Faridkot Wala Teeka
ਮਾਰੂ ਵਾਰ ਮਹਲਾ ੫ ਡਖਣੇ ਮ ੫
ੴ ਸਤਿਗੁਰ ਪ੍ਰਸਾਦਿ ॥
ਇਸ ਮੈਣ ਲੰਮੇ ਦੇਸ ਕੀ ਬੋਲੀ ਹੈ ਦਦੇ ਅਖਰ ਕੇ ਅਸਥਾਨ ਡਡਾ ਬੋਲੇਗਾ ਇਸੀ ਕਰ ਡਖਣੇ
ਕੀ ਵਾਰ ਕਹੀਤੀ ਹੈ ਔ ਪਰਮੇਸਰ ਕੇ ਆਗੇ ਜਗਾਸੂ ਕੀ ਬੇਨਤੀ ਹੈ ਵਾ ਡਖਣੇ ਛੰਦੋਣ ਕੀ ਚਾਲ ਹੈ॥
ਤੂ ਚਅੁ ਸਜਂ ਮੈਡਿਆ ਡੇਈ ਸਿਸੁ ਅੁਤਾਰਿ ॥
ਨੈਂ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥
ਹੇ ਮੇਰੇ ਸਜਨ ਜੇ ਤੂੰ ਕਹੇਣ ਤੌ ਮੈਣ ਅਪਨਾ ਸੀਸ ਅੁਤਾਰਕੇ ਤੁਝਕੋ ਦੇਵੋਣ ਮੇਰੇ ਨੇਤ੍ਰ ਤਰਸਤੇ
ਹੈਣ ਤੇਰੇ ਦੀਦਾਰ ਕੋ (ਕਦਿ ਪਸੀ) ਕਬ ਦੇਖੇਣਗੇ॥੧॥
ਮ ੫ ॥
ਨੀਹੁ ਮਹਿੰਜਾ ਤਅੂ ਨਾਲਿ ਬਿਆ ਨੇਹ ਕੂੜਾਵੇ ਡੇਖੁ ॥
ਮੇਰਾ ਤੇਰੇ ਨਾਲ ਪ੍ਰੇਮ ਹੈ ਮੈਣ ਤੇਰੇ ਬਿਨਾਂ (ਬਿਆ) ਦੂਜੇ ਨੇਹੁ ਝੂਠੇ ਦੇਖਤਾ ਹੂੰ॥
ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥
ਹੇ ਪਤੀ ਜਿਤਨਾ ਚਿਰੁ ਤੈਲ਼ ਨਾ ਦੇਖੋਣ ਕਪੜੇ ਔ ਭੋਗ ਸਭ (ਡਰਾਵਣੇ) ਭੈਦਾਇਕ ਹੈਣ॥੨॥
ਮ ੫ ॥
ਅੁਠੀ ਝਾਲੂ ਕੰਤੜੇ ਹਅੁ ਪਸੀ ਤਅੁ ਦੀਦਾਰੁ ॥
ਹੇ (ਝਾਲੂ) ਆਸਰਾ ਰੂਪ ਪਤੀ ਜਬ ਬ੍ਰਿਤੀ (ਅੁਠੀ) ਅੁਥਾਨ ਹੋਵੈ ਵਾ ਜਬ ਮੈਣ (ਝਾਲੂ)
ਪ੍ਰਾਤਹਿਕਾਲ ਅੁਠੋਣ ਤਬ ਮੈਣ ਤੇਰਾ ਹੀ ਦੀਦਾਰੁ (ਪਸੀ) ਦੇਖੋਣ॥
ਕਾਜਲੁ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥
ਕਾਜਲਹਾਰ ਤੰਬੋਲ ਅਰਥਾਤ ਪਾਨੋਣ ਕੇ ਬੀੜੇ ਏਹ ਜੋ ਸਭ ਬਾਹਰਲੇ ਰਸ ਹੈਣ ਤੇਰੇ ਦੇਖੇ ਬਿਨਾਂ
ਇਹ ਸਭੇ ਹੀ ਛਾਰ ਰੂਪ ਹੈਣ ਵਾ (ਕਾਜਲੁ) ਪਖੰਡ ਦੀ ਸਮਾਧੀ (ਹਾਰੁ) ਪਖੰਡ ਕਰ ਹਰਿ ਹਰਿ ਕਹਿਂਾ
(ਤਮੋਲ) ਮਿਠੇ ਵਾਕ ਬੋਲਂੇ (ਰਸ) ਜੋ ਕਾਬ ਦੇ ਰਸ ਸਮਝਂੇ ਵਾ ਪ੍ਰੇਮ ਕੀਆਣ ਬਾਤਾਂ ਕਰਨੀਆਣ ਹੇ
ਹਰੀ ਆਪਦੇ ਦਰਸਨ ਬਿਨਾਂ ਇਹ ਸਭ ਨਿਸਫਲ ਹੈਣ॥੩॥
ਪਅੁੜੀ ॥
ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥
ਤੂੰ ਸਚਾ ਸਾਹਿਬੁ ਹੈਣ ਔ ਨਿਸਚੇ ਕਰਕੇ ਜੋ ਤੈਨੇ ਸੰਸਾਰ ਧਾਰਿਆ ਅਰਥਾਤ ਬਂਾਇਆ ਹੈ
ਏਹ ਭੀ ਸਚ ਰੂਪ ਹੈ॥
ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥
ਸੰਸਾਰ ਕੋ ਰਚ ਕਰ ਵਿਚ ਗੁਰਮੁਖੋਣ ਕਾ ਥਾਟੁ ਅਰਥਾਤ ਬਂਾਅੁ ਕੀਆ ਹੈ॥
ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥
ਹੇ ਹਰੀ ਤੇਰੀ ਆਗਿਆ ਕਰ ਬੇਦ ਹੂਏ ਹੈਣ ਜਿਨੋਣ ਮੈਣ ਸੇ ਪਾਪ ਪੁੰਨੋਣ ਕੋ ਰਿਖੀਓਣ ਨੇ
ਬੀਚਾਰਿਆ ਹੈ॥
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥
ਬ੍ਰਹਮ ਬਿਸਨ ਸਿਵ ਤੀਨ ਗੁਣੋਂ ਕਰਿ ਇਨਕੋ ਤੈਨੇ ਰਚਿਆ ਹੈ ਵਾ ਇਨੋਣ ਨੇ ਤੀਨੋਣ ਗੁਣੋਂ
ਕਾ ਬਿਸਥਾਰ ਕੀਆ ਹੈ॥
ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥
ਵੇਕੀ ਜੰਤ ਅੁਪਾਇ ਅੰਤਰਿ ਕਲ ਧਾਰਿਆ ॥