Faridkot Wala Teeka

Displaying Page 277 of 4295 from Volume 0

ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
ਪਹਿਲੈ ਪਹਰੈ ਰੈਂਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
(ਪਹਿਲੈ ਪਹਰੈ) ਅਵਸਥਾ ਰੂਪ ਰਾਤ੍ਰੀ ਕੇ ਪ੍ਰਿਥਮ ਭਾਗ ਮੈ ਹੇ ਬਨਜਾਰੇ ਮਿਤ੍ਰ ਪਰਮੇਸਰ ਕੀ
ਆਗਯਾ ਕਰਕੇ ਜੀਵ ਮਾਤਾ ਕੇ ਗਰਭ ਮੈ ਪੜਾ ਹੈ (ਗਰਭ) ਅੁਦਰ ਔਰ (ਆਸਿ) ਸਥਾਨ ਜਿਸਮੈ
ਬਚਾ ਰਹਿਤਾ ਹੈ॥
ਅੁਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਹੇ ਜੀਵ ਮਿਤ੍ਰ ਕਰਮੋਣ ਕਾ ਬਪਾਰ ਕਰਨੇ ਵਾਲੇ (ਅੁਰਧ) ਅੁਪਰ ਕੋ ਪੈਰ ਔਰ ਨੀਚੇ ਕੋ
ਸਰੀਰ ਐਸੀ ਦਸਾ ਹੋ ਕਰ ਗਰਭ ਮੈ ਤਪੁ ਕਰਤਾ ਹੈ ਔਰ (ਖਸਮ) ਸਾਮੀ ਜੋ ਵਾਹਿਗੁਰੂ ਹੈ ਤਿਸ ਕੇ
ਪਾਸ ਬੇਨਤੀ ਕਰਤਾ ਹੈ ਕਿ ਹੇ ਨਾਥ ਮੁਝ ਕੋ ਇਸ ਦੁਖ ਸੇ ਬਚਾਇ ਲੀਜੀਏ॥ ਜਬ ਤਕ ਮੈ ਜੀਵੋਣਗਾ
ਤੇਰਾ ਹੀ ਭਜਨ ਕਰੂੰਗਾ॥
ਖਸਮ ਸੇਤੀ ਅਰਦਾਸਿ ਵਖਾਣੈ ਅੁਰਧ ਧਿਆਨਿ ਲਿਵ ਲਾਗਾ ॥
ਇਸੀ ਪ੍ਰਕਾਰ ਸ੍ਰੀ ਵਾਹਿਗੁਰੂ ਕੇ (ਧਿਆਨਿ) ਮੈ ਬ੍ਰਿਤੀ ਲਗਾਇਕਰ ਅੁਲਟਾ ਹੂਆ ਬੇਨਤੀ
ਕਰਨ ਲਾਗਾ ਹੂਆ ਥਾ॥
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
(ਨਾਮਰਜਾਦੁ) ਬੇਮ੍ਰਜਾਦਾ ਭਾਵ ਜਨੇਅੂ ਆਦਕ ਬ੍ਰਣ ਆਸ੍ਰਮ ਕੇ ਸੰਸਕਾਰੋਣ ਸੇ ਰਹਤ ਆਯਾ
ਵਾ ਬਸਤ੍ਰੋਣ ਸੇ ਬਿਨਾ ਨਗਨ ਹੀ ਜਨਮਤਾ ਭਯਾ (ਕਲਿਭੀਤਰਿ) ਕਲਪਨਾ ਕੇ ਬੀਚ ਲਗਾ ਹੂਆ
(ਬਾਹੁੜਿ) ਪੁਨਾ: ਭੀ ਨਗਨ ਹੀ ਜਾਏਗਾ ਨਗਨ ਕਹਿਨੇ ਕਾ ਪ੍ਰਯੋਜਨ ਏਹ ਹੈ ਕਿ ਪਦਾਰਥ ਨਾ ਕੋਈ
ਸਾਥ ਆਇਆ ਹੈ ਔਰ ਨਾ ਕੋਈ ਸਾਥ ਜਾਏਗਾ।
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
ਜਿਸ ਪ੍ਰਕਾਰ ਸੁਖ ਤਥਾ ਦੁਖ ਦੇਨੇ ਵਾਲੀ ਕਲਮ ਮਸਤਕਿ ਪਰ (ਵੁੜੀ) ਚਲ ਗਈ ਹੈ ਤੈਸੀ
ਹੀ ਸੰਪਦਾ ਤਥਾ ਅਪਦਾ ਜੀਵ ਕੇ ਪਾਸ ਬਨੀ ਰਹਤੀ ਹੈ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਹੇ ਭਾਈ ਜੀਵ ਅਵਸਥਾ ਰੂਪ ਰਾਤ੍ਰੀ ਦੇ ਪ੍ਰਿਥਮ ਭਾਗ ਮੈ ਇਸ
ਪ੍ਰਕਾਰ ਹੁਕਮ ਕਰ ਗਰਭ ਮੈ ਪ੍ਰਾਪਤਿ ਭਯਾ ਅਬ ਬਾਲ ਅਵਸਥਾ ਕਥਨ ਕਰਤੇ ਹੈਣ॥
ਪੰਨਾ ੭੫
ਦੂਜੈ ਪਹਰੈ ਰੈਂਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਦੂਸਰੇ ਭਾਗ ਅਵਸਥਾ ਰੂਪ ਰਾਤ੍ਰੀ ਕੇ ਹੇ ਵਣਜਾਰੇ ਮਿਤ੍ਰ ਜਬ ਜਨਮ ਸ੍ਰੀ ਵਾਹਿਗੁਰੂ ਜੀ ਕਾ
ਧਾਨ ਭੂਲ ਗਯਾ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਅੁ ਜਸੁਦਾ ਘਰਿ ਕਾਨੁ ॥
ਕਬੀ ਪਿਤਾ ਔਰ ਕਬੀ ਮਾਤਾ ਤਥਾ ਔਰ ਸੰਬੰਧੀ ਜਨ ਹਾਥੋਣ ਪਰ ਅੁਠਾਇਕਰ (ਨਚਾਈਐ)
ਪ੍ਰੇਮ ਕਰ ਅੁਛਲਾਵਤੇ ਹੈਣ ਜਿਸ ਪ੍ਰਕਾਰ ਜਸੁਧਾ ਕੇ ਘਰ ਮੈ ਕ੍ਰਿਸ਼ਨ ਕੋ ਲਡਾਵਤੇ ਥੇ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
ਹਥੋ ਹਥੀ ਪ੍ਰਾਣੀ ਜੀਵ ਕੋ ਨਚਾਈਤਾ ਹੈ ਮਾਤਾ ਕਹਿਤੀ ਹੈ ਮੇਰਾ ਪੁਤ੍ਰ ਹੈ।
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਹੇ (ਅਚੇਤ) ਭਜਨ ਹੀਨ (ਮੂੜ) ਅਗਯਾਤ ਮੇਰੇ ਮਨ ਤੂੰ ਚੇਤ ਸਿਮਰਨ ਕਰ ਕੋਣਕਿ ਇਸ
ਘਰਿ ਮੈਣ ਤੋ ਤੇਰਾ ਅੰਤ ਕੋ ਕੁਛ ਭੀ ਨਹੀਣ ਹੈ॥

Displaying Page 277 of 4295 from Volume 0