Faridkot Wala Teeka
ਰਾਗੁ ਧਨਾਸਰੀ ਬਾਂਣੀ ਭਗਤ ਕਬੀਰ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਤਿਸ ਕੀ ਬਿਅੰਤਤਾ ਕੇ ਵਿਖੇ ਬੇਨਤੀ ਕਰਤੇ ਹੈਣ॥
ਸਨਕ ਸਨਦ ਮਹੇਸ ਸਮਾਨਾਂ ॥
ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥
ਸਨਕ ਸਨੰਦਨ ਆਦੀ ਬ੍ਰਹਮਾ ਜੀ ਕੇ ਪੁਤਰ ਔ (ਮਹੇਸ) ਸਿਵ ਜੀ ਪੁਨਾ ਤਿਨ ਕੇ
(ਸਮਾਨਾ) ਸਮਾਨ ਔਰ ਭੀ ਸਕਤਧਾਰੀ ਜੇਤੇ ਹੈਣ ਤਿਨੋਣ ਨੇ ਸੇਖ ਔ ਨਾਗਾਦਕੋਣ ਨੇ ਭੀ ਤੇਰਾ ਭੇਦ
ਨਹੀਣ ਜਾਣਿਆ ਹੈ॥
ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਅੁ ॥
ਹੇ ਰਾਮ ਮੈਨੇ ਸੰਤੋ ਕੀ ਸੰਗਤਿ ਦਾਰਾ ਤੇਰੀ ਭਗਤੀ ਰਿਦੈ ਮੈਣ ਵਸਾਈ ਹੈ ਭਾਵ ਸੇ ਦ੍ਰਿੜ
ਕਰੀ ਹੈ॥ ਸੋ ਤੂੰ ਕੈਸਾ ਬਿਅੰਤ ਹੈਣ॥
ਹਨੂਮਾਨ ਸਰਿ ਗਰੁੜ ਸਮਾਨਾਂ ॥
ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
ਹਲ਼ਮਾਨ ਜੀ ਔਰ ਤਿਨ ਕੇ ਸਦਰਸ ਜੋ ਬਲੀ ਹੈਣ ਪੁਨਾ ਗਰੜ ਔ ਗਰੜ ਕੇ (ਸਮਾਨਾਂ) ਤੁਲ
ਪਾਰਖਦ ਔ (ਸੁਰਪਤਿ) ਇੰਦ੍ਰ ਔ (ਨਰਪਤਿ) ਰਾਜੇ ਵਾ ਮਲ਼ ਇਤਯਾਦੀ ਸੰਪੂਰਨ ਤੇਰੇ ਮੈਣ ਸਮਾਇ
ਗਏ ਹੈਣ ਪਰੰਤੂ ਇਨੋਣ ਨੇ ਭੀ ਤੇਰੇ ਗੁਣੋਂ ਕੋ ਜਾਣਿਆ ਨਹੀਣ ਹੈ॥੨॥
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥
ਕਮਲਾਪਤਿ ਕਵਲਾ ਨਹੀ ਜਾਨਾਂ ॥੩॥
ਚਾਰ ਵੇਦ ਔਰ ਸਿਮ੍ਰਿਤੀਆਣ ਅਰ ਪੂਰਨ ਔ ਲਖਮੀ ਨੇ ਭੀ ਹੇ ਕਮਲਾ ਪਤੀ ਆਪ ਕਾ ਅੰਤ
ਜਾਣਿਆ ਨਹੀਣ ਹੈ॥੩॥
ਕਹਿ ਕਬੀਰ ਸੋ ਭਰਮੈ ਨਾਹੀ ॥
ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥
ਸ੍ਰੀ ਕਬੀਰ ਜੀ ਕਹਤੇ ਹੈਣ ਜੋ ਪੁਰਸ ਜਨਮੋਣ ਮੈ ਵਾ ਤੇਰੇ ਅੰਤ ਪਾਵਣੇ ਹੇਤ ਨਹੀਣ ਭ੍ਰਮਤਾ ਹੈ
॥ ਜੋ ਸਤਿਗੁਰੋਣ ਕੀ ਚਰਨੀ ਲਾਗ ਕਰਕੇ ਹੇ ਰਾਮ ਤੇਰੀ ਸਰਣ ਹੋ ਰਹਾ ਹੈ ॥੪॥
ਪੰਨਾ ੬੯੨
ਦਿਨ ਤੇ ਪਹਰ ਪਹਰ ਤੇ ਘਰੀਆਣ ਆਵ ਘਟੈ ਤਨੁ ਛੀਜੈ ॥
ਦੇਹਿ ਕੀ ਖਿਂ ਭੰਗ੍ਰਤਾ ਦਿਖਾਵਤੇ ਹੂਏ ਅੁਪਦੇਸ਼ ਅੁਚਾਰਨ ਕਰਤੇ ਹੈਣ॥ ਘੜੀਓਣ ਸੇ ਪਹਰ
ਔ ਪਹਰੋਣ ਸੇ ਦਿਨ ਹੋ ਕਰ ਇਸੀ ਪ੍ਰਕਾਰ ਮਹੀਨੇ ਔ ਬਰਸ ਬੀਤਤੇ ਹੂਏ ਅਵਸਥਾ ਪੂਰੀ ਹੋ ਜਾਤੀ ਹੈ
ਵਾ ਬਰਸੋਣ ਸੇ ਦਿਨ ਰਹ ਜਾਤੇ ਹੈਣ ਔਰ ਦਿਨ ਸੇ ਪਰਹ ਔਰ ਪਹਰ ਸੇ ਘੜੀਆਣ ਪਰ ਆ ਜਾਤਾ ਹੈ
ਇਸੀ ਰੀਤ ਸੇ ਆਰਬਲਾ ਘਟਤੀ ਜਾਤੀ ਹੈ ॥ ਪੁਨਾ ਤਨ ਨਾਸ ਹੋ ਜਾਤਾ ਹੈ॥
ਕਾਲੁ ਅਹੇਰੀ ਫਿਰੈ ਬਧਿਕ ਜਿਅੁ ਕਹਹੁ ਕਵਨ ਬਿਧਿ ਕੀਜੈ ॥੧॥
ਕਾਲ ਰੂਪੀ (ਅਹੇਰੀ) ਸਿਕਾਰੀ (ਬਧਿਕ) ਝੀਵਰ ਸਮ ਘਾਤ ਲਗਾਵਤਾ ਫਿਰਤਾ ਹੈ ਹੇ ਭਾਈ
ਕਹੋ ਤਿਸਤੇ ਬਚਨੇ ਕੀ ਕੌਨ ਵਿਧੀ ਕਰੇਗਾ ਭਾਵ ਸੇ ਵਹੁ ਤੇਰੇ ਕੋ ਛੋਡੇਗਾ ਨਹੀਣ॥੧॥
ਸੋ ਦਿਨੁ ਆਵਨ ਲਾਗਾ ॥
ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਅੂ ਹੈ ਕਾ ਕਾ ॥੧॥ ਰਹਾਅੁ ॥