Faridkot Wala Teeka
ਟੋਡੀ ਬਾਂਣੀ ਭਗਤਾਂ ਕੀ
ੴ ਸਤਿਗੁਰ ਪ੍ਰਸਾਦਿ ॥
ਕਹੀਣ ਏਕ ਪੰਡਤ ਕਿਸੀ ਪੁਰਸ ਸਾਥ ਚਰਚਾ ਕਰਤੇ ਹੂਏ ਨੇ ਹਠ ਕੀਆ ਏਕ ਕਹੈ
ਪਰਮੇਸਰ ਦੂਰ ਹੈ ਔਰ ਏਕ ਕਹੈ ਨਿਕਟ ਹੈ ਤਿਨ ਕੇ ਪ੍ਰਥਾਇ ਸ੍ਰੀ ਨਾਮਦੇਵ ਜੀ ਕਹਤੇ ਹੈਣ॥
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
ਕੋਈ ਤੋ ਪਰਮੇਸਰ ਕੋ (ਨਿਰਵਾ) ਨਜੀਕ ਕਹਿਤਾ ਹੈ ਔਰ ਕੋਈ ਦੂਰ ਕਹਤਾ ਹੈ ਸੋ ਤਿਨ
ਦੋਨੋਣ ਕਾ ਕਹਣਾ ਐਸੇ ਹੈ॥
ਜਲ ਕੀ ਮਾਛੁਲੀ ਚਰੈ ਖਜੂਰਿ ॥੧॥
ਜੈਸੇ ਕੋਈ ਕਹੇ ਕਿ ਜਲ ਕੇ ਬੀਚ ਰਹਿਂੇ ਵਾਲੀ ਮਛੀ (ਖਜੂਰਿ) ਬ੍ਰਿਛ ਪਰ ਚੜਤੀ ਹੈ ਭਾਵ
ਸੇ ਸੋ ਸਰਬ ਕਾ ਅਪਨਾ ਆਪ ਹੈ ਤਿਸ ਕੋ ਨੇੜੇ ਔਰ ਦੂਰ ਕਹਨਾ ਅਸੰਭਵ ਹੈ॥
ਕਾਂਇ ਰੇ ਬਕਬਾਦੁ ਲਾਇਓ ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਅੁ ॥
ਹੇ ਭਾਈ ਤੁਮਨੇ ਕਿਅੁਣ (ਬਾਦੁ) ਵਿਅਰਥ ਬਕਂਾ ਲਗਾਯਾ ਹੈ ਅਰਥਾਤ ਕਿਅੁਣ ਝਗੜਤੇ ਹੋ
ਜਿਨੋਣ ਨੇ ਹਰੀ ਕੋ ਪਾਇਆ ਹੈ ਤਿਨੋਣ ਨੇ ਤੋ ਆਪਣਾ ਆਪ ਛਪਾਯਾ ਹੈ ਭਾਵ ਸੇ ਵਹੁ ਹੰਕਾਰ ਨਹੀਣ
ਕਰਤੇ ਹੈਣ ਵਾ ਵਹੁ ਕਹੀਣ ਛਪਤੇ ਨਹੀਣ ਹੈਣ॥੧॥
ਪੰਡਿਤੁ ਹੋਇ ਕੈ ਬੇਦੁ ਬਖਾਨੈ ॥
ਤੂੰ ਤੋ ਪੰਡਤ ਹੋਇਕੈ ਬੇਦੋਣ ਕੇ ਅੁਚਾਰਤਾ ਹੈਣ॥
ਮੂਰਖੁ ਨਾਮਦੇਅੁ ਰਾਮਹਿ ਜਾਨੈ ॥੨॥੧॥
ਸ੍ਰੀ ਨਾਮਦੇਵ ਜੀ ਕਹਤੇ ਹੈਣ ਮੈਣ ਮੂਰਖ ਅਰਥਾਤ ਸਾਸਤ੍ਰ ਵਿਦਾ ਸੇ ਰਹਿਤ ਹੂੰ ਪਰੰਤੂ ਤਿਸ
ਕੇ ਸਿਧਾਂਤ ਰੂਪ ਰਾਮ ਕੋ ਜਾਨਤਾ ਹੂੰ॥੨॥੧॥ ਜੇ ਕਹੇ ਰਾਮ ਕੇ ਅੁਚਾਰਣੇ ਤੇ ਕਿਆ ਲਾਭ ਹੋਤਾ ਹੈ
ਤਿਸ ਪਰ ਕਹਤੇ ਹੈਣ॥
ਕਅੁਨ ਕੋ ਕਲਕੁ ਰਹਿਓ ਰਾਮ ਨਾਮੁ ਲੇਤ ਹੀ ॥
ਹੇ ਭਾਈ ਰਾਮ ਨਾਮ ਕੇ ਲੇਤੇ ਹੀ ਭਾਵ ਅੁਚਾਰਨ ਕਰਨੇ ਸੇ ਕਿਸ ਕਅੁ ਕਲੰਕ ਰਹਾ ਹੈ
ਅਰਥਾਤ ਕਿਸੀ ਕੋ ਨਹੀਣ ਰਹਾ॥
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਅੁ ॥
ਕੇਵਲ ਰਾਮ ਨਾਮ ਕੇ ਕਹਤਿਆਣ ਹੀ ਅਨੇਕ ਪਾਪੀਓਣ ਸੇ ਪਵਿਤ੍ਰ ਹੋ ਗਏ ਹੈਣ॥
ਰਾਮ ਸੰਗਿ ਨਾਮਦੇਵ ਜਨ ਕਅੁ ਪ੍ਰਤਗਿਆ ਆਈ ॥
ਸ੍ਰੀ ਨਾਮ ਦੇਵ ਜੀ ਕਹਤੇ ਹੈਣ ਮੈਣ ਦਾਸ ਕੋ ਰਾਮ ਨਾਮ ਕੇ ਸਾਥ (ਪ੍ਰਤਗਿਆ) ਪ੍ਰਤੀਤ ਆਈ
ਹੈ ਭਾਵ ਕੇਵਲ ਨਾਮ ਮੈਣ ਹੀ ਨਿਸਚਾ ਭਯਾ ਹੈ॥
ਏਕਾਦਸੀ ਬ੍ਰਤੁ ਰਹੈ ਕਾਹੇ ਕਅੁ ਤੀਰਥ ਜਾਈ ॥੧॥
ਅਬ ਇਕਾਦਸੀ ਬ੍ਰਤ ਆਦੀ ਨੇਮ ਭੀ ਰਹਿ ਚੁਕੇ ਹੈਣ ਭਾਵ ਤਿਨ ਕੇ ਕਰਨੇ ਕੀ ਕਛੁ ਜਰੂਰਤ
ਨਹੀਣ ਰਹੀ ਭਾਵ ਸਰਬ ਕਰਮ ਸੇ ਨਾਮ ਹੀ ਅੁਤਮ ਹੈ॥੧॥
ਭਨਤਿ ਨਾਮਦੇਅੁ ਸੁਕ੍ਰਿਤ ਸੁਮਤਿ ਭਏ ॥
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥