Faridkot Wala Teeka
ਰਾਮਕਲੀ ਮਹਲਾ ੧ ਸਿਧ ਗੋਸਟਿ
ੴ ਸਤਿਗੁਰ ਪ੍ਰਸਾਦਿ ॥
ਏਕ ਸਮੈਣ ਮਾਝੇ ਮੇਣ ਵਟਾਲੇ ਸ਼ਹਰ ਪਾਸ ਅਚਲ ਨਾਮ ਸਥਾਨ ਹੈ ਜਹਾਂ ਸਿਵਰਾਤ ਫਾਗੁਨ
ਵਦੀ ਚੌਦਸ ਕਾ ਮੇਲਾ ਹੋਤਾ ਹੈ ਤਹਾਂ ਸਿਧ ਸਭੀ ਆਏ ਥੇ ਸ੍ਰੀ ਗੁਰੂ ਨਾਨਕ ਦੇਵ ਜੀ ਭੀ ਗਏ ਤਹਾਂ
ਸਿਧੋਣ ਸੇ ਚਰਚਾ ਹੂਈ ਸੋ ਚਰਚਾ ਇਸ ਬਾਨੀ ਮੇਣ ਲਿਖੀ ਹੈ ਇਸ ਕਰਕੇ ਇਸ ਬਾਂਣੀ ਕਾ ਨਾਮ ਸਿਧ
ਗੋਸਟਿ ਹੈ ਸੋ ਅੁਸ ਸਿਧ ਗੋਸਟ ਕੋ ਸਿਖੋਣ ਪ੍ਰਤੀ ਔਰ ਅਸਥਾਨ ਔਰ ਕਾਲ ਮੈਣ ਫਿਰ ਗੁਰੂ ਜੀ
ਸੁਨਾਅੁਤੇ ਭਏ ਹੈਣ॥
ਸਿਧ ਸਭਾ ਕਰਿ ਆਸਂਿ ਬੈਠੇ ਸੰਤ ਸਭਾ ਜੈਕਾਰੋ ॥
ਗੁਰੂ ਜੀ ਕਹਿਤੇ ਹੈਣ ਹੇ ਭਾਈ ਸਿਧ ਸਭਾ ਲਗਾਇ ਕਰ ਆਸਂੋਣ ਪਰ ਬੈਠੇ ਹੂਏ ਥੇ ਤਬ
ਮੈਨੇ ਕਹਾ ਹੇ ਸੰਤ ਸਭਾ ਤੁਮਕੋ ਜੈਕਾਰੋ ਕਹੀਏ ਨਿਮਸਕਾਰ ਹੈ ਤਬ ਸਿਧੋਣ ਨੇ ਕਹਿਆ ਤੁਮਨੇ ਭਿੰਨ
ਭਿੰਨ ਨਮਸਕਾਰ ਕਿਅੁਣ ਨਹੀਣ ਕਰੀ ਹੈ ਤਬ ਗੁਰੂ ਜੀ ਕਹਤੇ ਭਏ ਪ੍ਰਿਥਮ ਤੋ ਪ੍ਰਾਣੋਣ ਕਾ ਭਰੋਸਾ ਕਛੁ
ਨਹੀਣ ਹੈ ਦੂਸਰੇ ਭਿੰਨ ਭਿੰਨ ਕਰਨੇ ਸੇ ਦੇਰੀ ਲਾਗਤੀ ਥੀ॥
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
ਹੇ ਸਿਧੋ ਹਮਾਰੀ ਤਿਸੁ ਆਗੇ ਰਹਰਾਸਿ ਕਹੀਏ ਨਮਸਕਾਰ ਹੈ ਜੋ ਸਾਚਾ ਅਪਰ ਅਪਾਰੁ ਹੈ
ਮੈਨੇ ਦੋਹਾਂ ਕੋ ਨਮਸਕਾਰ ਨਹੀਣ ਕਰੀ ਹੈ॥
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਅੁ ॥
ਮਸਤਕੁ ਕਾਟਕੇ ਤਨ ਮਨ ਸਭ ਆਗੇ ਧਰ ਦੇਅੁ॥ ਜੇ ਕਹੇ ਜੋ ਪਰਮੇਸਰ ਕੋ ਤਨ ਮਨ ਦੇਤੇ
ਹੋ ਤਅੁ ਸਿਧੋ ਕੋ ਨਿਮਸਕਾਰ ਕਿਅੁਣ ਕਰੀ ਤਿਸ ਪਰ ਕਹਤੇ ਹੈਣ॥
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਅੁ ॥੧॥
ਸ੍ਰੀ ਗੁਰੂ ਜੀ ਕਹਿਤੇ ਹੈਣ ਸੰਤ ਕੇ ਮਿਲਂੇ ਤੇ ਸਚ ਰੂਪ ਪ੍ਰਮੇਸਰ ਦੀ ਪ੍ਰਾਪਤੀ ਹੋਤੀ ਹੈ ਅਰੁ
ਸਹਜ ਭਾਇ ਕਹੀਏ ਨਿਰਜਤਨ ਹੀ ਜਸ ਕੋ ਲਈਦਾ ਹੈ॥੧॥ ਤਬ ਸਿਧੋਣ ਨੇ ਕਹਿਆ ਹੇ ਬਾਲੇ ਚਲੁ
ਤੁਮ ਕੋ ਤੀਰਥ ਜਾਤ੍ਰਾ ਕਰਵਾਈਏ ਤਿਸੁ ਪਰ ਕਹਤੇ ਭਏ॥
ਕਿਆ ਭਵੀਐ ਸਚਿ ਸੂਚਾ ਹੋਇ ॥
ਹੇ ਸਿਧੋ ਭਵਣੇ ਕਰਕੇ ਕਿਆ ਹੋਤਾ ਹੈ॥ ਸਚ ਨਾਮ ਜਪ ਕਰਕੇ ਜੀਅੁ ਸੂਚਾ ਹੋਤਾ ਹੈ॥
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਅੁ ॥
ਤਾਂਤੇ ਸਾਚੇ ਗੁਰਾਂ ਦੇ ਸਬਦ ਤੇ ਬਿਨਾ ਮੁਕਤਿ ਕੋਈ ਨਹੀਣ ਹੋਤਾ ਹੈ॥ਪ੍ਰਸ਼ਨ॥
ਕਵਨ ਤੁਮੇ ਕਿਆ ਨਾਅੁ ਤੁਮਾਰਾ ਕਅੁਨੁ ਮਾਰਗੁ ਕਅੁਨੁ ਸੁਆਓ ॥
ਆਪ ਕਵਨ ਸਰੂਪ ਹੋ ੧ ਅਰੁ ਤੁਮਾਰਾ ਨਾਮ ਕਿਆ ਹੈ ੨ ਅਰੁ ਤੇਰਾ ਰਸਤਾ ਕਵਨ ਹੈ ੩
ਅਰ ਤੇਰਾ (ਸੁਆਓ) ਪਰੋਜਨ ਕਵਨ ਹੈ॥੪॥ ਅੁਤਰ॥
ਸਾਚੁ ਕਹਅੁ ਅਰਦਾਸਿ ਹਮਾਰੀ ਹਅੁ ਸੰਤ ਜਨਾ ਬਲਿ ਜਾਓ ॥
ਹੇ ਸਿਧੋ ਮੈਣ ਸਚ ਕਹਤਾ ਹਾਂ ਅਰ ਸੰਤੋਣ ਕੇ ਆਗੇ ਹਮਾਰੀ ਅਰਦਾਸਿ ਹੈ ਅਰ ਹਅੁ ਸੰਤ
ਜਨਾ ਕੇ ਬਲਿਹਾਰ ਜਾਤਾ੧ ਹੂੰ ਭਾਵ ਅਰਥ ਏਹ ਹੈ ਜੋ ਸੰਤੋਣ ਦਾ ਸਰੂਪ ਸੋਈ ਮੇਰਾ ਸਰੂਪ ਹੈ ੧ ਜੋ
ਸੰਤੋਣ ਦਾ ਨਾਅੁਣ ਸੋਈ ਹਮਾਰਾ ਨਾਅੁਣ ਹੈ ੨ ਜੋ ਸੰਤੋਣ ਦਾ ਮਾਰਗ ਸੋਈ ਹਮਾਰਾ ਮਾਰਗ ਹੈ ੩ ਜੋ ਸੰਤੋਣ
ਕਾ ਪ੍ਰੋਜਨੁ ਹੈ ਸੋਈ ਹਮਾਰਾ ਪ੍ਰੋਜਨ ਹੈ॥੧॥ ਪ੍ਰਸਨੁ॥
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
*੧ ਵਾ-ਸਚ ਸਰੂਪ ਕਾ ਵਾ ਸਾਚ ਕਹਿਨੇ ਵਾਲਾ ਹੂੰ ੧ ਅਰ ਮੇਰਾ ਨਾਮ ਅਰ ਦਾ ਸੀਆ ਹੈ ੨ ਅਰ ਸੰਤਾਂ ਕਾ ਜੋ ਮਾਰਗ ਹੈ
ਸੋਈ ਹਮਾਰਾ ਮਾਰਗ ਹੈ ੩ ਅਰ ਸੰਤਾਂ ਕੇ ਬਲਿਹਾਰੇ ਜਾਨਾ ਏਹੀ ਪਰੋਜਨ ਹੈ॥੪॥