Faridkot Wala Teeka
ਰਾਗੁ ਸੋਰਠਿ ਵਾਰ ਮਹਲੇ ੪ ਕੀ
ੴ ਸਤਿਗੁਰ ਪ੍ਰਸਾਦਿ ॥
ਵਾਰ ਨਾਮ ਜਸ ਕਾ ਹੈ ਪੌੜੀਓਣ ਕੋ ਭੀ ਵਾਰ ਕਹਤੇ ਹੈਣ ਸਲੋਕ ਮਿਲਵੇਣ ਹੈਣ॥ ਸ੍ਰੀ ਗੁਰੂ
ਨਾਨਕ ਸਾਹਿਬ ਜੀ ਕੇ ਪਾਸ ਆਇ ਕਰ ਕਿਸੀ ਗੁਣੀ ਨੇ ਸੋਰਠ ਰਾਗਂੀ ਮੈਣ ਖਿਆਲ ਟਪੇ ਗਾਏ ਲੋਕ
ਗਾਯਕ ਕੀ ਅੁਸਤਤੀ ਕਰਨੇ ਲਗੇ ਤਿਸ ਪਰ ਕਹਤੇ ਹੈਣ॥
ਸਲੋਕੁ ਮ ੧ ॥
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
ਹੇ ਭਾਈ ਸੋਰਠਿ ਬੁਧੀ ਵਾ ਰਾਗਨੀ ਗਾਈ ਤੇਰੀ ਸੋਭਨੀਕ ਤੌ ਹੈ ਜੇਕਰ ਸਜ਼ਚ ਵਿਸ ਗੁਰੂ
ਪਰਮੇਸਰ ਤੇਰੇ ਮਨ ਮੈਣ ਹੋਵੈ ਭਾਵ ਸੇ ਰਾਗ ਮੇਣ ਪਰਮੇਸਰ ਕਾ ਜਸ ਗਾਵੀਏ॥
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥
ਦੂਸਰੇ ਕੀ ਬਾਤ ਕਾਟਂ ਰੂਪ ਵਾ ਦਾਂਤੋਣ ਸੇ ਮਾਸ ਕਾਟ ਖਾਨ ਰੂਪ ਕਤਰਾ (ਮਨਿ) ਮਾਤ੍ਰ ਮੈਲ
ਨਹੀਣ ਹੈ ਭਾਵ ਸੇ ਵਿਜ਼ਤੇ ਆਚਾਰ ਨਹੀਣ ਹੈ ਥੋੜੀ ਭੀ ਔਰ ਜਿਸ ਕੀ ਰਸਨਾ ਕਰਕੇ ਭੀ ਸੋ ਸਚਾ
ਪਰਮੇਸਰ ਜਪੀਤਾ ਹੈ॥
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥
ਜੋ ਜੀਵ ਰੂਪ ਇਸਤ੍ਰੀ (ਪੇਈਐ) ਇਸ ਲੋਕ ਮੇਣ ਹੋਤੀ (ਸਸੁਰੈ) ਪ੍ਰਲੋਕ ਕੇ ਭਯ ਸੰਜੁਗਤ
ਬਸੀ ਹੈ ਸੋ ਸਤਿਗੁਰੂ ਕੋ ਸੇਵ ਕਰ ਨ੍ਰਿਸੰਕ ਹੂਈ ਹੈ॥
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥
ਜੇਕਰ ਜਗਾਸੂ ਰੂਪ ਇਸਤ੍ਰੀ (ਕਪੜੁ) ਕਪਟ ਕੋ ਵਾ ਦੇਹ ਅਭਿਮਾਨ ਕੋ (ਪਰਹਰਿ)
ਤਿਆਗ ਕਰ ਪਤੀ ਕੋ ਮਿਲੇ ਤੌ ਵਹੁ ਪਤੀ ਕੇ ਸੰਗ ਮਿਲ ਕੇ ਖੁਸ਼ੀਓਣ ਕੋ ਭੋਗਤੀ ਹੈ॥
ਸਦਾ ਸੀਗਾਰੀ ਨਾਅੁ ਮਨਿ ਕਦੇ ਨ ਮੈਲੁ ਪਤੰਗੁ ॥
ਵਹੁ ਸੁਭ ਗੁਣੋਂ ਕਰਕੇ ਸਦਾ ਸੀਣਗਾਰੀ ਹੂਈ ਹੈ ਔਰ ਨਾਮ ਕੋ ਮਨਨ ਕੀਆ ਹੈ ਔਰ ਕਰਮਾ
ਰੂਪ ਮੈਲ ਤਿਸ ਕੋ ਕਦੀ ਭੀ (ਪਤੰਗੁ) ਥੋੜੇ ਮਾਤ੍ਰ ਨਹੀਣ ਲਾਗਤੀ ਵਾ ਵਹੁ (ਪਤੰਗੁ) ਸੂਰਜ ਸਮ
ਨਿਰਲੇਪ ਰਹਿਤੀ ਹੈ॥
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥
(ਦੇਵਰ ਜੇਠ) ਲਭ ਲੋਭ ਬਿਕਾਰ ਦੁਖ ਪਾਇਕਰ ਮਰ ਗਏ ਹੈਣ ਫਿਰ ਅਵਿਦਿਆ ਰੂਪ ਸਾਸ
ਕਾ ਡਰ ਕਿਸਕੋ ਹੋਵੈ ਭਾਵ ਸੇ ਤਿਸ ਕਾ ਡਰ ਨਹੀਣ ਰਹਿਤਾ॥
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜੇਕਰ (ਪਿਰ) ਵਾਹਿਗੁਰੂ ਕੌ ਭਾਵੈ ਔ ਸੁਭ ਕਰਮੋਣ ਕੀ (ਮਣੀ)
ਰਤੀ ਮਸਤਕ ਮੈਣ ਹੋਵੈ ਤੌ ਸਭ ਪ੍ਰਪੰਚ ਸਚ ਰੂਪ ਹੀ ਨਜਰ ਆਵਤਾ ਹੈ॥੧॥
ਸ੍ਰੀ ਗੁਰੂ ਚੌਥੀ ਪਾਤਸ਼ਹੀ ਪਹਿਲੇ ਸਲੋਕ ਕੀ ਪੁਸੀ ਕਰਤੇ ਹੈਣ॥
ਮ ੪ ॥
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥
ਸੋਰਠ ਰਾਗਂੀ ਗਾਈ ਹੂਈ ਵਾ ਸੋਰਠ ਬੁਧੀ ਤੋ ਸੋਭਨੀਕ ਹੈ ਜੋ ਹਰੀ ਨਾਮ ਕੋ (ਢੰਢੋਲੇ)
ਖੋਜਂਾ ਕਰੇ॥
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥
(ਪੁਰਖੁ) ਪੂਰਨ ਰੂਪ ਆਪਣਾ ਗੁਰੂ (ਮਨਾਵੈ) ਪੂਜਨ ਕਰੇ ਤਿਨ ਗੁਰੋਣ ਕੀ (ਮਤੀ) ਸਿਖਾ
ਕਰ ਹਰਿ ਹਰਿ ਨਾਮ ਅੁਚਾਰਨ ਕਰੇ॥