Faridkot Wala Teeka

Displaying Page 2154 of 4295 from Volume 0

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਵਾਰ ਮੈਣ ਮੂਲ ਰੂਪ ਸਲੋਕ ਔ ਟੀਕਾ ਰੂਪ ਪਅੁੜੀ ਕੇ
ਪ੍ਰਕਾਰ ਸੇ ਅੁਪਦੇਸ਼ ਕਰਤੇ ਹੈਣ॥
ਸਲੋਕ ॥
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥
ਜੋ ਸਰਬ ਸ੍ਰਿਸ਼ਟ ਕੇ (ਆਦਿ) ਭੂਤ ਕਾਲ ਮੈਣ ਪੂਰਨ ਥਾ ਔਰ ਜੋ (ਮਧ) ਅਬ ਸ੍ਰਿਸ਼ਟੀ ਕੋ
ਵਰਤਮਾਨ ਮੈਣ ਭੀ ਪੂਰਨ ਹੈ ਪੁਨਾ ਸ੍ਰਿਸ਼ਟੀ ਕੇ (ਅੰਤ) ਭਵਿਖਤ ਮੈਣ ਭੀ ਸੋ ਪਰਮੇਸਰ ਪੂਰਨ ਸਰੂਪ
ਹੋਗਾ॥
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਤਿਸ ਪਾਪੋਣ ਕੇ ਨਾਸ ਕਰਨੇ ਹਾਰੇ ਜਗਤ ਕੇ ਈਸਰ ਕੌ ਸਰਬ ਮੈਣ
(ਰਮਣੰ) ਵਿਆਪਕ ਜਾਣ ਕੇ ਸੰਤ ਜਨ ਸਿਮਰਤੇ ਹੈਣ॥੧॥
ਪੰਨਾ ੭੦੬
ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥
ਤਾਂਤੇ ਹੇ ਭਾਈ ਤਿਸੀਕਾ ਦੇਖਨਾ ਔਰ ਤਿਸੀਕਾ ਜਸ ਸੁਣਨਾ ਕਰਕੇ ਔਰੋਣ ਕੋ ਭੀ ਤਿਸ ਸਚ
ਸਰੂਪ ਵਾਹਿਗੁਰੂ ਕਾ ਅੁਪਦੇਸ਼ ਸੁਨਾਵਣਾ ਕਰਕੇ ਮਨ ਮੈਣ ਦ੍ਰਿੜ ਕਰੀਏ॥
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥
ਜੋ ਸਰਬਤ੍ਰ ਮੈਣ ਪੂਰਨ ਹੋਇ ਰਹਿਆ ਹੈ ਸ੍ਰੀ ਗੁਰੂ ਜੀ ਕਹਤੇ ਹੈਣ ਹੇ ਭਾਈ ਤਿਸ ਹਰੀ ਕੇ
ਪ੍ਰੇਮ ਮੈਣ ਰਚੋ॥੨॥
ਪਅੁੜੀ ॥
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
ਹੇ ਭਾਈ ਏਕ ਹਰੀ ਨਿਰੰਜਨ ਕੋ ਗਾਈਐ ਕਿਅੁਣਕਿ ਸਰਬ ਕੇ ਅੰਤਰ ਸੋਈ ਵਿਆਪਕ
ਸਰੂਪ ਹੈ ਵਹੁ (ਕਾਰਣ) ਮਹਤਤ ਆਦਿਕੋਣ ਕੇ ਕਰਨੇ ਹਾਰਾ ਸਮਰਥ ਪ੍ਰਭੂ ਜੋ ਕਰਤਾ ਹੈ ਸੋਈ ਹੋਤਾ
ਹੈ॥
ਖਿਨ ਮਹਿ ਥਾਪਿ ਅੁਥਾਪਦਾ ਤਿਸੁ ਬਿਨੁ ਨਹੀ ਕੋਈ ॥
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥
ਏਕ ਖਿਨ ਮੈਣ ਅਸਥਾਪਨ ਕਰ ਔਰ (ਅੁਥਾਪਦਾ) ਅੁਠਾਇ ਦੇਤਾ ਹੈ ਐਪਰ ਸਮਰਥ ਤਿਸ
ਤੇ ਬਿਨਾਂ ਔਰ ਕੋਈ ਨਹੀਣ ਹੈ ਖੰਡ ਔ ਬ੍ਰਹਮੰਡ ਪਾਤਾਲ ਦੀਪ ਆਦੀ ਸਰਬ ਲੋਕੋਣ ਮੈਣ ਪੂਰਨ ਹੋ
ਰਹਿਆ ਹੈ ਵਾ ਤਿਸ ਕੀ (ਲੋਈ) ਜੋਤਿ ਪੂਰਨ ਹੈ ॥
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥
ਪਰੰਤੂ ਜਿਸਕੋ ਆਪ ਹੀ ਅਪਨਾ ਸਰੂਪ ਗੁਰੋਣ ਦੁਆਰੇ ਸਮਝਾਵੇਗਾ ਸੋ ਜਾਣੇਗਾ ਅਰ ਜਿਸਨੇ
ਸਮਝਾ ਹੈ ਸੋਈ ਸੰਤ ਜਨ ਨਿਰਮਲ ਹੈ॥੧॥
ਸਲੋਕ ॥
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨ ॥

Displaying Page 2154 of 4295 from Volume 0