ਮੁਕਤਿ ਕੋ ਭੀ ਰਹਤੀ ਹੈ ਵਾ ਅਧਿਕ ਜਪਨੇ ਕੀ ਚਾਹ ਅੁਤਪਤ ਹੋਈ ਹੈ॥
ਤੂੰ ਜਲਨਿਧਿ ਹਅੁ ਜਲ ਕਾ ਮੀਨੁ ॥


*੧ ਬਚਾਤ੍ਰੇ ਕਾ ਪ੍ਰਸੰਗ।

Displaying Page 1054 of 4295 from Volume 0