Faridkot Wala Teeka
(ਕੁਚਜੀ) ਸੁਭ ਅਚਾਰ ਰਹਿਤ ਕਾ ਨਾਮ ਹੈ ਅਰਥਾਤ ਮੰਦ ਅਧਿਕਾਰੀ॥
ਰਾਗੁ ਸੂਹੀ ਮਹਲਾ ੧ ਕੁਚਜੀ
ੴ ਸਤਿਗੁਰ ਪ੍ਰਸਾਦਿ ॥
ਤਿਰੀਆ ਰਾਜ ਮੈਣ ਜਹਾਂ ਭਾਈ ਮਰਦਾਨੇ ਕੋ ਮੇਢਾ ਬਂਾਇਆ ਹੈ ਤਹਾਂ ਅਪਨੇ ਪਰਥਾਇ ਕਰ
ਪਰਮੇਸਰ ਸੇ ਬੇਮੁਖੋਣ ਕਾ ਅਚਾਰ ਦਿਖਾਵਤੇ ਹੈਣ॥
ਮੁੰ ਕੁਚਜੀ ਅੰਮਾਵਣਿ ਡੋਸੜੇ ਹਅੁ ਕਿਅੁ ਸਹੁ ਰਾਵਣਿ ਜਾਅੁ ਜੀਅੁ ॥
ਮਧਮ ਸਖੀ ਅੁਤਮ ਪਾਸ ਹਾਲ ਕਹਿਤੀ ਹੈ ਮੈਣ ਕੁਚਜੀ ਹੂੰ ਭਾਵ ਮੈਣ ਸੁਭ ਕਰਮੋਣ ਸੇ ਰਹਿਤ
ਹੂੰ (ਅੰਮਾਵਣਿ) ਇਤਨੇ ਦੋਸ਼ ਮੇਰੇ ਮੇਣ ਹੈਣ ਅਰਥਾਤ ਬਹੁਤ ਹੈਣ ਜੋ ਸਮਝਾਇ ਨਹੀਣ ਜਾ ਸਕਤੇ ਮੈਣ
ਕਿਸ ਪ੍ਰਕਾਰ ਪਤੀ ਕੇ ਆਨੰਦ ਕੋ ਭੋਗਂੇ ਜਾਅੂਣ ਭਾਵ ਅੰਤਰਮੁਖ ਹੋਕੇ ਆਨੰਦ ਕੈਸੇ ਭੋਗੂੰ॥
ਇਕ ਦੂ ਇਕਿ ਚੜੰਦੀਆ ਕਅੁਂੁ ਜਾਣੈ ਮੇਰਾ ਨਾਅੁ ਜੀਅੁ ॥
ਪਰਮੇਸਰ ਕੇ ਪਾਸ ਤੋ ਏਕ ਸੇ ਏਕ ਸ੍ਰੇਸ਼ਟ ਹੈ ਅੂਹਾਂ ਮੇਰਾ ਨਾਮ ਕੌਨ ਜਾਨਤਾ ਹੈ ਭਾਵ ਮੈਣ
ਕਿਸ ਗਿਂਤੀ ਮੈਣ ਹੂੰ॥
ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਅੁ ॥
ਜਿਨ ਸਖੀਓਣ ਨੇ ਪਤੀ (ਰਾਵਿਆ) ਭੋਗਿਆ ਭਾਵ ਪਾਇਆ ਹੈ ਵਹੁ ਅੰਬੋਣ ਕੀ ਛਾਅੁਣ ਹੇਠ
ਬੈਠੀਆਣ ਹੈਣ ਅਰਥਾਤ ਵਹੁ ਸਤਿ ਸੰਗਤਿ ਵਾ ਸ਼ੁਭ ਗੁਣੋਂ ਕੇ ਆਸਰੇ ਸ਼ਾਂਤੀ ਮੈਣ ਹੋ ਰਹੀ ਹੈਣ॥
ਸੇ ਗੁਣ ਮੁੰ ਨ ਆਵਨੀ ਹਅੁ ਕੈ ਜੀ ਦੋਸ ਧਰੇਅੁ ਜੀਅੁ ॥
ਵਹੁ ਗੁਣ ਮੇਰੇ ਮੈਣ ਨਹੀਣ ਆਵਤੇ ਇਸੀਸੇ ਮੇਰੇ ਕੋ ਸਾਂਤੀ ਨਹੀਣ ਮੈਣ ਕਿਸ ਪਰ ਦੋਸ ਧਰੂੰ
ਭਾਵ ਸਭ ਦੋਸ ਤੋ ਮੇਰੇ ਮੇਣ ਹੀ ਹੈਣ॥
ਕਿਆ ਗੁਣ ਤੇਰੇ ਵਿਥਰਾ ਹਅੁ ਕਿਆ ਕਿਆ ਘਿਨਾ ਤੇਰਾ ਨਾਅੁ ਜੀਅੁ ॥
ਹੇ ਹਰੀ ਮੈ ਕਯਾ ਕਹਿ ਕਰ ਤੇਰੇ ਗੁਣੋਂ ਕੋ ਵਿਸਥਾਰੂੰ ਹੇ ਪਰਮੇਸਰ ਜੀ ਮੈਣ ਕਿਆ ਕਿਆ
ਤੇਰਾ ਨਾਮ ਲੇਅੂਣ॥
ਇਕਤੁ ਟੋਲਿ ਨ ਅੰਬੜਾ ਹਅੁ ਸਦ ਕੁਰਬਾਂੈ ਤੇਰੈ ਜਾਅੁ ਜੀਅੁ ॥
ਤੇਰੇ ਏਕ ਅੁਪਕਾਰ ਵਾ ਪਦਾਰਥ ਦੀਏ ਕੋ ਮੈਣ ਨਹੀਣ ਪਹੁੰਚਤੀ ਭਾਵ ਬਦਲਾ ਨਹੀਣ ਦੇ ਸਕਤੀ
ਇਸੀ ਤੇ ਮੈਣ ਸਦਾ ਤੇਰੇ ਸੇ ਕੁਰਬਾਨ ਜਾਤੀ ਹੂੰ॥
ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਅੁ ॥
ਸੇ ਵਸਤੂ ਸਹਿ ਦਿਤੀਆ ਮੈ ਤਿਨ ਸਿਅੁ ਲਾਇਆ ਚਿਤੁ ਜੀਅੁ ॥
ਜੋ ਸੁਵਰਣ ਔ ਚਾਂਦੀ ਮੋਤੀ ਤਥਾ ਮਾਣਕ (ਰੰਗੁਲਾ) ਅਨੰਦ ਕੇ ਦੇਂੇ ਵਾਲੀ ਵਸਤੂ ਹੈਣ ਹੇ
ਸਾਹਬ ਜੋ ਤੈਨੇ ਦੀਆ ਹੈਣ ਮੈਣ ਤਿਨੋਣ ਸੇ ਚਿਤੁ ਲਾਯਾ ਹੈ॥
ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਅੁ ॥
ਹਅੁ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਅੁ ॥
ਮਿਟੀ ਕੇ ਔ ਪਜ਼ਥਰੋਣ ਕੇ ਬਨਾਏ ਜੋ ਮੰਦਰ ਹੈਣ ਮੈਣ ਇਨ ਪਦਾਰਥੋਣ ਮੇਣ ਹੀ ਭੂਲ ਗਈ ਹੂੰ
ਅਪਨਾ ਜੋ ਤੂੰ ਸੁਆਮੀ ਹੈਣ (ਤਿਸ) ਤੇਰੇ ਪਾਸ ਨਾ ਬੈਠੀ ਭਾਵ ਤੇਰੇ ਸਰੂਪ ਚਿੰਤਨ ਕਾ ਅਨੰਦ ਨਾ
ਲੀਆ॥
ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਅੁ ॥
ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਅੁ ॥