Faridkot Wala Teeka
ਪੰਨਾ ੮੪੯
ਬਿਲਾਵਲੁ ਕੀ ਵਾਰ ਮਹਲਾ ੪
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਿਲਾਵਲ ਮੈਣ ਵਾਰ ਨਾਮਕ ਬਾਂਣੀ ਮੈਣ ਹਰੀ ਕਾ ਜਸ
ਅੁਚਾਰਨ ਕਰਤੇ ਹੈਣ॥
ਸਲੋਕ ਮ ੪ ॥
ਹਰਿ ਅੁਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
ਹਮ ਨੇ ਹਰਿ ਹਰਿ ਪ੍ਰਭੂ ਕੇ ਅੁਤਮ ਜਸਕੋ (ਨਾਦਿ) ਵਾਜੇ ਬਜਾਇ ਕਰ ਬਿਲਾਵਲ ਰਾਗ ਮੈਣ
ਵਾ (ਨਾਦਿ) ਗੁਰ ਅੁਪਦੇਸ਼ ਰਾਗ ਪ੍ਰੀਤ ਕਰਕੇ (ਬਿਲਾਵਲੁ) ਅਨੰਦ ਸੇ ਗਾਯਨ ਕੀਆ ਹੈ॥
ਅੁਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
ਜਿਨੋਣ ਕੇ ਮਸਤਕ ਮੈ (ਧੁਰਿ) ਆਦੋਣ ਪੂਰਨ ਭਾਗ ਹੈਣ ਤਿਨੋਣ ਨੇ ਗੁਰੋਣ ਕੇ ਅੁਪਦੇਸੋਣ ਕੋ ਸ੍ਰਵਨ
ਕਰਕੇ ਮਨਨ ਕੀਆ ਹੈ॥
ਸਭ ਦਿਨਸੁ ਰੈਂਿ ਗੁਣ ਅੁਚਰੈ ਹਰਿ ਹਰਿ ਹਰਿ ਅੁਰਿ ਲਿਵ ਲਾਗੁ ॥
ਪੁਨਾ ਸੰਪੂਰਨ ਦਿਨ ਰਾਤ੍ਰੀ ਵਹੁ ਹਰੀ ਕੇ ਗੁਣੋਂ ਕੋ ਹੀ ਅੁਚਾਰਨ ਕਰਤੇ ਹੈਣ ਔਰ ਤਿਨਕੀ
ਹਰਿ ਹਰਿ ਨਾਮ ਮੈਣ ਬਿਰਤੀ ਲਾਗ ਰਹੀ ਹੈ॥
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
ਤਿਸ ਹਰੀ ਨਾਮ ਕੇ (ਮਨੁ) ਮਨਨ ਕਰਨੇ ਸੇ ਮਾਨੋ ਤਨ ਸਭ ਹਰਾ ਹੂਆ ਹੈ ਭਾਵ ਸੇ ਗੁਣੋਂ
ਕੇ ਸੰਯੁਕਤਿ ਹੂਏ ਹੈਣ ਪੁਨਾ ਤਿਨ ਕਾ ਮਨ ਐਸਾ ਖਿੜਿਆ ਹੈ ਜੈਸੇ ਹਰਿਆ ਬਾਗ ਖਿੜਿਆ ਹੂਆ
ਹੋਤਾ ਹੈ॥
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
ਤਿਨਕਾ ਅਗਾਨ ਰੂਪੀ ਅੰਧੇਰਾ ਦੂਰ ਹੋ ਗਿਆ ਹੈ ਕਿਅੁਣਕਿ ਤਿਨ ਕੇ ਅੰਤਸਕਰਨ ਮੈਣ
ਸਤਿਗੁਰੋਣ ਨੇ ਗਿਆਨ ਰੂਪੀ (ਚਰਾਗੁ) ਦੀਪਕ ਕਾ (ਚਾਨਣੁ) ਕਰ ਦੀਆ ਹੈ॥
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਵਹੁ ਸੰਤ ਜਨ ਹਰੀ ਕੋ ਦੇਖ ਕਰ ਜੀਵਤੇ ਹੈਣ ਏਕ ਨਿਮਖ ਘੜੀ
ਮਾਤ੍ਰ ਭੀ ਤਿਆਗਤੇ ਨਹੀਣ ਸਦਾ ਤਿਸ ਕੇ ਮੁਖ ਲਾਗੇ ਰਹਤੇ ਹੈਣ ਵਾ ਨਿਮਖ ਘੜੀ ਕਿਆ ਸਾਸ ਸਾਸ
ਕਰ ਮੁਖ ਸੇ ਤਿਨ ਕੇ ਨਾਮ ਮੈਣ ਲਾਗੇ ਹੈਣ॥੧॥
ਮ ੩ ॥
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥
ਹੇ ਭਾਈ ਤਬ ਰਿਦੇ ਮੈਣ (ਬਿਲਾਵਲੁ) ਅਨੰਦ ਧਾਰਨ ਕਰੀਏ ਜਬ ਮੁਖ ਤੇ ਨਾਮ ਕਾ ਅੁਚਾਰਨ
ਹੋਵੈ॥
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥
(ਨਾਦ) ਵਾਜਿਓਣ ਸੰਯੁਗਤ ਰਾਗ ਤਬ ਹੀ ਸੋਭਤੇ ਹੈਣ ਜਬ ਗੁਰੋਣ ਕੇ (ਸਬਦਿ) ਅੁਪਦੇਸ ਕਰ
ਸਹਜ ਪਦ ਮੈਣ ਧਿਆਨ ਲਾਗ ਜਾਵੈ॥
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
ਜਬ ਵਿਸੇ ਸੰਬੰਧੀ ਰਾਗੋਣ ਨਾਦੋਣ ਕੀ ਪ੍ਰੀਤ ਕੋ ਛੋਡ ਕਰ ਹਰੀ ਕੋ ਸੇਵੀਐ ਤਬ ਵਾਹਿਗੁਰੂ ਕੀ
ਦਰਗਾਹਿ ਮੈਣ (ਮਾਨੁ) ਆਦਰ ਪਾਈਤਾ ਹੈ॥