Faridkot Wala Teeka
ਸ੍ਰੀ ਗੁਰੂ ਜੀ ਸਚੇ ਪਾਤਸਾਹ ਜੀ ਕੇ ਹਜੂਰ ਕਿਸੀ ਜੋਗੀ ਨੇ ਗਿਆਨ ਅੁਪਦੇਸ ਚਾਹਾ ਤਿਸ
ਪ੍ਰਤੀ ਗੁਰੂ ਜੀ ਨੇ ਕਹਿਆ ਤੈਨੇ ਏਕ ਹੋਰ ਜਨਮ ਪਅੁਂਾ ਹੈ ਤਿਸ ਮੈਣ ਤੈਲ਼ ਅੁਪਦੇਸ਼ ਕਰਾਂਗੇ ਤਿਸਨੇ
ਵੁਹ ਸਰੀਰ ਤਿਆਗ ਦੀਆ ਔਰ ਗੁਰੂ ਅਮਰਦਾਸ ਜੀ ਕਾ ਪੋਤਰਾ ਰੂਪ ਹੋ ਕਰ ਅਨੰਦ ਨਾਮੁ ਕਰ
ਜਨਮੁ ਧਾਰਾ ਤਿਸ ਕੋ ਦਾਈ ਕੇ ਹਾਥ ਮੰਗਵਾਇਕੇ ਅਪਨੇ ਹਾਥੋਣ ਪਰ ਅੁਠਾਇ ਲੀਆ ਔ ਤਿਸ ਕਾ
ਨਾਮ ਅਨੰਦ ਰਖਿਆ ਪੁਨ:ਲੋਕ ਵਧਾਈਆਣ ਦੇਂ ਲਗੇ ਤਬ ਗੁਰੂ ਜੀ ਸਿਧਾਂਤ ਮੈਣ ਬੋਲਕਰ ਅਨੰਦ
ਨਾਮ ਬਾਂਣੀ ਕੋ ਰਚਤੇ ਭਏ ਤਿਸੀ ਕਰ ਸਭ ਮੰਗਲ ਕਾਰਜ ਮੈਣ ਅਨੰਦ ਜੀਕਾ ਪਾਠ ਹੋਤਾ ਹੈ॥
ਪੰਨਾ ੯੧੭
ਰਾਮਕਲੀ ਮਹਲਾ ੩ ਅਨਦੁ
ੴ ਸਤਿਗੁਰ ਪ੍ਰਸਾਦਿ ॥
ਅਨਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
(ਮਾਏ) ਹੇ ਸੰਤ ਜਨੋਣ ਮੇਰੀ ਬੁਧੀ ਮੈਣ ਅਨੰਦ ਤੌ ਅੁਸੀ ਦਿਨ ਤੇ ਭਇਆ ਹੈ ਜਿਸ ਦਿਨ ਸੇ
ਸਤਿਗੁਰੂ ਮੈਨੇ ਪਾਇਆ ਹੈ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਜਾਣ ਸਤਿਗੁਰੂ ਪਾਇਆ ਤਾਂ (ਸਹਜ ਸੇਤੀ) ਗਾਨ ਸੰਯੁਕਤ ਹੂਆ ਹੂੰ ਇਸੀ ਤੇ ਮੇਰੇ ਮਨ
ਮੈਣ ਖੁਸ਼ੀਆਣ ਪ੍ਰਗਟ ਹੋਈਆਣ ਹੈਣ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਰਾਗ ਰਾਗਨੀਆਣ ਪ੍ਰਤਜ਼ਖ ਆਈਆਣ ਵਾ ਪ੍ਰੇਮ ਔ ਵੈਰਾਗ ਪਰਵਾਰ ਸਤ ਸੰਤੋਖ ਧਰਮ ਵੀਚਾਰ
ਪੁਨਹ ਕਰਣਾ ਮੈਤ੍ਰੀ ਮੁਦਤਾ ਅਪੇਖਾ ਇਨ ਗੁਨੋਣ ਕੀਆ ਪੰਕਤੀਆਣ (ਸਬਦ) ਗੁਰ ਅੁਪਦੇਸ ਅੁਚਾਰਨ
ਤੇ (ਆਈਆ) ਪ੍ਰਾਪਤਿ ਹੋਈਆਣ ਹੈਨ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਤਾਂਤੇ ਹੇ ਭਾਈ ਜਿਨੋਣ ਨੇ ਹਰੀ ਕੋ ਮਨ ਮੈਣ ਵਸਾਇਆ ਹੈ ਤਿਨ ਦੁਆਰੇ ਤੁਮ ਭੀ ਗੁਰ
ਅੁਪਦੇਸ ਕੋ ਅੁਚਾਰਨ ਕਰੋ॥
ਕਹੈ ਨਾਨਕੁ ਅਨਦੁ ਹੋਆ ਸਤਿਗੁਰੂ ਮੈ ਪਾਇਆ ॥੧॥
ਸ੍ਰੀ ਗੁਰੂ ਜੀ ਕਹਿਤੇ ਹੈਣ ਮੁਝ ਕੋ ਅੁਸੀ ਦਿਨਤੇ ਅਨੰਦ ਹੂਆ ਹੈ ਜਿਸ ਦਿਨ ਤੇ ਸਤਿਗੁਰੂ
ਮੈਨੇ ਪਾਇਆ ਹੈ॥੧॥
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹੇ ਮੇਰਿਆ ਮਨਾ ਤੂੰ ਸਦਾ ਹੀ ਹਰੀ ਕੇ ਨਾਲ ਰਹੁ॥
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
ਹੇ ਮੇਰੇ ਮਨ ਹਰੀ ਕੇ ਤੂੰ ਸਾਥ ਰਹੁ ਇਸ ਤੇ ਸਭ ਦੁਖੋਣ ਕਾ ਵਰਜਨਾ ਹੋਵੈਗਾ ਭਾਵ ਸਭ ਦੁਖ
ਦੂਰ ਹੋ ਜਾਨਗੇ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਵਹੁ ਹਰੀ ਤੇਰਾ (ਅੰਗੀਕਾਰੁ) ਪਖੁ ਕਰੇਗਾ ਇਸਤੇ ਤੇਰਾ ਸਭ ਕਾਰਜ ਸਵਾਰਨ ਕਰੇਗਾ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਅੁ ਮਨਹੁ ਵਿਸਾਰੇ ॥
ਜੋ ਸਭਨਾਂ ਗਲਾਂ ਮੈਣ ਸੁਆਮੀ ਸਾਮਰਥ ਹੈ ਸੋ ਤਿਸ ਕੋ ਕਿਅੁਣ ਮਨ ਸੇ ਬਿਸਾਰਤਾ ਹੈਣ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥
ਸ੍ਰੀ ਗੁਰੂ ਜੀ ਕਹਤੇ ਹੈਣ ਹੇ ਮੇਰੇ ਮਨ ਤੂੰ ਸਦਾ ਹੀ ਹਰੀ ਕੇ ਸਾਥ ਰਹੁ ਔਰ ਐਸੇ ਪ੍ਰਾਰਥਨਾ
ਕਰ॥੨॥