Faridkot Wala Teeka
ਰਾਗੁ ਗਅੁੜੀ ਪੂਰਬੀ ਬਾਵਨ ਅਖਰੀ ਕਬੀਰ ਜੀਅੁ ਕੀ
ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਏਕ ਕਾਲ ਮੈਣ ਕਬੀਰ ਜੀ ਕੇ ਪਾਸ ਕਾਜੀ ਅਰੁ ਬ੍ਰਾਹਮਣ ਅਪਣਾ ਅਪਣਾ ਮਤੁ ਸਿਧ
ਕਰਾਵਨੇ ਕੇ ਵਾਸਤੇ ਔਰ ਕਬੀਰ ਜੀ ਕਾ ਸਿਧਾਂਤ ਸੁਣਨੇ ਕੋ ਆਏ ਆਇਕਰ ਕਹਾ ਕਿ ਆਪ ਅਖਰੋਣ
ਕਾ ਸਿਧਾਂਤ ਕਹੋ ਜੋ ਇਨ ਮੇਣ ਸੇ ਕਿਆ ਮਿਲਤਾ ਹੈ ਔਰ ਤ੍ਰਿਲੋਕੀ ਮੈਣ ਕਿਆ ਹੈ ਔਰ ਨਿਜ ਸਿਧਾਂਤ
ਕੋ ਪ੍ਰਗਟ ਕਰੋ ਤਿਸ ਪਰ ਕਹਤੇ ਹੈਣ॥
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਹੇ ਭਾਈ ਬਵੰਜਾ ਜੋ ਅਖਰ ਹੈਣ ਔਰ ਤੀਨ ਜੋ ਲੋਕ ਹੈਣ ਸਭ ਕਛੁ ਇਨਹੀ ਮੈਣ ਹੈ ਭਾਵ ਯੇਹਿ
ਕਿ ਸਭ ਨਾਮ ਔਰ ਰੂਪ ਮਾਤ੍ਰ ਤ੍ਰਿਲੋਕੀ ਇਨ ਮੈਣ ਆ ਜਾਤੀ ਹੈ ਹਮਾਰਾ ਸਿਧਾਂਤ ਏਹ ਹੈ ਕਿ ਇਹੁ
ਅਖਰ (ਖਿਰ ਜਾਹਿਗੇ) ਨਾਸ ਹੋ ਜਾਵੈਣਗੇ ਔਰ ਵਹੁ (ਅਖਰ) ਅਬਨਾਸੀ ਇਨ ਮੈਣ ਇਦੰਤਾ ਕਾ ਵਿਸੈ
ਨਹੀਣ ਭਾਵ ਯੇਹਿ ਕਿ ਦੀਪਕ ਸਮਾਨ ਬੇਦ ਬ੍ਰਹਮ ਕਾ ਪ੍ਰਕਾਸਕ ਹੈ॥
ਪ੍ਰਸ਼ਨ: ਐਸੇ ਅਬਨਾਸੀ ਕਾ ਰੂਪ ਕਹੋ?
ਅੁਜ਼ਤਰ:
ਜਹਾ ਬੋਲ ਤਹ ਅਛਰ ਆਵਾ ॥
ਜਹ ਅਬੋਲ ਤਹ ਮਨੁ ਨ ਰਹਾਵਾ ॥
ਜਹਾਂ (ਬੋਲੁ) ਸਬਦ ਕਾ ਅੁਚਾਰਨ ਹੈ ਤਹਾਂ ਅਖਰ ਹੀ ਆਵੈਗਾ ਜਹਾਂ (ਅਬੋਲ) ਬਾਂਣੀ ਕੀ
ਗਮ ਨਹੀਣ ਹੈ ਤਿਸ ਮੈਣ ਮਨ ਨਹੀਣ ਠਹਰ ਸਕਤਾ ਭਾਵ ਯੇਹਿ ਕਿ ਵਹੁ ਬਾਂਣੀ ਕਾ ਪਰਾ ਰੂਪ ਹੈ॥
ਪ੍ਰਸ਼ਨ: ਐਸੇ ਕੋ ਕੈਸੇ ਜਾਣੀਏ? ਅੁਜ਼ਤ੍ਰ॥
ਬੋਲ ਅਬੋਲ ਮਧਿ ਹੈ ਸੋਈ ॥
ਜਸ ਓਹੁ ਹੈ ਤਸ ਲਖੈ ਨ ਕੋਈ ॥੨॥
ਸੋ ਬੋਲ ਅਬੋਲ ਮਧ ਹੈ ਅਰਥਾਤ ਏਕ ਸਬਦ ਸੰਮਪਤ ਹੋ ਚੁਕਾ ਹੈ ਦੂਸਰੇ ਕੋ ਅੁਚਾਰਾ
ਚਾਹਤਾ ਹੈ ਤਿਨ ਕਾ ਜੋ (ਮਧ) ਸੰਧ ਹੈ ਐਸੇ ਹੀ ਜਾਗ੍ਰਤ ਕਾ ਅਭਾਵ ਹੂਆ ਹੈ ਸੁਪਨਾ ਹੂਆ ਨਹੀਣ
ਔਰ ਸੁਪਨ ਕਾ ਅਭਾਵ ਹੂਆ ਹੈ ਸੁਖੋਪਤੀ ਹੂਈ ਨਹੀਣ ਸਰਬ ਬ੍ਰਿਤੀਆਣ ਐਸੇ ਹੀ ਜਾਨ ਲੈਂੀਆਣ
ਤਿਨ ਸਰਬ ਕੀ ਸੰਧੋਣ ਮੈ ਜੋ ਪ੍ਰਕਾਸਤਾ ਹੈ ਸੋਈ ਅਬਨਾਸੀ ਬ੍ਰਹਮ ਹੈ ਵਾ ਜਹਾਂ (ਬੋਲ) ਜਾਗ੍ਰਤ
ਅਵਸਥਾ ਹੈ ਤਹਾਂ ਅਖਰ ਅੁਚਾਰਨ ਹੋਤੇ ਹੈਣ ਔਰ ਜਹਾਂ ਸੁਖੋਪਤ ਅਵਸਥਾ ਹੈ ਤਹਾਂ ਮਨ ਨਹੀਣ ਰਹਤਾ
ਹੈ (ਬੋਲ ਅਬੋਲ) ਸੁਪਨ ਅਵਸਥਾ ਬੋਲਤੇ ਇਅੁਣ ਹੈ ਜਿਸਕੋ ਸੁਪਨਾਂ ਆਇਆ ਹੂਆ ਹੈ ਸੋ ਬੋਲ ਰਹਾ
ਹੈ॥ ਔਰ ਅਬੋਲ ਇਅੁਣ ਹੈ ਜੋ ਪਾਸ ਜਾਗਤਾ ਪੁਰਖੁ ਬੈਠਾ ਹੂਆ ਹੈ ਤਿਸ ਕੋ ਸੁਪਨਾ ਵੀ ਪੁਰਸ ਕੀ
ਸੁਪਨ ਸ੍ਰਿਸਟੀ ਕੇ ਮੇਘ ਗਰਜਤੇ ਨਹੀਣ ਸੁਣੀਤੇ ਹੈਣ ਇਨ ਤੀਨ ਅਵਸਥਾ ਕੇ (ਮਧ) ਬੀਚ ਸੋਈ ਹੈ ਜੋ
ਇਨ ਕੇ ਭਾਵ ਅਭਾਵ ਕੋ ਦੇਖਤਾ ਹੈ ਜੈਸਾ ਵਹੁ ਸਾਖੀ ਪ੍ਰਕਾਸਕ ਹੈ ਤੈਸਾ ਕੋਈ ਜਾਨ ਨਹੀਣ ਸਕਤਾ ਹੈ
ਭਾਵ ਯੇਹਿ ਕਿ ਕੋਈ ਵਿਰਲਾ ਜਾਨਤਾ ਹੈ॥੨॥ ਤਬ ਕਾਜੀ ਬੋਲਿਆ ਤੁਮਾਰੇ ਕਹਣੇ ਕਰ ਜਾਣਾ ਜਾਤਾ
ਹੈ ਕਿ ਆਪਨੇ ਜਾਨਾ ਹੈ ਜੇ ਤੁਮ ਨੇ ਅਲਾ ਕੋ ਪਾਯਾ ਹੈ ਤਅੁ ਕਹੁ ਕੈਸਾ ਹੈ ਤਿਸ ਪਰ ਕਹਤੇ ਹੈਣ॥
ਅਲਹ ਲਹਅੁ ਤਅੁ ਕਿਆ ਕਹਅੁ ਕਹਅੁ ਤ ਕੋ ਅੁਪਕਾਰ ॥
ਜੇਕਰ ਮੈਣ ਖੁਦਾ ਕੋ ਪਾਇਆ ਹੈ ਤੌ ਕਿਆ ਕਹੋਣ ਭਾਵ ਯੇਹਿ ਕਿ ਤੁਮ ਬਾਦੀ ਹੋ ਜੇ ਕਹੋ ਤੌ
ਤੁਮਨੇ ਕੋਈ ਅੁਪਕਾਰ ਮਾਨਨਾ ਹੈ ਵਾ (ਕੋ) ਕੌਂ ਅੁਪਕਾਰ ਹੈ ਭਾਵ ਸੇ ਸਰਬ ਆਪਣਾ ਆਪ ਰੂਪ ਹੈ
ਕੌਂ ਕਿਸ ਪਰ ਅੁਪਕਾਰ ਕਰੇ ਵਾ ਕੋਈ ਜਗਾਸੂ ਕੋ ਕੋਈ ਅੁਪਕਾਰ ਜਾਨ ਕਰ ਕਹੂੰਗਾ॥
ਵਾ ਤਿਸ ਪਰਮੇਸਰ ਕਾ ਕੋਈ ਅੁਪਕਾਰ ਅਰਥਾਤ ਬਿਸਤਾਰ ਕਰੂੰਗਾ॥