Faridkot Wala Teeka
ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਕਬੀਰ ਜੀਅੁ ਕਾ ॥
ਏਕੁ ਸੁਆਨੁ ਕੈ ਘਰਿ ਗਾਵਣਾ
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ
ਹੈ ॥
ਹੇ ਭਾਈ ਮਾਤਾ ਜਾਨਤੀ ਹੈ ਕਿ ਮੇਰਾ ਪੁਤ੍ਰ ਵਜ਼ਡਾ ਹੋਤਾ ਜਾਤਾ ਹੈ॥ ਇਤਨਾਕੁ ਭੇਦ ਵਾ ਏਹੁ
ਨਹੀਣ ਜਾਨਤੀ ਕੇ ਦਿਨ ਦਿਨ ਪ੍ਰਤੀ ਅਵਸਥਾ ਘਟਤੀ ਜਾਤੀ ਹੈ॥
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਅੁ ਹਸੈ ॥੧॥
ਪੁਤ੍ਰ ਕੋ ਮੇਰਾ ਮੇਰਾ ਕਰਕੇ ਵਾ ਮੋਰੁ ਤਿਤਰੁ ਹੰਸੁ ਐਸੇ ਕਹ ਕਹ ਵਾ ਮੋੜ ਮੋੜ ਭਾਵ
ਵਾਰੰਵਾਰ ਅਧਿਕ ਹੀ ਲਾਡ ਧਾਰਨ ਕਰਤੀ ਹੈ ਤਿਸ ਕੀ ਅਗਾਨ ਸਹਿਤ ਕ੍ਰਿਯਾ ਕੋ ਦੇਖ ਕਰ
ਜਮਰਾਜ ਹਸਤਾ ਹੈ ਭਾਵ ਏਹਿ ਕਿ ਜੀਵ ਅਪਨੀ ਮਮਤਾ ਮੈਣ ਬੰਧਾ ਹੂਆ ਵਜ਼ਡੀਆਣ ਆਸਾਂ ਕਰ ਰਹਾ ਹੈ
ਅਰੁ ਜਮਰਾਜ ਮਾਰਨੇ ਵਾਸਤੇ ਇਸਦੇ ਸਾਸ ਗਿਨ ਰਹਾ ਹੈ॥੧॥
ਪੰਨਾ ੯੨
ਐਸਾ ਤੈਣ ਜਗੁ ਭਰਮਿ ਲਾਇਆ ॥
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਅੁ ॥
ਹੇ ਪਰਮੇਸਰ ਤੈਨੇ (ਜਗੁ) ਜੀਅੁ ਐਸਾ ਭਰਮ ਵਿਖੇ ਲਾਯਾ ਹੈ ਜਬ ਏਹੁ ਤੇਰੀ ਮਾਯਾ ਕਰਕੇ
ਮੋਹਿਆ ਹੂਆ ਹੈ ਤਬ ਤੇਰੇ ਕੋ ਕੈਸੇ ਜਾਣੇ॥
ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਅੁ ਮਰਣਾ ॥
ਸ੍ਰੀ ਕਬੀਰ ਜੀ ਕਹਤੇ ਹੈਣ ਹੇ ਭਾਈ ਯਹਿ ਜੋ ਸ਼ਬਦਾਦਿ ਬਿਖਯੋਣ ਕਾ ਰਸੁ ਹੈ ਤਿਸ ਕਾ
ਤਿਆਗ ਕਰ ਕਿਅੁਣਕਿ (ਇਤੁ ਸੰਗਤਿ) ਇਹ ਜੋ ਬਿਖੇ ਬਿਕਾਰੋਣ ਕੀ ਸੰਗਤ ਹੈ ਤਿਸ ਕਰਕੇ ਨਿਸਚੇ
ਹੀ ਮਰਣਾ ਹੋਤਾ ਹੈ॥
ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਂਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥
ਹੇ ਪ੍ਰਾਣੀ ਜੀਵ (ਰਮਈਆ) ਜੋ ਸਰਬ ਮੈਣ ਏਕ ਰਸ ਵਰਤ ਰਹਾ ਹੈ ਤਿਸ ਕੋ ਜਪੋ ਤਿਸਤੇ
ਬਿਨਾ (ਅਨ) ਔਰ ਜੋ ਬਾਂਣੀ ਹੈ ਸੋ (ਤਜੀਵਣ) ਤਯਾਗਂੇ ਯੋਗ ਹੈ ਵਾ (ਅਨਤ) ਬੇਅੰਤ ਜੀਵਣੇ ਕੀ
ਯਹੀ ਬਾਂਣੀ ਹੈ ਭਾਵ ਏਹਿ ਕਿ ਜਨਮ ਮਰਣ ਕੇ ਰਹਤ ਕਰਣੇ ਵਾਲੀ ਬਾਂਣੀ ਹੈ ਵਾ ਰਮਈਆ ਅਨੰਤ
ਰੂਪ ਔਰ ਜੀਵਣ ਰੂਪ ਹੈ (ਬਾਂਣੀ) ਬੇਦ ਇਸ ਪ੍ਰਕਾਰ ਕਥਨ ਕਰਤਾ ਹੈ (ਇਨਬਿਧਿ) ਇਨ ਪ੍ਰਕਾਰ
ਭਾਵ ਰਮਈਏ ਕੇ ਜਾਪ ਆਦਿ ਪ੍ਰਕਾਰੋਣ ਕਰ ਸੰਸਾਰ ਸਮੁੰਦ੍ਰ ਸੇ ਤਰਣਾ ਹੋਤਾ ਹੈ॥
ਜਾਣ ਤਿਸੁ ਭਾਵੈ ਤਾ ਲਾਗੈ ਭਾਅੁ ॥
ਭਰਮੁ ਭੁਲਾਵਾ ਵਿਚਹੁ ਜਾਇ ॥
ਅੁਪਜੈ ਸਹਜੁ ਗਿਆਨ ਮਤਿ ਜਾਗੈ ॥
ਹੇ ਭਾਈ ਜੋ ਤਿਸੁ ਵਹਿਗੁਰੂ ਕੋ ਭਾਅੁਤਾ ਹੈ ਤੌ ਇਸ ਜੀਵ ਕੋ (ਭਾਅੁ) ਪ੍ਰੇਮ ਲਾਗਤਾ ਹੈ
ਔਰ ਜਬ ਪ੍ਰੇਮ ਮੈਣ ਲਗਤਾ ਹੈ ਤਬ ਭ੍ਰਮ ਜੋ ਸਰੁੂਪ ਤੇ ਭੁਲਾਅੁਨੇ ਵਾਲਾ ਹੈ ਸੋ ਤਿਸ ਕੀ ਬੁਧੀ ਕੇ ਬੀਚ
ਸੇ ਚਲਾ ਜਾਤਾ ਹੈ ਔਰ ਜਬ ਭ੍ਰਮ ਚਲਾ ਜਾਤਾ ਹੈ ਤਬ ਮਤਿ ਵਿਖੇ (ਸਹਜਿ) ਗਾਨੁ ਅੁਤਪਤਿ ਹੋਤਾ
ਹੈ ਔਰ (ਸਹਿਜ) ਸਾਂਤੀ ਵਾਲੀ ਬੁਧੀ ਜਾਗਤੀ ਹੈ ਵਾ ਸਹਜਿ ਗਾਨ ਅੁਪਜਤਾ ਹੈ ਗਾਨ ਕਰਕੇ
ਸ੍ਰੇਸਟ ਬੁਧੀ ਜਾਗਤੀ ਹੈ ਭਾਵ ਏਹਿ ਕਿ ਪ੍ਰਕਾਸਵਾਨ ਹੋਤੀ ਹੈ॥
ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥