Faridkot Wala Teeka

Displaying Page 1785 of 4295 from Volume 0

ਵਡਹੰਸੁ ਮਹਲਾ ੪ ਘੋੜੀਆ
ੴ ਸਤਿਗੁਰ ਪ੍ਰਸਾਦਿ ॥
ਜੈਸੇ ਬਿਆਹ ਮੇਣ ਇਸਤ੍ਰੀਆਣ ਘੋੜੀਆਣ ਨਾਮਕ ਗੀਤ ਗਾਅੁਤੀਆਣ ਹੈਣ ਅੁਸੀ ਪ੍ਰਕਾਰ ਹਰਿ ਰੂਪ
ਬਰ ਕੇ ਸਾਥ ਮਿਲਾਪ ਹੋਂੇ ਕੇ ਸਮੇਣ ਸਤਿਗੁਰੂ ਜੀ ਸਬਦ ਕਥਨ ਕਰਤੇ ਹੈਣ॥
ਦੇਹ ਤੇਜਂਿ ਜੀ ਰਾਮਿ ਅੁਪਾਈਆ ਰਾਮ ॥
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
ਹੇ ਭਾਈ ਇਹ ਜੋ ਮਨੁਖ ਦੇਹੀ ਰੂਪ (ਤੇਜਂਿ) ਘੋੜੀ ਰਾਮ ਨੇ ਅੁਤਪੰਨ ਕਰੀ ਹੈ। ਇਹ
ਮਾਨਸ ਜਨਮ ਕੀ ਦੇਹ ਧੰਨ ਹੈ ਔ ਪੁਨੋਣ ਸੇ ਪ੍ਰਾਪਤਿ ਹੂਈ ਹੈ॥
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
ਇਹ ਮਾਨਸ ਜਨਮ ਬਡੇ ਪੁਨੋਣ ਕਰਕੇ ਪਾਇਆ ਹੈ ਕਿਅੁਣਕਿ ਇਸ ਜਨਮ ਮੇਣ ਦੇਹ ਸੋਨੇ ਸੇ
ਭੀ ਚੰਗੀ ਭਾਵ ਅਮੋਲਕ ਹੈ ਜਬ ਗੁਰਮੁਖ ਹਰਿ ਹਰਿ ਨਾਮ ਰੂਪ ਨਵੇਣ ਰੰਗ ਮੇਣ ਇਸ ਦੇਹ ਕੋ ਰੰਗਤਾ
ਅਰਥਾਤ ਭਗਤੀ ਕਰਤਾ ਹੈ ਤਬ (ਚਲੂਲਾ) ਸਘਨ ਰੰਗ ਅਰਥਾਤ ਆਤਮਾ ਨੰਦ ਕੋ ਪ੍ਰਾਪਤ ਹੋਤਾ ਹੈ॥
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਅੁਪਾਈਆ ॥੧॥
ਏਹ ਦੇਹ (ਸੁ) ਸੁਸਟੂ (ਬਾਂਕੀ) ਸੁੰਦਰ ਭਾਵ ਸੁਭ ਗੁਨੋਣ ਵਾਲੀ ਹੈ ਜਿਸਮੇਣ ਹਰਿ (ਜਾਪੀ)
ਜਾਨਾ ਜਾਤਾ ਵਾ ਜਪੀਤਾ ਹੈ ਤਾਂ ਤੇ ਸੋ ਦੇਹੀ ਹਰਿ ਹਰਿ ਨਾਮੀ ਕਰਕੇ ਸੁਭਾਇਮਾਨ ਹੈ। ਸ੍ਰੀ ਗੁਰੂ ਜੀ
ਕਹਤੇ ਹੈਣ ਬਡੇ ਭਾਗੋਣ ਸੇ ਇਹ ਦੇਹੀ ਪਾਈ ਹੈ ਜਿਸਕਾ ਸਹਾਈ ਨਾਮ ਹੈ ਅਰਥਾਤ ਜਿਸ ਦੇਹ ਮੇਣ
ਨਾਮ ਜਪਨੇ ਸੇ ਸਹਾਇਤਾ ਕਰਤਾ ਹੈ ਸੋ ਰਾਮ ਨੇ ਹੀ ਅੁਤਪੰਨ ਕਰੀ ਹੈ॥੧॥
ਦੇਹ ਪਾਵਅੁ ਜੀਨੁ ਬੁਝਿ ਚੰਗਾ ਰਾਮ ॥
ਚੜਿ ਲਘਾ ਜੀ ਬਿਖਮੁ ਭੁਇਅੰਗਾ ਰਾਮ ॥
ਰਾਮ ਕੋ ਚੰਗਾ ਬੂਝਨਾ ਇਹੀ ਦੇਹ ਘੋੜੀ ਕੇ ਅੂਪਰ ਜੀਨ ਪਾਓ ਜਿਸ ਪਰ ਚਢ ਕਰਕੇ ਬਿਖਮ
ਜੋ (ਭੁਇਅੰਗਾ) ਸਰਪ ਭਾਵ ਕੁੰਡਲਾਕਾਰ ਸੰਸਾਰ ਹੈ ਤਿਸ ਕੋ ਲੰਘ ਜਾਅੂਣ॥
ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲਘਾਏ ॥
ਹਰਿ ਬੋਹਿਥਿ ਚੜਿ ਵਡਭਾਗੀ ਲਘੈ ਗੁਰੁ ਖੇਵਟੁ ਸਬਦਿ ਤਰਾਏ ॥
ਜਿਸ ਮੇਣ ਤ੍ਰਿਸ਼ਨਾ ਆਦਿ ਅਨੇਕ ਤਰੰਗ ਹੈਣ ਐਸਾ ਜੋ ਕਠਨ ਕੁੰਡਲਾਕਾਰ ਸੰਸਾਰ ਸਮੁੰਦਰ ਹੈ
ਤਿਸ ਸੇ ਗੁਰਮੁਖ ਪਾਰ (ਲੰਘਾਏ) ਕੀਏ ਜਾਤੇ ਹੈਣ ਪਰੰਤੂ ਸੋ ਵਜ਼ਡੇ ਭਾਗੋਣ ਵਾਲੇ ਹਰਿਨਾਮ ਜਹਾਜ ਪਰ
ਚਢ ਕਰਕੇ ਪਾਰ ਹੂਏ ਹੈਣ ਜੋ ਗੁਰੂ (ਖੇਵਟੁ) ਮਲਾਹ ਨੇ (ਸਬਦਿ) ਅੁਪਦੇਸ਼ ਦੇਕਰ ਪਾਰ ਕੀਏ ਹੈਣ॥
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥
ਜਨ ਨਾਨਕ ਨਿਰਬਾਂ ਪਦੁ ਪਾਇਆ ਹਰਿ ਅੁਤਮੁ ਹਰਿ ਪਦੁ ਚੰਗਾ ॥੨॥
ਰਾਤ ਦਿਨ ਹਰਿ ਕੇ ਪ੍ਰੇਮ ਮੇਣ ਹਰਿ ਕੇ ਗੁਣੋਂ ਕੋ ਗਾਇਨ ਕਰਤੇ ਹੈਣ ਔਰ (ਰੰਗੀ) ਆਨੰਦੀ
ਹਰੀ ਮੇਣ ਜਿਨਕਾ ਮਨ ਹਰਿ ਪ੍ਰਕਾਰ ਸੇ ਰੰਗਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਣ ਤਿਨ ਪੁਰਸੋਣ ਨੇ ਸਭ ਸੇ
ਅਤੀ ਅੁਤਮ ਜੋ ਹਰਿ ਕਾ ਪਦ ਹੈ ਸੋ ਨਿਰਬਾਂ ਪਦ ਪਾਇਆ ਹੈ॥੨॥
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥

Displaying Page 1785 of 4295 from Volume 0