Faridkot Wala Teeka
ਪੰਨਾ ੮੭੦
ਰਾਗੁ ਗੋਣਡ ਬਾਂਣੀ ਭਗਤਾ ਕੀ ॥
ਕਬੀਰ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਕੋਈ ਚੁੰਚ ਗਿਆਨੀ ਚਰਚਾ ਹੇਤ ਆਇਆ ਕਬੀਰ ਜੀ ਚੁਪ ਰਹੇ ਸਿਖਾਣ ਪੂਛਾ ਜੀ ਅੁਸ ਨਾਲ
ਕਿਅੁਣ ਨਾ ਬੋਲੇ ਤਿਸ ਕੇ ਪ੍ਰਥਾਇ ਅੁਪਦੇਸੁ ਕਰਤੇ ਹੈਣ॥
ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥
ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥
ਹੇ ਭਾਈ ਜੇ ਸੰਤ ਮਿਲ ਜਾਏ ਤੋ ਕੁਛ ਅੁਸ ਸੇ ਸੁਣੀਏ ਜੇ ਕਹੇ ਤੁਮ ਕੁਛ ਸੁਣਾਵੋ ਤੌ ਅੁਸ
ਕੇ ਪਾਸ ਰਾਮ ਨਾਮ ਸਾਥ ਮਿਲੀ ਹੂਈ ਬਾਂਣੀ ਕਹੀਏ ਜੇ ਕੋਈ ਅਸੰਤ ਅਰਥਾਤ ਕ੍ਰੋਧੀ ਮਿਲ ਜਾਏ ਤੌ
ਚੁਪ ਕਰ ਰਹੀਏ॥੧॥
ਬਾਬਾ ਬੋਲਨਾ ਕਿਆ ਕਹੀਐ ॥
ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਅੁ ॥
ਹੇ ਭਾਈ ਬੋਲਂਾ ਬਾਂਣੀ ਕਾ ਤੋ (ਕਿਆ) ਕੈਸਾ ਵਾ ਵਹੁ ਸ੍ਰੇਸਟ ਕਹੀਤਾ ਹੈ ਜਿਸ ਬਾਂਣੀ ਸੇ
ਰਾਮ ਕਾ ਨਾਮ (ਰਵਿ) ਅੁਚਾਰਣਿ ਕਰਤੇ ਰਹੀਏ॥੧॥
ਸੰਤਨ ਸਿਅੁ ਬੋਲੇ ਅੁਪਕਾਰੀ ॥
ਮੂਰਖ ਸਿਅੁ ਬੋਲੇ ਝਖ ਮਾਰੀ ॥੨॥
ਜੋ ਸੰਤੋਣ ਸੇ ਬੋਲਤਾ ਹੈ ਸੋ ਅੁਪਕਾਰੀ ਜਨ ਹੈ ਜੋ ਏਕ ਕੇ ਪੂਛਨੇ ਕਰ ਔਰ ਅਨਜਾਨੋਣ ਕੋ ਭੀ
ਖਬਰ ਹੋ ਜਾਤੀ ਹੈ ਮੂਰਖ ਸਾਥ ਬੋਲਨਾ ਤੌ (ਝਖ ਮਾਰੀ) ਖਪਣਾ ਹੀ ਹੈ ਭਾਵ ਸੇ ਅੁਨਕੀ ਬਿਸਮਝੀ
ਪਰ ਖਿਝਂਾ ਹੋਤਾ ਹੈ॥੨॥
ਬੋਲਤ ਬੋਲਤ ਬਢਹਿ ਬਿਕਾਰਾ ॥
ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥
ਕਿਅੁਣਕਿ ਮੂਰਖ ਸਾਥ ਬੋਲਤੇ ਬੋਲਤੇ ਕ੍ਰੋਧ ਰੂਪ ਬਿਕਾਰ ਮਨ ਮੈਣ ਬਢ ਜਾਤਾ ਹੈ ਜੇ ਨਾ
ਬੋਲੋਗੇ ਤੌ ਵਹੁ ਬਿਚਾਰਾ ਮੂਰਖ ਸਾਸਤ੍ਰ ਹੀਨ ਕਿਆ ਕਰੇਗਾ ਅਰਥਾਤ ਆਪ ਹੀ ਚੁਪ ਕਰ
ਜਾਏਗਾ॥੩॥
ਕਹੁ ਕਬੀਰ ਛੂਛਾ ਘਟੁ ਬੋਲੈ ॥
ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥
ਸ੍ਰੀ ਕਬੀਰ ਜੀ ਕਹਤੇ ਹੈਣ ਜੋ ਧਾਰਨਾ ਤੇ ਖਾਲੀ ਅੰਤਸਕਰਣ ਹੈ ਸੋ ਬਿਅਰਥ ਬੋਲੇਗਾ ਜੋ
ਧਾਰਨਾ ਕਰ ਭਰਿਆ ਹੂਆ ਹੈ ਸੋ ਭਰੇ ਘਟਿ ਵਤ ਕਬੀ ਨਹੀਣ ਡੋਲਤਾ॥੪॥੧॥
ਨਾਮ ਬਿਨਾ ਮਾਨੁਖ ਸਰੀਰ ਕੀ ਪਸ਼ੂਆਣ ਤੇ ਭੀ ਨੀਚਤਾ ਔਰ ਕਰਮਗਤੀ ਕੀ ਕਠਿਨਤਾ
ਪੁਨਹ ਵੈਰਾਗ ਜਨਾਵਤੇ ਹੈਣ॥
ਗੋਣਡ ॥
ਨਰੂ ਮਰੈ ਨਰੁ ਕਾਮਿ ਨ ਆਵੈ ॥
ਪਸੂ ਮਰੈ ਦਸ ਕਾਜ ਸਵਾਰੈ ॥੧॥