Faridkot Wala Teeka
ਪੰਨਾ ੫੯੫
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸੋਰਠਿ ਮਹਲਾ ੧ ਘਰੁ ੧ ਚਅੁਪਦੇ ॥
ਸੰਸਾਰ ਕੀ ਅਨਿਤਤਾ ਸੂਚਨ ਕਰਾਅੁਤੇ ਹੂਏ ਅੁਪਦੇਸ ਕਰਤੇ ਹੈਣ॥
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥
ਜੋ ਸੰਸਾਰੀ ਜੀਵ ਹੈ ਤਿਨ ਸਭਨੋਣ ਕੇ ਅੂਪਰ ਮਰਣਾ (ਆਇਆ) ਖੜਾ ਹੈ ਅਰ ਸਭ
ਸੰਬੰਧੀਓਣ ਸੇ ਬਿਛੋੜਾ ਹੋ ਜਾਨਾ ਹੈ ਵਾ ਸਭ ਅਗਿਆਨੀਓਣ ਕਾ (ਨਾਹ) ਪਤੀ ਪਰਮੇਸਰ ਸੇ ਵਿਛੋੜਾ ਹੋ
ਰਹਾ ਹੈ॥
ਪੁਛਹੁ ਜਾਇ ਸਿਆਣਿਆ ਆਗੈ ਮਿਲਂੁ ਕਿਨਾਹ ॥
ਜਾਕੇ ਬੁਧਵਾਨੋਣ ਸੇ ਪੂਛੋ ਆਗੇ ਪਰਲੋਕ ਮੇਣ ਮਿਲਨਾ ਹੋਇਗਾ ਕਿ ਨਹੀਣ ਹੋਗਾ ਭਾਵ ਨਹੀਣ
ਹੋਗਾ ਵਾ ਕਿਨਾਂ ਦਾ ਮਿਲਂਾ ਹੋਵੈਗਾ॥
ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥
ਜਿਨਕੋ ਮੇਰਾ ਸਾਹਿਬ ਭੂਲ ਜਾਤਾ ਹੈ (ਤਿਨਹਿ) ਤਿਨ ਕੋ ਬੜੀ ਪੀੜਾ ਪ੍ਰਾਪਤਿ ਹੋਤੀ ਹੈ॥੧॥
ਭੀ ਸਾਲਾਹਿਹੁ ਸਾਚਾ ਸੋਇ ॥
ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਅੁ ॥
ਜਿਸਕੀ ਕ੍ਰਿਪਾ ਦ੍ਰਿਸ਼ਟਿ ਕਰ ਨਿਤ ਸੁਖ ਪ੍ਰਾਪਤ ਹੋਤਾ ਹੈ ਸੋ ਜੋ ਸਚਾ ਵਾਹਿਗੁਰੂ ਪਤਿ ਹੈ
ਤਿਸ ਕੋ (ਭੀ) ਬਾਰੰਬਾਰ (ਸਲਾਹਿਹੁ) ਅੁਪਮਾ ਕਰਹੁ॥
ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥
ਜੋ ਅਬ ਹੈ ਸੋਈ ਪੁਨਾ ਆਗੇ ਹੋਵੇਗਾ ਤਿਸ ਕੋ ਬਡਾ ਜਾਨਕੇ ਸਲਾਹਨਾ ਜੋਗ ਹੈ॥
ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥
ਔਰ ਤੂੰ ਨਿਸਚੇ ਕਰ ਜੋ ਸਭਨਾਂ ਕਾ ਦਾਤਾ ਏਕ ਅਕਾਲ ਪੁਰਖ ਹੈ ਔਰ ਕਿਸੀ ਮਨੁਖ ਸੇ
ਦਾਤ ਨਹੀਣ ਪ੍ਰਾਪਤ ਹੋ ਸਕਤੀ ਹੈ॥
ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥
ਜੋ ਤਿਸ ਕਅੁ ਭਾਅੁਤਾ ਹੈ ਸੋਈ ਹੋਤਾ ਹੈ (ਰੰਨਿ ਕਿ ਰੁੰਨੈ ਹੋਇ) ਇਸਤ੍ਰੀਓਣ ਕੀ ਭਾਂਤ
ਸੰਸਾਰੀ ਦੁਖ ਮੇਣ ਰੁਦਨ ਕਰਨੇ ਸੇ ਕਿਆ ਹੋਤਾ ਹੈ। ਵਾ ਰੋਂੇ ਰਾਣੋ ਸੋ ਕਿਆ ਹੋਤਾ ਹੈ। ਭਾਵ ਕੁਛ
ਨਹੀਣ ਹੋਤਾ ॥੨॥
ਧਰਤੀ ਅੁਪਰਿ ਕੋਟ ਗੜ ਕੇਤੀ ਗਈ ਵਜਾਇ ॥
ਇਸ ਪ੍ਰਿਥਵੀ ਪਰ ਕਿਤਨੀ ਸ੍ਰਿਸ਼ਟੀ ਕੋਟ ਅਰ (ਗੜ) ਕਿਲੇ ਬਂਾਇ ਕਰ ਔਰ ਤਿਨਮੇਣ
ਅਪਨੇ ਅਪਨੇ ਆਨੰਦ ਕੇ ਵਾ ਆਗਿਆ ਕੇ ਬਾਜੇ ਬਜਾਇ ਕਰ ਅੰਤ ਕੋ ਨਾਸ ਹੋ ਗਈ ਹੈ॥
ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥
ਜੋ ਐਸੇ ਹੰਕਾਰੀ ਥੇ ਰਾਵਨਾਦਿਕ ਕਿ ਆਸਮਾਨ ਸਰਗਾਦਿਕ ਮੇਣ ਭੀ ਨਹੀਣ ਸਮਾਵਤੇ ਥੇ ਭਾਵ
ਇਹ ਕਿ ਤਿਸ ਕੋ ਤੁਛ ਜਾਨਤੇ ਥੇ ਤਿਨ ਕੇ ਨਾਕ ਮੇਣ ਭੀ ਕਾਲ ਭਗਵਾਨ ਨੇ (ਨਥਾ) ਨਕੇਲ ਪਾਇ
ਲੀਨੀ ਹੈ ਭਾਵ ਇਹ ਕਰਮੋਣ ਕੇ ਬਸ ਹੂਏ ਪਰਾਧੀਨ ਹੋ ਕਰ ਦੁਖ ਭੋਗਤੇ ਹੈਣ॥
ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥