Faridkot Wala Teeka

Displaying Page 2792 of 4295 from Volume 0

ਪੰਨਾ ੯੨੩
ਰਾਮਕਲੀ ਸਦੁ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਆਏ ਔਰ ਗੁਰੂ ਅਮਰਦਾਸ ਜੀ ਕੇ
ਦੇਹੁਰੇ ਪਾਸ ਜਾਇਕਰ ਗੁਰੂ ਜੀ ਕੇ ਚਲਾਂੇ ਕਾ ਪ੍ਰਸੰਗ ਪੂਛਤੇ ਭਏ ਤਬ ਸ੍ਰੀ ਗੁਰੂ ਅਮਰਦਾਸ ਜੀਕੇ
ਪੁਤ੍ਰ ਕਾ ਪੌਤ੍ਰਾ ਬਾਬਾ ਸੁੰਦਰ ਦਾਸ ਨਾਮ ਪਰਲੋਕ ਕੇ ਸਦੇ ਕਾ ਹਾਲ ਕਹਿਤੇ ਭਏ ਇਸ ਮੈਣ ਸਜ਼ਦਾ
ਵਰਨਨ ਕੀਆ ਹੈ ਤਾਂ ਤੇ ਇਸ ਸਬਦ ਕਾ ਨਾਮ ਸਦੁ ਹੈ॥ ਪਹਿਲੇ ਮੰਗਲ ਕਰਤੇ ਹੈਣ॥
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਅੁ ॥
ਪਰਮੇਸਰ ਜੋ ਤ੍ਰਿਲੋਕੀ ਰੂਪ ਜਗਤ ਕੋ ਖਾਨ ਪਾਂਨ ਦੇਨੇ ਵਾਲਾ ਹੈ ਸੋ ਭਗਤੋਣ ਕਾ ਪਿਆਰਾ
ਹੈ॥
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਅੁ ॥
ਜੋ ਗੁਰਾਂ ਕੇ ਅੁਪਦੇਸ ਮੈਣ ਸਮਾਣਵਤਾ ਹੈ ਸੋਈ ਅੁਸਕੋ ਜਾਨਤਾ ਹੈ ਅਵਰ ਕੋਈ ਨਹੀਣ ਜਾਨਤਾ

ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥
ਗੁਰੋਣ ਕੇ ਅੁਪਦੇਸ ਕਰਕੇ ਜੋ ਏਕ ਨਾਮ ਕੋ ਧਿਆਵੈ ਸੋਈ ਜਾਣੇ ਹੈ ਹੋਰ ਕੋਈ ਨਹੀਣ ਜਾਨਤਾ
ਹੈ॥
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥
ਗੁਰੂ ਨਾਨਕ ਜੀ ਤੇ ਗੁਰੂ ਅੰਗਦ ਜੀ ਕੀ ਕ੍ਰਿਪਾ ਤੇ ਗੁਰੂ ਅਮਰਦਾਸ ਜੀ ਪਰਮ ਪਦਵੀ
ਪਾਵਤੇ ਭਏ॥
ਆਇਆ ਹਕਾਰਾ ਚਲਂਵਾਰਾ ਹਰਿ ਰਾਮ ਨਾਮਿ ਸਮਾਇਆ ॥
ਜਬ (ਹਕਾਰਾ) ਸਜ਼ਦਾ ਆਇਆ ਕੈਸਾ ਹੈ ਸਜ਼ਦਾ ਜੋ ਪ੍ਰਲੋਕ ਕੋ ਚਲਂ ਵਾਰਾ ਹੈ ਹਰਿ ਰਾਮ ਜੋ
ਨਾਮੀ ਹੈ ਤਿਸ ਮੈਣ ਗੁਰੂ ਅਮਰਦਾਸ ਜੀ ਮਹਾਰਾਜ ਕਾ ਚਿਤ ਸਮਾਇਆ ਹੈ॥
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥
(ਅਟਲੁ) ਸਦਾ ਇਸਥਤ (ਅਤੋਲੁ) ਜੋ ਬਿਚਾਰਣੇ ਤੇ ਰਹਿਤ ਠਾਕੁਰ ਹੈ ਭਾਵ ਮਨ ਬੁਧੀ ਸੇ
ਪਰੇ ਜੋ ਸੁਆਮੀ ਅਚਲ ਹੈ ਸੋ (ਜਗ) ਸੰਸਾਰ ਮੈਣ ਵਰਤਤੇ ਹੀ (ਅਮਰੁ) ਸ੍ਰੀ ਗੁਰੂ ਅਮਰਦਾਸ ਜੀ ਨੇ
ਭਗਤੀ ਕਰਨੇ ਸੇ ਐਸਾ ਹਰੀ ਪਾਇ ਲੀਆ ਭਾਵ ਤਿਸ ਹਰੀ ਮੈਣ ਅਭੇਦ ਹੋਤੇ ਭਏ॥੧॥
ਹਰਿ ਭਾਂਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਅੁ ॥
ਦੇਹ ਕੋ ਤਿਆਗਨ ਰੂਪ ਹਰੀ ਕਾ ਜੋ ਹੁਕਮ ਹੈ ਸੋ ਗੁਰੂ ਅਮਰ ਦਾਸ ਜੀ ਕੋ ਭਾਵਤਾ ਭਾ
ਗੁਰੂ ਜੀ ਕਹਿਤੇ ਭਏ ਹਮ ਹਰੀ ਪ੍ਰਭੂ ਕੇ ਪਾਸ ਜਾਤੇ ਹੈਣ॥ ਜੀਅੁ ਪਦ ਸਾਰੇ ਹੀ ਸੰਬੋਧਨ ਹੈ॥
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਅੁ ॥
ਸਤਿਗੁਰ ਹਰਿ ਪੈ ਬੇਨਤੀ ਨਿਮ੍ਰਤਾ ਪੂਰਬਕ ਅਰਦਾਸ ਕਰਤੇ ਭਏ ਹੈਣ ਹਰੀ ਮੇਰੀ ਪ੍ਰਤਗਾ
ਵਾ ਪਤਿ ਰਾਖੋ॥
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥
ਹੇ ਹਰੀ ਨਿਰੰਜਨ ਦੁਖੋਣ ਕੇ ਹਰਨੇ ਵਾਲੇ ਮੁਝ ਕੋ ਅਪਨਾ ਨਾਮ ਦੇਹੁ ਅਰੁ ਮੈਣ ਦਾਸ ਕੀ
ਪ੍ਰਤਗਾ ਰਖੋ॥
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥

Displaying Page 2792 of 4295 from Volume 0