Faridkot Wala Teeka
ਪੰਨਾ ੯੪੭
ੴ ਸਤਿਗੁਰ ਪ੍ਰਸਾਦਿ ॥
ਰਾਮਕਲੀ ਕੀ ਵਾਰ ਮਹਲਾ ੩ ॥
ਜੋਧੈ ਵੀਰੈ ਪੂਰਬਾਂਣੀ ਕੀ ਧੁਨੀ ॥
ਅੁਥਾਨਕ॥ ਜੋਥੇ ਵੀਰੈ ਪੂਰਬਾਂਣੀ ਕੀ (ਧੁਨੀ)੧ ਕਥਾ॥ ਰਾਜਾ ਪੁਰਬਾਂਣੀ ਕੇ ਪੁਤ੍ਰ ਹਿੰਦੂ
ਰਾਜਪੂਤ ਝਲ ਕਾਂਗੜੇ ਗਰਾਮ ਵਸਨੇ ਵਾਲੇ ਥੇ ਏਕ ਰਾਂੀ ਕੇ ਜੋਧ ਔ ਬੀਰ ਥੇ ਦੂਜੀ ਰਾਂੀ ਕੇ ਔਰ
ਥੇ ਪਹਿਲੇ ਭਾਈਓਣ ਕਾ ਜੰਗ ਹੂਆ ਪੀਛੇ ਬਾਦਸ਼ਾਹ ਹੇਤ ਡਾਲੀ ਆਈ ਔ ਏਕ ਅਜਾਇਬ ਘੋੜਾ
ਲੂਟਾ॥ ਇਸ ਵਾਸਤੇ ਅਕਬਰ ਕੀ ਭੇਜੀ ਹੂਈ ਫੌਜ ਸੇ ਜੰਗ ਕਰ ਫੌਜ ਮਾਰੀ ਪੁਨਾ ਆਪ ਭੀ ਮੂਏ
ਢਾਢੀਆਣ ਵਾਰ ਬਨਾਈ ਤਿਸ ਕੀ ਧੁਨੀ ਪਰ ਯੇਹ ਵਾਰ ਹੈ॥
ਸਲੋਕੁ ਮ ੩ ॥
ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਅੁ ॥
ਸਤਿਗੁਰੂ (ਸਹਜੇ) ਸ਼ਾਂਤੀ ਆਦਿ ਗੁਣੋਂ ਕਾ ਅਸਥਾਨ ਹੈ ਜਿਸਕੋ ਪਰਮੇਸਰ ਸਤਿਗੁਰੋਣ ਮੇਣ
ਭਾਅੁ ਲਾਏ ਸੋ ਗੁਣ ਲੇਤਾ ਹੈ॥
ਨਾਅੁ ਬੀਜੇ ਨਾਅੁ ਅੁਗਵੈ ਨਾਮੇ ਰਹੈ ਸਮਾਇ ॥
ਨਾਅੁਣ ਕੇ ਲੀਏ ਜੋ ਗੁਰੋਣ ਮੈਣ ਸਰਧਾ ਕਰਨੀ ਹੈ ਇਹ ਬੀਜਨਾ ਹੈ ਤਿਸ ਕੇ ਰਿਦੇ ਮੈਣ ਨਾਮ
(ਅੁਗਵੈ) ਪ੍ਰਗਟ ਹੋਤਾ ਹੈ ਔ ਨਾਮ ਮੈਣ ਹੀ ਵਹੁ ਸਮਾਇ ਰਹਿਤਾ ਹੈ॥
ਹਅੁਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥
ਹੰਤਾ ਮਮਤਾ ਸਹਿਸਾ ਇਹ ਜੋ ਜਨਮੋਣ ਕਾ ਬੀਜ ਹੈ ਏਹ ਤਿਸ ਕੇ ਰਿਦੇ ਸੇ ਚਲਿਆ ਗਿਆ
ਹੈ ਭਾਵ ਇਸਦਾ ਏਹ ਹੈ ਵਹੁ ਜਗਾਸੂ ਸੇਵਾ ਦਾ ਹੰਕਾਰ ਅਰ ਗੁਰਾਂ ਦੇ ਬ੍ਰਹਮ ਰੂਪਤਾ ਮੈਣ ਸੰਸਾ ਨਹੀਣ
ਕਰਤਾ ਹੈ॥
ਨਾ ਕਿਛੁ ਬੀਜੇ ਨ ਅੁਗਵੈ ਜੋ ਬਖਸੇ ਸੋ ਖਾਇ ॥
ਨਾ ਵਹੁ ਹੰਕਰਤਾ ਜਾਣਕੇ (ਬੀਜੇ) ਕਰਮ ਕਰਤਾ ਹੈ (ਨਾ ਅੁਗਵੈ) ਅੁਨ ਕਾ ਮੰਦ ਫਲ ਭਾਵ
ਦੁਖ ਹੋਤਾ ਹੈ ਜੋ ਆਤਮ ਅਨੰਦ ਗੁਰੋਣ ਨੇ ਬਖਸ਼ਿਆ ਹੈ ਸੋ ਖਾਤਾ ਹੈ॥
ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥
ਬ੍ਰਹਮ ਕੇ ਸਾਥ ਵਹੁ ਐਸੇ ਅਭੇਦ ਹੂਆ ਹੈ ਜੈਸੇ ਜਲ ਕੇ ਸਾਥ ਜਲ ਮਿਲ ਜਾਤਾ ਹੈ
(ਬਹੁੜਿ) ਫੇਰ ਅੁਸ ਜਲ ਤੇ ਨਿਕਸਯਾ ਨਹੀਣ ਜਾਤਾ ਭਾਵ ਜੁਦਾ ਨਹੀਣ ਹੋ ਸਕਤਾ ਹੈ॥
ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥
ਸ੍ਰੀ ਗੁਰੂ ਜੀ ਕਹਿਤੇ ਹੈਣ ਏਹ ਗੁਰਮੁਖੋਣ ਕਾ ਚਰਿਤ੍ਰ ਹੈ ਹੇ (ਲੋਕਾ) ਜੀਵੋ ਸਤਸੰਗ ਮੈਣ ਆਇ
ਕੈ ਤੁਮ ਦੇਖੋ॥
ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥
ਪੁਨਾ ਅਨਅਧਕਾਰੀ ਕੀ ਬਾਤ ਕਹੇ ਜਿਸ ਜੀਵ ਵਿਚਾਰੇ ਕੋ (ਸੋਝੀ) ਗਾਤ ਨਹੀਣ ਵਹੁ
ਕਿਆ ਦੇਖੇਗਾ॥
ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥
*੧ ਤਿਸਕੀ ਪੌੜੀ ਇਹੁ ਹੈ॥ ਜੋਧਬੀਰ ਪੂਰਬਾਂਣੀ ਯੇਹਦ ਗਲਾਂ ਕਰੀ ਕਰਾਰੀਆਣ॥ ਫੌਜ ਚੜਾਈ ਬਾਦਸ਼ਾਹ ਅਕਬਰ ਨੇ
ਭਾਰੀਆਣ॥ ਧੂਹੋਣ ਮਿਯਾਨ ਕਢੀਆਣ ਬਿਜਲੀ ਜਿਅੁਣ ਚਮਕਾਰੀਆਣ॥ ਇੰਦ੍ਰ ਸਂੇ ਅਪਜ਼ਛਰਾਂ ਦੋਹਾਂ ਲ਼ ਕਰਨ ਜੁਹਾਰੀਆਣ॥
ਏਹੀ ਕੀਤੀ ਜੋਧ ਵੀਰ ਪਾਤਸ਼ਾਹੀ ਗਜ਼ਲਾਂ ਸਾਰੀਆਣ॥ ਇਸ ਛੇ ਤੁਕੀ ਸਾਥ ਛੇ ਤੁਕੀ ਮੇਲੀ॥ ਸਚੈ ਤਖਤੁ ਰਚਾਇਆ ਬੈਸਂ
ਕਅੁ ਜਾਈ॥ ਇਤਾਦਿ॥