Faridkot Wala Teeka
ਪੰਨਾ ੭੨੮
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਸੂਹੀ ਮਹਲਾ ੧ ਚਅੁਪਦੇ ਘਰੁ ੧
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਅੁ ਦੂਧੈ ਕਅੁ ਜਾਵਹੁ ॥
ਨਿਸਕਾਮ ਕਰਮੋਣ ਕਰਕੇ ਅੰਤਸਕਰਣ ਕੋ ਸੁਧ ਕਰੋ ਏਹੀ ਭਾਂਡਾ (ਧੋਇ) ਧੋਂਾਂ ਹੈ ਔ ਸੁਭ
(ਬੈਸ) ਵਾਸਨਾ ਜੋ ਧਾਰਨੀਆਣ ਹੈਣ ਏਹੀ ਅੁਸ ਭਾਂਡੇ ਕੋ ਧੂਪ ਦੇਹੋ ਜਬ ਪਹਲੇ ਇਸ ਪ੍ਰਕਾਰ ਕਰੋ
(ਤਅੁ) ਤਬ ਤੁਮ ਦੂਧ ਕੋ ਜਾਵੋ ਸੋ ਦੂਧ ਆਗੇ ਕਹੇ ਹੈਣ॥
ਦੂਧੁ ਕਰਮ ਫੁਨਿ ਸੁਰਤਿ ਸਮਾਇਂੁ ਹੋਇ ਨਿਰਾਸ ਜਮਾਵਹੁ ॥੧॥
ਗੁਰਅੁਪਦੇਸੁ ਸ੍ਰਵਣ ਰੂਪ ਜੋ ਕਰਮੁ ਹੈ ਏਹੀ ਦੂਧ ਹੈ ਪੁਨਾ ਅੁਤਮ ਪ੍ਰੀਤੀ (ਸਮਾਇਂ) ਜਾਗ
ਹੈ ਜੋ ਸਰਬ ਸੇ ਨਿਰਾਸ ਹੋਂਾ ਹੈ ਇਹੀ ਦਹੀ ਜਮਾਵਣਾ॥੧॥
ਜਪਹੁ ਤ ਏਕੋ ਨਾਮਾ ॥
ਅਵਰਿ ਨਿਰਾਫਲ ਕਾਮਾ ॥੧॥ ਰਹਾਅੁ ॥
ਹੇ ਭਾਈ ਮਾਨੁਖੁ ਜਨਮ ਕੀ ਜੇ ਸਫਲਤਾ ਚਾਹੋ ਤੋ ਭੇਖਾਣ ਕਾ ਅਭਿਮਾਨ ਤਾਗ ਕੇ ਜਪਣਾ ਹੈ
(ਤ) ਏਕ ਨਾਮ ਕੋ ਹੀ ਜਪਹੁ ਨਾਮ ਬਿਨਾ ਔਰ ਸਭ ਕਾਮ ਨਿਸਫਲ ਜਾਨੋਣ॥੧॥
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਅੁ ਨੀਦ ਨ ਆਵੈ ॥
ਇਸ ਮਨ ਔ ਚਿਤ ਕੋ ਜੋ ਵਸ ਕਰਣਾ ਹੈ ਇਹੀ (ਈਟੀ) ਗੁਲੀਆ ਹਾਥ ਮੈਣ ਪਕੜਨਾ ਕਰੋ
ਔ ਵੈਰਾਗ ਕਰ ਜੋ ਨੀਣਦ ਨਹੀਣ ਆਵੈ ਏਹੀ ਨੇਤਾ ਕਰੋ ਭਾਵ ਨਿੰਦ੍ਰਾ ਆਲਸ ਕਾ ਤਿਆਗ ਕਰੋ॥
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
ਜਿਹਬਾ ਦਾਰਾ ਜੋ ਨਾਮ ਕਾ ਜਾਪ ਕਰਨਾ ਹੈ ਏਹੀ ਰਿੜਕਨਾ ਕਰੋ ਇਸ ਪ੍ਰਕਾਰ ਆਤਮਾਨੰਦ
ਰੂਪੀ (ਅੰਮ੍ਰਿਤੁ) ਘ੍ਰਿਤ ਕੋ ਪਾਵਹੁ॥॥੨॥
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
ਜੋ ਮਨ ਕਾ ਜੀਤਂਾ ਰੂਪੁ (ਸੰਪਟੁ) ਡਬਾ ਕਰੋ ਔਰੁ ਸਤਸੰਗ ਸਰ ਮੈ ਸਨਾਨ (ਭਾਵਨ) ਸ੍ਰਧਾ
ਆਦ ਪਤ੍ਰ ਫੂਲ ਆਦਿ ਸੇ ਭਗਵੰਤ ਕੋ (ਤ੍ਰਿਪਤਿ) ਪ੍ਰਸੰਨ ਕਰੈ ਸੋ ਸੇਹੁ ਸਮ੍ਰਗੀ ਸੇ ਪੂਜਨ ਕਹਾ॥
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ ਬਿਧਿ ਸਾਹਿਬੁ ਰਵਤੁ ਰਹੈ ॥੩॥
ਇਸੀ ਪ੍ਰਕਾਰ ਸੇਵਕ (ਪ੍ਰਾਣ) ਪ੍ਰਯੰਤ ਅਰਪਣ ਕਰਕੇ ਪੂਜਾ ਸੇਵਨ ਕਰੇ ਤੋ ਮਾਲਕ ਹਰੀ ਮੈਣ
(ਰਮਤ) ਅਭੇਦ ਹੋ ਰਹੇ॥੩॥
ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥
ਭਗਤਿ ਹੀਂੁ ਨਾਨਕੁ ਜਨੁ ਜੰਪੈ ਹਅੁ ਸਾਲਾਹੀ ਸਚਾ ਸੋਈ ॥੪॥੧॥
ਜੋ ਧਾਰਨਾ ਤੇ ਬਿਨਾ ਬੇਦ ਸਾਸਤ੍ਰਾਂ ਕੋ ਕਥਨੁ ਕਰਤੇ ਹੈਣ ਸੋ ਕਹ ਕਹ ਕਰ ਚਲੇ ਜਾਤੇ ਹੈਣ
ਤੇਰੇ (ਸਰਿ) ਬਰਾਬਰ ਕੋਈ ਨਹੀਣ ਸ੍ਰੀ ਗੁਰੂ ਜੀ ਕਹਤੇ ਹੈਣ ਮੈਣ ਦਾਸੁ ਭਗਤੀ ਤੇ (ਹੀਂੁ) ਰਹਤ ਹੂਆ
ਹੂਆ (ਜੰਪੈ) ਕਹਤਾ ਹਾਂ ਹੇ ਹਰੀ ਜੋ ਤੇਰਾ ਸਚਾ ਨਾਮ ਹੈ ਮੈਣ ਸੋਈ ਸਲਾਹਣਾ ਕਰਾਂ॥੪॥੧॥
ਸੂਹੀ ਮਹਲਾ ੧ ਘਰੁ ੨
ੴ ਸਤਿਗੁਰ ਪ੍ਰਸਾਦਿ ॥