Faridkot Wala Teeka
ਸਿਰੀਰਾਗੁ ਮਹਲਾ ੪ ਵਣਜਾਰਾ
ਸਤਿ ਨਾਮੁ ਗੁਰ ਪ੍ਰਸਾਦਿ ॥
ਹਰਿ ਹਰਿ ਅੁਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਅੁ ॥
ਹਰੀ ਜੋ ਸਰਬ ਭਗਤ ਜਨੋਣ ਕੇ ਦੁਖ ਹਰਤਾ ਹੈ ਤਿਸ ਕਾ ਜੋ ਨਾਮ ਹੈ ਸੋਈ (ਅੁਤਮੁ) ਸ੍ਰੇਸਟ
ਸਾਧਨ ਹੈ (ਜਿਨਿ ਸਿਰਿਆ) ਜਿਸ ਹੀਰ ਨੇ ਰਚਿਆ ਹੈ ਸਭ ਕੋਈ ਜੀਅੁ ਪਦ ਸੰਬੋਧਨ ਹੈ ਸਿਰਜਨਾ
ਕਹਿਨੇ ਕਰ ਤਿਸ ਕੀ ਸਕਤੀ ਸੂਚਨ ਕਰਾਈ ਹੈ॥
ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥
ਹਰੀ ਸਭੀ ਜੀਵੋਣ ਕੀ ਪ੍ਰਤਿਪਾਲਾ ਕਰਤਾ ਹੈ ਔਰ ਸਰਬ ਸਰੀਰੋਣ ਮੈਣ ਸੋ ਹਰੀ ਬਾਪਕ ਹੋ
ਰਹਾ ਹੈ॥
ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥
ਹੇ ਭਾਈ ਸੋ ਹਰੀ ਸਦੀਵ ਧਾਵਣਾ ਕਰੀਏ ਕੋਣਕਿ ਤਿਸ ਸੇ ਬਿਨਾ ਮੁਕਤੀ ਦੇਂੇ ਵਾਲਾ
ਦੂਸਰਾ ਕੋਈ ਨਹੀਣ ਹੈ॥
ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥
ਜੋ (ਮੋਹਿ) ਅਗਾਨ ਕਰਕੇ ਮਾਯਾ ਮੈਣ ਚਿਤ ਲਾਵਤੇ ਹੈਣ ਸੋ ਪੁਰਸ ਮਾਇਆ ਕੋ (ਛੋਡਿ
ਚਲੇ) ਛੋਡਿ ਕੇ ਚਲਂੇ ਕੇ ਵਕਤ ਭਾਵ ਪ੍ਰਾਣੋਣ ਕੇ ਵਿਜੋਗ ਸਮ ਦੁਖੀ ਹੂਏ ਹੂਏ ਰੋਤੇ ਹੈਣ॥
ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥
ਸ੍ਰੀ ਗੂਰੂ ਜੀ ਕਹਤੇ ਹੈਣ ਜਿਨ ਪੁਰਸੋਣ ਨੇ ਨਾਮ ਕੋ ਧਾਇਆ ਹੈ ਹਰੀ ਤਿਨੋਣ ਕਾ ਅੰਤ ਮੈਣ
ਸਹਾਈ ਹੋਤਾ ਹੈ॥੧॥
ਮੈ ਹਰਿ ਬਿਨੁ ਅਵਰੁ ਨ ਕੋਇ ॥
ਮੇਰਾ ਤੋ ਹਰੀ ਸੇ ਬਿਨਾ ਹੋਰ ਕੋਈ ਆਸਰਾ ਨਹੀਣ ਹੈ॥
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥
ਰਹਾਅੁ ॥
ਹੇ ਬਨਜਾਰੇ ਮਿਜ਼ਤ੍ਰ ਪਰਮੇਸਰ ਗੁਰੂ ਜੀ ਸਰਨ ਕਰਕੇ ਪ੍ਰਾਪਤਿ ਹੋਤਾ ਹੈ ਔਰ ਗੁਰੂ ਬਡੇ ਪੁੰਨੋਣ
ਕਰ ਮਿਲਤੇ ਹੈਣ॥
ਪੰਨਾ ੮੨
ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਅੁ ॥
ਹੇ ਭਾਈ ਸੰਤ ਜਨਾਂ ਕੀ ਕਿਰਪਾ ਸੇ ਬਿਨਾ (ਆ) ਸਰਬ ਓਣਰ ਤੇ ਹਰੀ ਨਾਮ ਕਿਸੇ ਪੁਰਸ ਨੇ
ਨਹੀਣ ਪਾਇਆ ਹੈ॥ਨਲ਼॥ ਸੰਤ ਜਨੋਣ ਕੀ ਸੰਗਤਿ ਬਿਨਾ ਭੀ ਪੁਰਸ ਕਰਮੋਣ ਕੋ ਕਰਤੇ ਦੇਖੀਤੇ ਹੈਣ ਸੋ
ਤਿਨ ਕਰਮੋਣ ਕੇ ਕਰਨੇ ਹੀ ਸੇ ਪਰਮੇਸਰ ਕੋ ਪ੍ਰਾਪਿਤ ਹੋ ਜਾਵੇਣਗੇ ਔਰ ਤਿਨ ਕਾ ਨਾਮ ਭੀ ਭਗਤੋਣ ਮੈਣ
ਹੋ ਜਾਵੇਗਾ ਤਿਸ ਪਰ ਕਹਤੇ ਹੈਣ॥
ਵਿਚਿ ਹਅੁਮੈ ਕਰਮ ਕਮਾਵਦੇ ਜਿਅੁ ਵੇਸੁਆ ਪੁਤੁ ਨਿਨਾਅੁ ॥
ਜਿਨ ਮਨਮੁਖੋਣ ਕੇ ਅੰਤਸਕਰਣ ਮੈ ਹੰਤਾ ਮਮਤਾ ਹੈ ਔਰ (ਕਰਮ ਕਮਾਣਵਦੇ) ਅਨੇਕ ਪ੍ਰਾਕਰ
ਕੇ ਜਜ਼ਗ ਤਪਾਦਿਕ ਕਰਮ ਭੀ ਕਮਾਵਨੇ ਕਰਤੇ ਹੈਣ ਤੌ ਭੀ ਤਿਨ ਕੋ ਨਿਗੁਰੇ ਹੋਨੇ ਕਰ ਪਰਮੇਸਰ ਕੇ
ਭਗਤ ਕੋਈ ਨਹੀਣ ਕਹਿਤਾ ਹੈ ਸ੍ਰੀ ਗੁਰੂ ਜੀ ਤਿਸ ਕੋ ਦ੍ਰਿਸਾਂਤ ਪੂਰਬਕ ਕਹਤੇ ਹੈਣ (ਜਿਅੁ) ਜੈਸੇ
ਵੇਸੁਆ ਕਾ ਪੁਤ੍ਰ ਅਤੀ ਬਿਭੂਤੀਮਾਨ ਭੀ ਹੋ ਜਾਏ ਤੋ ਭੀ (ਨਿਨਾਅੁ) ਪਿਤਾ ਕੇ ਨਾਮ ਸੇ ਹੀਨ ਰਹਿਤਾ
ਹੈ ਭਾਵ ਏਹਿ ਕਿ ਐਸੇ ਤਿਸ ਕੋ ਕੋਈ ਨਹੀਣ ਕਹਿਤਾ ਹੈ ਕਿ ਯਹਿ ਅਮਕੇ ਧਨੀ ਕਾ ਪੁਜ਼ਤ੍ਰ ਹੈ ਤੈਸੇ
ਹੀ ਪਰਮੇਸਰ ਪਿਤਾ ਕੇ ਨਾਮ ਸੰਗ ਮਿਲਾਇ ਕਰ ਤਿਨ ਮਨਮੁਖੋਣ ਕਾ ਨਾਮ ਪ੍ਰਗਟ ਨਹੀਣ ਹੋਤਾ॥