Faridkot Wala Teeka

Displaying Page 2993 of 4295 from Volume 0

ਪੂਰਬ ਜਨਮ ਮੈਣ 'ਤੋਖਰ' ਪੋਥੀ ਕਾ ਬੇਟਾ ਨਾਮਦੇਵ ਥਾ ਤਿਸ ਕੋ ਮਾਰ ਕ੍ਰਿਸ਼ਨ ਜੀ ਨੇ ਕੰਸ
ਕੇ ਬਸਤ੍ਰ ਪਹਰ ਲੀਏ ਇਹੁ ਗਾਲੋਣ ਮੈਣ ਰਹਾ ਥਾ ਕ੍ਰਿਸਨ ਜੀ ਕੀ ਬੰਸੀ ਕਾ ਗਾਨੁ ਥਾ ਸੋ ਸੰਸਕਾਰ
ਫੁਰੇ ਤਿਸਕਰ ਕ੍ਰਿਸਨ ਅਰ ਬੰਸੀ ਕੋ ਧੰਨਤਾ ਕਹੀ॥
ਮਾਲੀ ਗਅੁੜਾ ਬਾਂਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਧਨਿ ਧੰਨਿ ਓ ਰਾਮ ਬੇਨੁ ਬਾਜੈ ॥
ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਅੁ ॥
ਧੰਨ ਰਾਮ ਬਲਭਦ੍ਰ ਔ ਧੰਨ ਅੁਹ ਕ੍ਰਿਸਨ ਹੈ ਧੰਨਿ ਓਹ ਬੰਸੀ ਹੈ ਜੋ ਕ੍ਰਿਸਨ ਜੀ ਕੇ ਅਧਰੋ
ਸੇਣ ਲਾਗਕੈ ਅਧਰਾਮ੍ਰਤ ਪਾਨ ਕਰਤੀ ਹੂਈ ਬਾਜਤੀ ਹੈ ਔ ਮਿਠੀ ਮਿਠੀ ਧੁਨੀ ਕਰਕੇ ਏਕ ਰਸ ਬਾਜ
ਰਹੀ ਹੈ॥
ਧਨਿ ਧਨਿ ਮੇਘਾ ਰੋਮਾਵਲੀ ॥
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
ਧੰਨ ਹੈ (ਮੇਘਾ) ਭੇਡੂ ਅਰਥਾਤ ਛਤ੍ਰਾ ਔ ਧੰਨ ਅੁਸ ਕੀ (ਰੋਮਾਵਲੀ) ਅੁਜ਼ਨ ਹੈ ਪੁਨਾ ਧੰਨ
ਅੁਨਕੀ ਕੰਬਲੀ ਹੈ ਔ ਧੰਨ ਹੀ ਕ੍ਰਿਸਨ ਜੀ ਕੰਬਲੀ ਓਢਂੇ ਵਾਲੇ ਹਨ॥੧॥
ਧਨਿ ਧਨਿ ਤੂ ਮਾਤਾ ਦੇਵਕੀ ॥
ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
ਹੇ ਮਾਤਾ ਦੇਵਕੀ ਤੂੰ ਧੰਨਿ ਹੈਣ ਜਿਸਕੇ ਗ੍ਰਹਿ ਮੈਣ ਰਮਈਏ ਕਮਲਾਪਤੀ ਨੇ ਜਨਮ ਲੀਆ ਹੈ
ਔ ਧੰਨ ਮਾਤਾ ਜਸੋਧਾਂ ਹੈ ਜਿਸਕੇ ਗ੍ਰਹ ਮੈਣ ਬਾਲ ਚਰਿਤ੍ਰ ਕੀਏ ਹੈਣ॥੨॥
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
ਜਹ ਖੇਲੈ ਸ੍ਰੀ ਨਾਰਾਇਨਾ ॥੩॥
ਧੰਨਿ ਬਨ ਅਸਥਾਨ ਹੈ ਔ ਧੰਨ ਬ੍ਰਿੰਦ੍ਰਾਬਨ ਸਹਰ ਹੈ ਜਹਾਂ ਸ੍ਰੀ ਨਾਰਾਇਂ ਖੇਲੇ ਹੈਣ॥੩॥
ਬੇਨੁ ਬਜਾਵੈ ਗੋਧਨੁ ਚਰੈ ॥
ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
ਜਿਸ ਅਸਥਾਨੋਣ ਮੈਣ ਬੰਸਰੀ ਬਜਾਵਤਾ ਰਹਾ ਹੈ ਔ (ਗੋਧਨੁ) ਗਅੂਆਣ ਰੂਪ ਮਾਲ ਚਰਾਵਤਾ
ਰਹਾ ਹੈ ਨਾਮ ਦੇਵ ਜੀ ਕਹਿਤੇ ਹੈਣ ਜਹਾਂ ਮੇਰਾ ਸਾਮੀ ਆਨੰਦ ਕਰਤਾ ਰਹਾ ਹੈ ਸਭ ਅਸਥਾਨ ਧੰਨਤਾ
ਯੋਗ ਹੈਣ॥੪॥੧॥
ਮੇਰੋ ਬਾਪੁ ਮਾਧਅੁ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਅੁ ॥
ਹੇ ਮੇਰੇ ਬਾਪ ਮਾਧਵ ਹੇ ਕੇਸਵ ਸਾਵਲੇ (ਬੀਠੁਲਾਇ) ਭਗਵੰਤ ਤੂੰ ਧੰਨਤਾ ਯੋਗ ਹੈਣ॥
ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਅੁਧਾਰੀਅਲੇ ॥
ਹਾਥ ਮੈਣ ਚਕ੍ਰ ਧਾਰ ਕੇ ਵੈਕੁੰਠ ਸੇ ਆਏ ਹੇ ਸਿਰੋਮਣੀ ਹਸਤੀ ਕੇ ਵਾ ਗਜ ਕੇ ਹਸਤੀ ਕੇ
ਪ੍ਰਾਣ ਤੰਦੂਏ ਸੇ ਰਾਖ ਲੀਏ॥
ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਅੁਬਾਰੀਅਲੇ ॥੧॥
ਦ੍ਰਯੋਧਨ ਕੀ ਸਭਾ ਮੈਣ ਦੁਹਸਾਸਨ ਨੇ ਨਗਨ ਕਰਨੇ ਕੀ ਇਛਾ (ਕੀ) ਕੀਤੀ ਸੋ ਦੁਸਟ
ਦ੍ਰੋਪਤੀ ਕੇ ਬਸਤ੍ਰ ਲੇਤੇ ਥੇ ਤਿਨ ਤੇ ਦ੍ਰੋਪਤੀ ਕੋ ਤੈਨੇ ਰਖਲੀਆ॥੧॥
ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥

Displaying Page 2993 of 4295 from Volume 0