Faridkot Wala Teeka
ਪੰਨਾ ੯੫੭
ਰਾਮਕਲੀ ਕੀ ਵਾਰ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਸਲੋਕ ਮ ੫ ॥
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥
ਬੇਦਾਦਿਕੋਣ ਦੁਆਰੇ ਜੈਸਾ ਸਤਿਗੁਰੂ ਸੁਣੀਤਾ ਥਾ ਤੈਸਾ ਹੀ ਮੈਨੇ ਦੇਖਾ ਹੈ ਪ੍ਰਭੂ ਕੇ ਸਾਥ
ਵਿਛੜਿਆਣ ਹੋਇਆਣ ਜੀਵਾਣ ਕੋ ਮੇਲਤਾ ਹੈ ਹਰੀ ਕੀ ਦਰਗਾਹਿ ਕਾ ਸਤਿਗੁਰੂ ਵਕੀਲ ਹੈ॥
ਹਰਿ ਨਾਮੋ ਮੰਤ੍ਰ ਦ੍ਰਿੜਾਇਦਾ ਕਟੇ ਹਅੁਮੈ ਰੋਗੁ ॥
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
ਹਰੀ ਨਾਮ ਮੰਤ੍ਰ ਕੋ ਦ੍ਰਿੜ ਕਰਤਾ ਹੈ ਅਰ ਹਅੁਮੈਣ ਆਦਿ ਰੋਗਾਂ ਕੋ ਕਟ ਦੇਤਾ ਹੈ ਸ੍ਰੀ ਗੁਰੂ
ਜੀ ਕਰਤੇ ਹੈਣ ਸਤਿਗੁਰੂ ਤਿਨਾਂ ਜਗਾਸੂਆਣ ਕੋ ਵਾਹਿਗੁਰੂ ਨੇ ਮਿਲਾਇਆ ਹੈ ਜਿਨ ਕੋ ਧੁਰੋਣ ਹੀ
ਸੰਜੋਗ ਕਾ ਕਰਮ ਪੜਾ ਹੈ॥੧॥
ਮ ੫ ॥
ਇਕੁ ਸਜਂੁ ਸਭਿ ਸਜਂਾ ਇਕੁ ਵੈਰੀ ਸਭਿ ਵਾਦਿ ॥
ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥
ਜੋ ਇਕ ਪਰਮੇਸਰ ਮਿਤ੍ਰ ਹੋਵੇ ਤਾਂ ਸਭ ਮਿਤ੍ਰ ਹੈਣ ਜੇ ਇਕ ਪਰਮੇਸਰ ਵੈਰੀ ਹੋਵੈ ਤੌ ਸਭ
ਵਾਦ ਹੀ ਕਹਤੇ ਹੈਣ ਪੂਰੇ ਗੁਰੋਣ ਨੇ ਵੇਖਾਲਿਆ ਹੈ ਬਿਨਾ ਨਾਮ ਤੋਣ ਸਭ ਕਰਮ ਬਿਅਰਥ ਹੈਣ॥
ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥
ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
ਜੋ ਦੂਜੇ ਸਾਦ ਮੈਣ ਸਾਕਤ ਲਗੇ ਹੈਣ ਤਿਨੋਣ ਖੋਟੇ ਜਨੋਣ ਕਾ ਮਨ ਵਿਸਿਓਣ ਮੈਣ ਭਰਮਿਆ ਹੈ ਸ੍ਰੀ
ਗੁਰੂ ਜੀ ਕਹਿਤੇ ਹੈਣ ਜਿਨ ਜਨੋਣ ਨੇ ਹਰੀ ਸਾਮ੍ਰਥ ਕੋ ਜਾਣਿਆ ਹੈ (ਗੁਰੂ) ਪੂਜ ਜੋ ਸਤਿਗੁਰੂ ਹੈਣ
ਤਿਨ ਕੀ ਕ੍ਰਿਪਾ ਸੇ ਹੀ ਜਾਣਿਆ ਹੈ॥੨॥
ਪਅੁੜੀ ॥
ਥਟਂਹਾਰੈ ਥਾਟੁ ਆਪੇ ਹੀ ਥਟਿਆ ॥
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
ਹੇ ਬਂਾਅੁਂ ਹਾਰੇ ਤੈਨੇ ਬਂਾਅੁ ਆਪੇ ਹੀ ਬਂਾਇਆ ਹੈ ਆਪ ਹੀ ਪੂਰਾ ਸਾਹੁ ਗੁਰੂ ਰੂਪ ਹੈਣ
ਆਪੇ ਹੀ ਜਗਾਸੂ ਰੂਪ ਹੋਇਕੈ ਨਾਮ ਧਨ ਕੋ ਖਟਿਆ ਹੈ॥
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
ਆਪੇ ਹੀ ਸੰਸਾਰ ਰੂਪ ਪਸਾਰੇ ਕੋ ਕਰਕੇ ਆਪੇ ਹੀ ਇਸ ਕੇ ਰਗ ਮੈਣ (ਰਟਿਆ) ਰੰਗਾ ਹੈ
ਤੇਰੀ ਮਾਇਆ ਕੀ ਕੀਮਤ ਕੋਈ ਨਹੀਣ ਪਾਵਤਾ ਅਲਖ ਰੂਪ ਹੋਇ ਕੇ ਹੇ ਬ੍ਰਹਮ ਤੂੰ ਹੀ ਇਸ ਮੈਣ
ਮਿਲਿਆ ਹੂਆ ਹੈਣ॥
ਅਗਮ ਅਥਾਹ ਬੇਅੰਤ ਪਰੈ ਪਰਟਿਆ ॥
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥