Faridkot Wala Teeka
ੴ ਸਤਿਗੁਰ ਪ੍ਰਸਾਦਿ ॥
ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
ਵਾਹਿਗੁਰੂ ਸੇ ਜੀਵ ਕਾ ਵਿਛੋੜੇ ਅਰੁ ਮਿਲਾਪ ਕਾ ਪ੍ਰਕਾਰੁ ਦੇਖਾਵਤੇ ਹੂਏ ਵਾਰ ਅੁਚਾਰਨ
ਕਰਤੇ ਹੈਣ॥
ਸਲੋਕੁ ਮ ੩ ॥
ਸੂਹੈ ਵੇਸਿ ਦੋਹਾਗਂੀ ਪਰ ਪਿਰੁ ਰਾਵਣ ਜਾਇ ॥
ਛੁਟੜ ਇਸਤ੍ਰੀ ਕੀ ਨਿਆਈ ਜੋ ਪ੍ਰਮੇਸਰ ਸੇ ਬੇਮੁਖ ਹੈਣ ਸੂਹੇ ਵੇਸ ਵਿਸੋਣ ਮੇਣ ਪ੍ਰੀਤਿ ਕਰਕੇ
(ਪਰੁ ਪਿਰ ਰਾਵਣ ਜਾਇ) ਦੇਵੀ ਦੇਵਤੋਣ ਕੀ ਸੇਵਾ ਕਰਨੇਣ ਜਾਤਾ ਹੈ॥
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥
(ਪਿਰੁ) ਪਤੀ ਜੋ ਵਾਹਿਗੁਰੂ ਹੈ ਸੋ (ਘਰਿ) ਅਪਨੇ ਰਿਦੈ ਮੈਣ ਛੋਡਿਆ ਹੈ ਅਰੁ ਦੂਜੇ ਭਾਵ ਮੈਣ
ਬੁਧੀ ਮੋਹੀ ਗਈ ਹੈ॥
ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥
(ਮਿਠਾ) ਭਾਵ ਸੁਖ ਰੂਪ ਕਰਕੈ ਬਿਸੋਣ ਕੋ ਭੋਗਾ ਥਾ ਬਿਸੇ ਰਸੋਣ ਸੇ ਬਹੁਤ ਰੋਗੁ ਵਧ
ਗਿਆ॥
ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥
ਸੁਧ ਭਰਤਾ ਜੋ ਹਰੀ ਹੈ ਸੋ ਛੋਡਿਆ ਹੈ ਫਿਰ ਜਨਮ ਕਰ ਵਿਛੋੜਾ ਹੀ ਲਾਗ ਜਾਤਾ ਹੈ॥
ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥
ਜੋ ਗੁਰੋਣ ਕੇ ਸਨਮੁਖ ਹੋਈ ਹੈ ਤਿਸਨੇ ਸੂਹਾ ਵੇਸ ਅੁਤਾਰ ਕੇ ਮਜੀਠਾ ਵੇਸੁ ਬਦਲਿਆ ਹੈ
ਭਾਵ ਵਾਹਗੁਰੂ ਕੀ ਭਗਤੀ ਕਰੀ ਹੈ ਔ ਸਾਧਨ ਰੂਪ ਸਿੰਗਾਰੁ (ਸਾਜਿ) ਬਨਾ ਕਰ ਹਰੀ ਮੈਣ ਰਾਤੀ ਹੈ॥
ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਅੁਰ ਧਾਰਿ ॥
ਹਰੀ ਕੇ ਨਾਮ ਕੋ ਰਿਦੇ ਮੈਣ ਧਾਰ ਕੇ ਸੁਖ ਰੂਪੁ ਪਾਰੇ ਕੇ ਆਨੰਦ ਕੋ ਸੁਭਾਵਕ ਹੀ ਭੋਗਾ
ਹੈ॥
ਆਗਿਆਕਾਰੀ ਸਦਾ ਸੁੋਹਾਗਂਿ ਆਪਿ ਮੇਲੀ ਕਰਤਾਰਿ ॥
ਸੋ ਆਗਾਕਾਰੀ ਹੈ ਅਰ ਵਹੁ ਆਪ ਕਰਤਾਰ ਨੇ ਮੇਲ ਲਈ ਹੈ ਇਸ ਤੇ ਓਹੁ ਸਦਾ
ਸੁਹਾਗਂਿ ਹੈ॥
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੁੋਹਾਗਂਿ ਨਾਰਿ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜਿਸਨੇ ਹਰੀ ਰੂਪ ਸਜ਼ਚਾ ਭਰਤਾ ਪਾਯਾ ਹੈ ਸੋ ਜੀਵ ਰੂਪ ਇਸਤ੍ਰੀ
ਸਦਾ ਹੀ ਸੁਹਾਗਂਿ ਹੈ॥੧॥
ਮ ੩ ॥
ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ ॥
ਹੇ ਸੂਹੇ ਵੇਸ ਵਾਲੀਏ ਮਨ ਰਹਿਤ ਜੋ ਗੁਰਮੁਖ ਇਸਤ੍ਰੀਓਣ ਨੇ ਸੰਭਾਰਿਆ ਹੈ ਸੋ ਸਚਾ ਪਤੀ
ਤੂੰ ਭੀ ਸਦਾ ਸੰਭਾਲੁ॥
ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥
ਜਬ ਸੰਭਾਲੇਗੀ ਤਬ ਅਪਨਾ ਜਨਮ ਸਫਲ ਕਰੇਣਗੀ ਸ੍ਰੀ ਗੁਰੂ ਜੀ ਕਹਤੇ ਹੈਣ ਤੇਰੇ ਸਾਥ ਕੁਲ
ਭੀ ਛੂਟ ਜਾਏਗੀ॥੨॥
ਪਅੁੜੀ ॥