Faridkot Wala Teeka
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ਸਤਿਗੁਰ ਪ੍ਰਸਾਦਿ ॥
ਅੁਥਾਨਕਾ ਗੁਰ ਪ੍ਰਤਾਪ ਸੂਰਜ ਮੈਣ ਇਅੁਣ ਲਿਖੀ ਹੈ॥ ਗੁਰੂ ਅਰਜਨ ਸਾਹਿਬ ਜੀ ਕੇ ਪਾਸ ਦੋ
ਰਬਾਬੀ ਰਹਿਤੇ ਥੇ ਰਾਇ ਵਡਿਆਈ ਕਾ ਖਤਾਬ ਥਾ ਬਲਵੰਡ ਕਾ ਦੂਸਰੇ ਕਾ ਨਾਮ ਸਜ਼ਤਾ ਥਾ ਜਾਤੀ ਕੇ
ਡੁੰਮ ਰਬਾਬੀ ਥੇ ਸਬਦ ਗਾਇਨ ਕਰਤੇ ਥੇ ਇਕ ਸਮੇਣ ਅੁਨਕੀ ਭੈਂ ਕਾ ਵਿਵਾਹ ਥਾ ਅੁਨਕੋ ਰੁਪਈਆ
ਇਕ ਸੌ ਗੁਰੂ ਜੀ ਨੇ ਦੀਆ ਕਹਿਆ ਔਰ ਭੀ ਦੇਵੇਣਗੇ ਸੋ ਗੁਸੇ ਹੋਕੇ ਘਰ ਮੈਣ ਬੈਠ ਰਹੇ ਸਬਦ ਚੌਣਕੀ
ਵੇਲੇ ਨ ਆਏ ਮਨਾਅੁਂੇ ਕੋ ਸਿਖ ਭੇਜੇ ਔ ਤੀਸਰੀ ਵਾਰ ਗੁਰੂ ਜੀ ਆਪ ਗਏ ਗੁਰੂ ਜੀ ਕਾ ਆਦਰ ਨ
ਕੀਆ ਅੁਲਟੀ ਨਿੰਦਾ ਕਰਨੇ ਲਗੇ ਗੁਰ ਨਾਨਕ ਜੀ ਆਦ ਸਭ ਗੁਰੋਣ ਕੀ ਨਿੰਦਾ ਕਰੀ ਕਿ ਅੁਹ ਹਮਾਰੇ
ਹੀ ਗੁਰੂ ਬਨਾਇ ਹੂਏ ਥੇ ਮਰਦਾਨੇ ਰੁਬਾਬੀ ਆਦਿਕੋਣ ਕੇ ਸਬਦ ਗਾਵਨੇ ਸੇ ਲੋਕ ਪੂਜਤੇ ਥੇ ਅਸੀ
ਜਿਸ ਸੋਢੀ ਪਾਸ ਸਬਦ ਗਾਵੇਣਗੇ ਅੁਸੀ ਕੋ ਗੁਰੂ ਬਨਾਇ ਲੇਵਾਣਗੇ ਤਬ ਗੁਰੂ ਜੀ ਵਡਿਓਣ ਕੀ ਨਿੰਦਾ ਨਾ
ਸਹਾਰ ਸਕੇ ਤਬ ਸਰਾਪ ਦੀਆ ਕਿ ਤੁਸੀਣ ਫਿਟ ਗਏ ਹੋ ਐਸੇ ਕਹਿ ਕਰ ਸੰਗਤਿ ਮੈਣ ਸੁਨਾਇ ਦੀਆ
ਕਿ ਡੁੰਮ ਫਿਟ ਗਏ ਹੈਨ ਜੋ ਹਮਾਰਾ ਸਿਖ ਹੋਵੇਗਾ ਅੁਨਕੋ ਮੂੰਹ ਨਾ ਲਗਾਵੇਗਾ ਔ ਅੁਨਕੀ ਕੋਈ
ਅਰਜ ਨਾ ਕਰੇ ਜੋ ਕਰੇਗਾ ਅੁਸ ਕਾ ਮੂੰਹ ਕਾਲਾ ਕਰਕੇ ਖੋਤੇ ਪਰ ਚੜ੍ਹਾਇਕੇ ਸ੍ਰੀ ਅੰਮ੍ਰਿਤਸਰ ਜੀ ਕੇ
ਸ਼ਹਿਰ ਮੈਣ ਫੇਰਾਂਗੇ ਤਬ ਅੁਨਕੇ ਸਰੀਰ ਵਿਗੜ ਗਏ ਕੋਈ ਅੁਨਕੋ ਮੂੰਹ ਨ ਲਾਵੇ ਦੀਨ ਹੋਕੇ ਲਾਹੌਰ
ਭਾਈ ਲਜ਼ਧੇ ਪਾਸ ਗਏ ਭਾਈ ਲਜ਼ਧਾ ਖਤਰੀ ਪਰਅੁਪਕਾਰੀ ਨਾਮ ਕਰਿ ਪ੍ਰਸਿਧ ਥਾ ਤਿਸਨੇ ਤਿਨੋਣ ਕੀ
ਅਰਜ ਮਨਜੂਰ ਕਰੀ ਕਾਲਾ ਮੁਖ ਕਰ ਗਧੇ ਪਰ ਚੜਕੇ ਲਹੋਰ ਔ ਸ੍ਰੀ ਅੰਮ੍ਰਿਤਸਰ ਕੀ ਗਲੀ ਗਲੀ
ਮੈਣ ਫਿਰਕੇ ਗੁਰੂ ਜੀ ਕੇ ਸਨਮੁਖੁ ਆਕੇ ਚੜੇ ਚੜਾਏ ਨੇ ਨਮਸਕਾਰ ਕਰੀ ਗੁਰੂ ਜੀ ਨੇ ਹਾਲ ਪਹਿਲੇ
ਹੀ ਸੁਨਾ ਥਾ ਅੁਠਕੇ ਗੁਰੂ ਜੀ ਨੇ ਅੰਕ ਮੈਣ ਲੇ ਲੀਆ ਕਹਾ ਧੰਨ ਭਾਈ ਲਜ਼ਧਾ ਪਰਅੁਪਕਾਰੀ ਜੇ ਤੂੰ
ਐਮੇਣ ਭੀ ਅਰਜ ਕਰਤਾ ਤੌ ਅਸੀਣ ਤੇਰਾ ਕਹਿਆ ਫੇਰਤੇ ਨਹੀਣ ਸੋ ਏਹੁ ਤੈਨੇ ਕਿਆ ਕੀਆ ਤਬ ਲਧੇ
ਨੇ ਅਰਜ ਕਰੀ ਕਿ ਹਜੂਰ ਕਾ ਹੁਕਮ ਤੋ ਮੰਨਣਾ ਹੀ ਥਾ ਸੋ ਪਹਿਲੇ ਮਾਨ ਲੀਆ ਅੁਸ ਪਰ ਪ੍ਰਸੰਨ
ਹੋਕੇ ਅੁਨ ਰਬਾਬੀਆਣ ਕੋ ਬਖਸਿਆ ਤੇ ਕਹਿਆ ਜੈਸੇ ਗੁਰੋਣ ਕੀ ਨਿੰਦਾ ਕਰੀ ਥੀ ਤੈਸੇ ਅਬ ਅੁਸਤਤੀ
ਕਰੋ ਤੁਮਾਰਾ ਸਰੀਰ ਚੰਗਾ ਸੁਧ ਹੋ ਜਾਵੇਗਾ ਹੋਰ ਭੀ ਕੋਈ ਐਸੇ ਰੋਗ ਵਾਲਾ ਨੇਮ ਪ੍ਰੇਮ ਕਰਕੇ ਇਸ
ਵਾਰ ਕੋ ਏਕ ਬਰਸ ਪੜੈ ਤੌ ਅੁਸ ਕਾ ਰੋਗੁ ਨਿਵਿਰਤ ਹੋਵੇਗਾ ਇਸੀ ਕੋ ਟਿਕੇ ਦੀ ਵਾਰ ਭੀ ਕਹਿਤੇ
ਹੈਣ ਜਿਸਤੇ ਗੁਰਿਆਈ ਕਾ ਤਿਲਕ ਇਸ ਮੈਣ ਬਰਨਨ ਕੀਆ ਹੈ ਤਬ ਅੁਨੋਣ ਨੇ ਪ ਪਅੁੜੀਆਣ ਮੈਣ ਸ੍ਰੀ
ਗੁਰੂ ਨਾਨਕ ਜੀ ਔ ਸ੍ਰੀ ਗੁਰੂ ਅੰਗਦ ਜੀ ਕੀ ਮਿਲੀ ਹੂਈ ਅੁਸਤਤੀ ਕਰੀ ਹੈ ਔ ਤੀਨ ਪੌੜੀਆਣ ਮੈਣ
ਤੀਨ ਗੁਰੋਣ ਕੀ ਸਭ ਕੋ ਪ੍ਰਤਖ ਕਹ ਕਰ ਅੁਸਤਤੀ ਕਰੀ ਹੈ॥
ਨਾਅੁ ਕਰਤਾ ਕਾਦਰੁ ਕਰੇ ਕਿਅੁ ਬੋਲੁ ਹੋਵੈ ਜੋਖੀਵਦੈ ॥
ਦੇ ਗੁਨਾ ਸਤਿ ਭੈਂ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
ਜਿਸੁ ਗੁਰੂ ਨਾਨਕ ਜੀ ਕੇ ਨਾਅੁਣ ਕਾਦਰ ਨੇ ਕਰਤਾ ਕਰੇ ਹੈਣ ਭਾਵ ਅਪਨੇ ਤੁਲ ਕੀਏ ਹੈਣ ਵਾ
ਜਿਸਕਾ ਨਾਅੁਣ ਕਰਤਾ ਕਾਦਰ ਅਰਥਾਤ ਸਰਬ ਸਕਤੀਮਾਨ ਪਰਮੇਸਰ ਕਰ ਦੇਵੈ ਤਿਨੋਣ ਕੇ ਬੋਲ ਕਾ
ਕਿਸ ਪ੍ਰਕਾਰ (ਜੋਖੀਵਦੈ) ਜੋਖਣਾ ਹੋਵੈ ਵਾ ਬੋਲ ਕਰਕੇ ਤਿਨਕਾ ਕੈਸੇ ਜੋਖਣਾ ਹੋਵੈ ਵਾ ਜੋ ਤਿਨਾਂਕੇ
ਬੋਲੋਣ ਕਾ ਕੈਸੇ (ਖੀਵਦੈ) ਸਹਾਰਨਾ ਹੋਵੈ ਵਾ ਖੈ ਕੈਸੇ ਹੋਵੈ॥ ਦੈਵੀ ਸੰਪਤੀ ਕੇ ਜੋ ਸਤਿਆਦਕ ਗੁਣ
ਹੈਣ ਇਹੁ ਜਿਨਕੇ ਭ੍ਰਾਤਾ ਹੈਣ ਔ ਕਰਣਾ ਮੈਤ੍ਰੀ ਮੁਦਤਾ ਅਪੇਖਿਆ ਇਹੁ ਭੈਂਾਂ ਹੈਣ (ਪਾਰੰਗਤਿ ਦਾਨੁ)
ਐਸੇ ਸਤਿਗੁਰੋਣ ਸੇ ਸਿਖ (ਪਰੰਗਤਿ) ਮੋਖਦਾਨ ਕੋ (ਪੜੀਵਦੈ) ਪਾਵਤੇ ਹੈਣ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਂੀ ਨੀਵ ਦੈ ॥
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਰਾਜ ਚਲਾਇਆ ਹੈ ਜੋ ਸਚੇ ਨਾਮ ਕਾ ਕੋਟੁ ਕੀਆ
ਹੈ ਔਰ (ਸਤਾਂੀ) ਸਹਿਤ ਬਲ ਕੇ ਸਰਧਾ ਭਗਤੀ ਕੀਨੀ ਵਾ ਦਿਤੀ ਭਾਵ (ਰਾਜੁ) ਪ੍ਰਕਾਸ ਅਰਥਾਤ
ਗਿਆਨ ਦੁਆਰੇ ਸੈਣ ਸਰੂਪ ਮੈਣ ਇਸਥਿਤ ਹੋਂੇ ਕੇ ਵਾਸਤੇ ਭਗਤੀ ਕੀ ਮੁਖਤਾ ਰਖੀ ਹੈ॥