Faridkot Wala Teeka
ਪੰਨਾ ੮੪੧
ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
ੴ ਸਤਿਗੁਰ ਪ੍ਰਸਾਦਿ ॥
ਸਪਤ ਵਾਰੋਣ ਦਾਰੇ ਅੁਪਦੇਸ਼ ਕਰਤੇ ਹੈਣ॥
ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥
ਆਪੇ ਵਰਤੈ ਅਵਰੁ ਨ ਕੋਈ ॥
(ਆਦਿਤ) ਸੂਰਜ ਕਾ ਜੋ ਵਾਰ ਐਤਵਾਰ ਹੈ ਤਿਸ ਦ੍ਹਾਰੇ ਕਹਤੇ ਹੈਣ ਸੋਈ ਪੁਰਖ ਸਰਬ ਕੀ
ਆਦਿ ਸਰੁਪੁ ਹੈ ਸਰਬ ਰੂਪ ਆਪ ਹੀ ਵਰਤਤਾ ਹੈ ਤਿਸਤੇ ਬਿਨਾ ਔਰ ਕੋਈ ਨਹੀਣ ਹੈ॥
ਓਤਿ ਪੋਤਿ ਜਗੁ ਰਹਿਆ ਪਰੋਈ ॥
ਆਪੇ ਕਰਤਾ ਕਰੈ ਸੁ ਹੋਈ ॥
ਤਾਂੇ ਪੇਟੇ ਵਤ ਹੋ ਕਰ ਜਗਤ ਮੇ ਪਰੋਇ ਰਹਿਆ ਅਰਥਾਤ ਵਿਆਪ ਰਹਿਆ ਹੈ ਆਪ ਹੀ
ਸਰਬ ਕਾ ਕਰਤਾ ਹੈ ਪੁਨਾ ਜੋ ਕਰਤਾ ਹੈ ਸੋਈ ਹੋਤਾ ਹੈ॥
ਨਾਮਿ ਰਤੇ ਸਦਾ ਸੁਖੁ ਹੋਈ ॥
ਗੁਰਮੁਖਿ ਵਿਰਲਾ ਬੂਝੈ ਕੋਈ ॥੧॥
ਤਾਂਤੇ ਜੋ ਤਿਸ ਨਾਮੀ ਮੈਣ (ਰਤੇ) ਪ੍ਰੀਤਵਾਨ ਭਏ ਹੈਣ ਤਿਨੋਣ ਕੋ ਸਦਾ ਸੁਖ ਕੀ ਪ੍ਰਾਪਤੀ ਹੋਈ
ਹੈ॥ ਪਰੰਤੂ ਕੋਈ ਗੁਰਮੁਖ ਵਿਰਲਾ ਹੀ ਇਸ ਪ੍ਰਕਾਰ ਤਿਸ ਕੇ ਸਰੂਪ ਕੋ (ਬੁਝੈ) ਸਮਝਤਾ ਹੈ॥੧॥
ਹਿਰਦੈ ਜਪਨੀ ਜਪਅੁ ਗੁਣਤਾਸਾ ॥
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਅੁ ਹੋਇ ਦਾਸਨਿ
ਦਾਸਾ ॥੧॥ ਰਹਾਅੁ ॥
ਹੇ ਭਾਈ ਤਿਸ ਵਾਹਿਗੁਰੂ ਕੇ ਗੁਣੋਂ ਕੋ ਧਾਰਨ ਰੂਪੀ (ਜਪਨੀ) ਮਾਲਾ ਲੇ ਕਰ ਸਦਾ ਹੀ ਤਿਸ
ਕੇ ਹਿਰਦੇ ਮੈਣ ਜਪਣਾ ਕਰੋ ਵਾ ਹਿਰਦੇ ਰੂਪੀ (ਜਪਨੀ) ਮਾਲਾ ਕਰਕੇ ਤਿਸ ਕੇ ਗੁਣਾਂ ਕੋ ਜਪੋ ਭਾਵ
ਗੁਣ ਚਿੰਤਨ ਕਰੋ। ਔਰ ਹਰਿ ਅਗਮ ਅਗੋਚਰ ਅਪਰੰਪਰ ਜੋ ਸਾਮੀ ਹੈ ਤਿਸ ਕੇ (ਜਨ) ਦਾਸੋਣ ਕੇ
ਚਰਨੀ ਲਾਗ ਕੇ ਦਾਸਨ ਕੇ ਦਾਸ ਹੋਇ ਕਰਿ ਤਿਸ ਕੇ ਨਾਮ ਕੋ ਧਿਆਵੋ।
ਸੋਮਵਾਰਿ ਸਚਿ ਰਹਿਆ ਸਮਾਇ ॥
ਤਿਸ ਕੀ ਕੀਮਤਿ ਕਹੀ ਨ ਜਾਇ ॥
ਸੋਮਵਾਰ ਦਾਰੇ ਕਹਤੇ ਹੈਣ ਸੋ ਸਚ ਸਰੂਪ ਸਭ ਮੈਣ ਸਮਾਇ ਰਹਿਆ ਹੈ ਤਿਸ ਕੀ ਕੀਮਤਿ
ਕਹੀ ਨਹੀਣ ਜਾਤੀ ਹੈ ਭਾਵ ਮਹਤਤਾ ਨਹੀਣ ਕਹੀ ਜਾਤੀ॥
ਆਖਿ ਆਖਿ ਰਹੇ ਸਭਿ ਲਿਵ ਲਾਇ ॥
ਜਿਸੁ ਦੇਵੈ ਤਿਸੁ ਪਲੈ ਪਾਇ ॥
ਤਿਸਕੇ ਜਸ ਕੋ ਮਨ ਬਾਂਣੀ ਸੇ ਆਪ ਆਖ ਕੇ ਸੰਪੂਰਨ ਬਿਰਤੀ ਕੋ ਲਗਾਇ ਰਹੇ ਹੈਣ ਪਰੰਤੂ
ਜਿਸਕੋ ਸਤਿਗੁਰ ਅੁਪਦੇਸ ਦੇਤੇ ਹੈਣ ਤਿਸ ਕੇ ਰਿਦੇ ਰੂਪ ਪਲੇ ਮੈਣ ਪੈਣਦਾ ਹੈ॥
ਅਗਮ ਅਗੋਚਰੁ ਲਖਿਆ ਨ ਜਾਇ ॥
ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥
ਜੋ ਵਾਹਿਗੁਰੂ ਮਨ ਬਾਂਣੀ ਸੇ ਪਰੇ ਹੈ ਗੁਰਾਂ ਤੇ ਬਿਨਾ ਲਖਿਆ ਨਹੀਣ ਜਾਤਾ ਹੈ ਗੁਰੋਣ ਕੇ
ਅੁਪਦੇਸ ਵਾਲਿਓਣ ਨੇ ਤਿਸ ਹਰੀ ਕੋ ਸਰਬ ਮੈਣ ਸਮਾਇ ਰਹਿਆ ਜਾਣਿਆਣ ਹੈ॥੨॥
ਮੰਗਲਿ ਮਾਇਆ ਮੋਹੁ ਅੁਪਾਇਆ ॥