Faridkot Wala Teeka
ਪੰਨਾ ੬੬੦
ਧਨਾਸਰੀ ਮਹਲਾ ੧ ਘਰੁ ੧ ਚਅੁਪਦੇ
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੇਨਤੀ ਕਰਤੇ ਹੈਣ॥
ਜੀਅੁ ਡਰਤੁ ਹੈ ਆਪਣਾ ਕੈ ਸਿਅੁ ਕਰੀ ਪੁਕਾਰ ॥
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
ਤਾਂਤੇ ਮੇਰਾ ਜੀ ਤੇਰੇ ਸੇ ਹੀ ਭੈ ਕਰਤਾ ਹੈ ਤੂੰ ਜੋ ਆਪਨਾ ਮਾਲਕੁ ਹੈਣ ਤੁਝਕੌ ਛੋਡ ਕਰ ਔਰ
ਕਿਸ ਪਾਸ ਪੁਕਾਰ ਕਰੌਣ ਅਰਥਾਤ ਤੇਰੇ ਪਾਸ ਹੀ ਪੁਕਾਰ ਹੈ॥
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਅੁ ॥
ਹੇ ਦੁਖਕੇ ਵਿਸਾਰਣੇ ਅਰਥਾਤ ਦੂਰ ਕਰਨੇ ਹਾਰਾ ਔਰ ਤੀਨੋਣ ਕਾਲ ਮੈਣ ਦਾਤ ਕੇ ਦੇਨਹਾਰਾ
ਤੁਝਕੋਣ ਮੈਣ ਸੇਵਨਾ ਕੀਆ ਹੈ॥੧॥
ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
ਹੇ ਮੇਰੇ ਸਾਹਿਬ ਤੂੰ ਨਿਤ ਨਿਵੀਨ ਹੈਣ ਔਰ ਤੀਨੋਣ ਕਾਲ ਮੈਣ ਦਾਤਾਰ ਹੈਣ॥
ਸੁਣਿ ਸੁਣਿ ਮੇਰੀ ਕਾਮਣੀ ਪਾਰਿ ਅੁਤਾਰਾ ਹੋਇ ॥੨॥
ਦਇਆਲ ਤੇਰੈ ਨਾਮਿ ਤਰਾ ॥
ਤਾਂਤੇ ਹੇ ਯਮਦੂਤੋਣ ਤੇ ਵਾ ਦੁਖੋਣ ਸੇ ਅੰਤ ਸਮੈਣ ਛੁਡਾਵਣੇ ਹਾਰੇ ਸਾਹਿਬ ਦਿਨੇ ਰਾਤ ਤੇਰਾ
ਸੇਵਨ ਕਰੀਏ ਅਰ ਤੇਰੀ ਹੀ (ਸੋਇ) ਸੋਭਾ ਅਰਥਾਤ ਜਸ ਸੁਣੀਐ ਜਬ ਮੇਰੀ ਬੁਧੀ ਰੂਪੀ (ਕਾਮਣੀ)
ਇਸਤ੍ਰੀ (ਸੁਣਿ) ਸ੍ਰੋਤ੍ਰੀ ਹੋ ਕਰ ਤੇਰੇ ਨਾਮ ਕੋ ਸਰਵਣ ਕਰੇਗੀ ਤਬ ਮੇਰਾ ਸੰਸਾਰ ਸਮੁੰਦਰ ਸੇ ਪਾਰ
ਅੁਤਰਨਾ ਹੋਇਗਾ॥
ਸਦ ਕੁਰਬਾਂੈ ਜਾਅੁ ॥੧॥ ਰਹਾਅੁ ॥
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
ਹੇ ਦਿਆਲ ਰੂਪ ਤੇਰੇ ਨਾਮ ਜਾਪ ਤੇ ਮੈਣ ਸੰਸਾਰ ਸਮੁੰਦਰ ਸੇ ਤਰੋਣਗਾ ਇਸੀ ਸੇ ਤੇਰੇ ਅੂਪਰ
ਸੇ (ਸਦ) ਸਅੁ ਵੇਰ ਕੁਰਬਾਂ ਜਾਤਾ ਹੂੰ॥
ਤਾ ਕੀ ਸੇਵਾ ਸੋ ਕਰੇ ਜਾ ਕਅੁ ਨਦਰਿ ਕਰੇ ॥੩॥
ਹੇ ਸਾਚ ਸਰੂਪ ਸਰਬ ਰੂਪ ਏਕ ਤੂੰ ਹੀ ਹੈਣ ਤੇਰੇ ਬਿਨਾਂ ਔਰ ਦੂਸਰਾ ਕੋਈ ਨਹੀਣ (ਤਾ ਕੀ)
ਤੇਰੀ ਸੇਵਾ ਸੋਈ ਕਰਤਾ ਹੈ ਜਿਸਕੋ ਤੂੰ ਆਪ ਅਪਨੀ ਕਿਰਪਾ ਦ੍ਰਿਸਟੀ ਕਰਤਾ ਹੈਣ॥੩॥
ਤੁਧੁ ਬਾਝੁ ਪਿਆਰੇ ਕੇਵ ਰਹਾ ॥
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
ਤਾਂਤੇ ਹੇ ਮੇਰੇ ਪ੍ਰੀਤਮ ਤੇਰੇ ਬਿਨਾਂ ਮੈਣ ਕੈਸੇ ਰਹੂੰ ਅਰਥਾਤ ਤੁਝ ਬਿਨਾਂ ਰਹ ਨਹੀਣ ਸਕਤਾ ਹੂੰ।
ਤਾਂ ਤੇ ਸੋਈ ਮੁਝ ਕੋ (ਵਡਿਆਈ) ਇਛਾ ਦੇਵੋ ਜਿਸ ਕਰਕੇ ਹੇ ਵਾਹਿਗੁਰੂ ਮੈਣ ਤੇਰੇ ਨਾਮ ਮੈਣ ਸਦਾ
ਲਾਗ ਰਹੂੰ ਭਾਵ ਸੇ ਤੇਰਾ ਹੀ ਭਜਨ ਕਰੂੰ॥ ਯਥਾ-ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸਦੀ
ਵਡਿਆਈ॥
ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਅੁ ॥
ਹੇ ਪਿਆਰੇ ਜਿਸਕੇ ਆਗੇ ਮੈਣ ਜਾਇ ਕਰ ਅੁਚਾਰਣ ਕਰੂੰ ਤੇਰੇ ਜੈਸਾ ਔਰ ਕੋਈ ਦੂਸਰਾ
ਨਹੀਣ ਹੈ॥