Faridkot Wala Teeka

Displaying Page 2982 of 4295 from Volume 0

ਪੰਨਾ ੯੮੪
ਰਾਗੁ ਮਾਲੀ ਗਅੁੜਾ ਮਹਲਾ ੪
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥
ਅਨੇਕ ਹੀ ਬ੍ਰਹਮਾਦੀ ਜਤਨ ਕਰਤੇ ਰਹੇ ਹੈਣ ਪਰੰਤੂ ਹਰੀ ਕਾ ਅੰਤ ਕਿਸੀ ਨੇ ਨਹੀਣ ਪਾਇਆ
ਹੈ॥
ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਅੁ ॥
ਹਰੀ ਕਾ ਬੋਧ ਮਨ ਬਾਂਣੀ ਸੇ ਪਰੇ ਹੈ ਔ ਅਗਾਧ ਹੈ ਐਸੇ ਹਰੀ ਪ੍ਰਭੂ ਰਾਜਾ ਕੋ ਹਮਾਰਾ
ਆਦੇਸੁ ਹੈ॥
ਕਾਮੁ ਕ੍ਰੋਧੁ ਲੋਭੁ ਮੋਹੁ ਨਿਤ ਝਗਰਤੇ ਝਗਰਾਇਆ ॥
ਕਾਮ ਕ੍ਰੋਧ ਲੋਭ ਮੋਹ ਆਦਕਿ ਜੋ ਆਸਰੀ ਗੁਨ ਹੈਣ ਇਨ ਕੇ ਝਗਰਾਏ ਹੋਏ ਜੀਵ ਨਿਤ
ਝਗਰਤੇ ਹੈਣ॥
ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥੧॥
ਹੇ ਹਰੀ ਹਮ ਕੋ ਰਖੋ ਦੀਨ ਹਾਂ ਔ ਤੇਰੇ ਦਾਸ ਹਾਂ ਹੇ ਹਰੀ ਸਾਮ੍ਰਥ ਮੈਣ ਤੇਰੀ ਸਰਨ ਆਇਆ
ਹਾਂ॥੧॥
ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥
ਹੇ ਪ੍ਰਭੂ ਜੋ ਤੇਰੀ ਸਰਣ ਆਵਤਾ ਹੈ ਤਿਸ ਕੋ ਤੁਮ ਪਾਲਤੇ ਹੋ ਹੇ ਹਰੀ ਭਗਤੋਣ ਕਾ ਪਿਆਰਾ
ਤੇਰਾ ਨਾਅੁਣ ਹੈ॥
ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥੨॥
ਪ੍ਰਹਲਾਦ ਜੋ ਦਾਸ ਥਾ ਜਬ ਹਰਿਨਾਖਸ ਨੇ ਪਕਰਿਆ ਤਬ ਹੇ ਹਰੀ ਤੈਣਨੇ ਰਾਖ ਲੀਆ ਔ
ਸੰਸਾਰ ਥੀਣ ਭੀ ਤਾਰਿਆ॥੨॥
ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥
ਹੇ ਮਨ ਤਿਸੀ ਹਰੀ ਕੋ ਚੇਤੁ ਜੋ ਸਰੂਪ ਕੋ ਪਾਵਣਾ ਚਾਹਤਾ ਹੈ ਸੋ ਹਰੀ ਰਾਜਾ ਸਭ ਦੁਖੋਣ ਕੋ
ਭੰਨਨੇ ਵਾਲਾ ਹੈ॥
ਭਅੁ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥੩॥
ਜਨਮ ਮਰਨ ਕੇ ਭੈ ਕੋ ਨਿਵਾਰਨੇ ਵਾਲਾ ਜੋ ਠਾਕੁਰ ਹੈ ਐਸਾ ਹਰਿ ਪ੍ਰਭੂ ਗੁਰੋਣ ਕੀ ਮਤਿ
ਕਰਕੇ ਪਾਇਆ ਹੈ॥੩॥
ਹਰਿ ਪਤਿਤ ਪਾਵਨ ਨਾਮੁ ਸੁਆਮੀ ਭਅੁ ਭਗਤ ਭੰਜਨੁ ਗਾਇਆ ॥
ਹਰੀ ਸਾਮੀ ਕਾ ਨਾਮ ਪਾਪੀਓਣ ਕੋ ਪਵਿਤਰ ਕਰਤਾ ਹੈ ਪੁਨਾ ਭਗਤੋਣ ਕੇ ਜਨਮ ਮਰਨ ਕੇ
ਭਅੁ ਭੰਜਨ ਹਾਰਾ ਬੇਦੋਣ ਨੇ ਗਾਇਆ ਹੈ ਅਰਥਾਤ ਕਹਿਆ ਹੈ॥
ਹਰਿ ਹਾਰੁ ਹਰਿ ਅੁਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥੪॥੧॥
ਜਿਨੋਣ ਨੇ ਹਰਿ ਹਰਿ ਕਰਨਾ ਏਹੀ ਹਾਰ ਰਿਦੇ ਮੈਣ ਧਾਰਿਆ ਹੈ ਸ੍ਰੀ ਗੁਰੂ ਜੀ ਕਹਿਤੇ ਹੈਣ ਜੋ
ਨਾਮੁ ਜਪੁ ਕਰ ਹਰੀ ਮੇਣ ਸਮਾਇ ਗਿਆ ਹੈ॥੪੭॥੧॥
ਮਾਲੀ ਗਅੁੜਾ ਮਹਲਾ ੪ ॥
ਜਪਿ ਮਨ ਰਾਮ ਨਾਮੁ ਸੁਖਦਾਤਾ ॥

Displaying Page 2982 of 4295 from Volume 0