Faridkot Wala Teeka
ਪੰਨਾ ੧੧੦੭
ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
ੴ ਸਤਿਗੁਰ ਪ੍ਰਸਾਦਿ ॥
ਬਾਰਾਂ ਮਹੀਨੇ ਦਾਰਾ ਪਰਮੇਸਰ ਅਗੇ ਗੁਣ ਕਥਨ ਸਹਿਤ ਜਗਾਸੂ ਕੀ ਬੇਨਤੀ ਕਰਤੇ ਹੈਣ॥
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥
ਹੇ ਪਰਮੇਸਰ ਤੂੰ ਮੇਰੀ ਬੇਨਤੀ ਸੁਣ ਜੋ ਜੋ ਜੀਵੋਣ ਨੇ ਪੂਰਬ (ਕ੍ਰਿਤ) ਕਰਨ ਵਾਲੇ ਹੋਕੇ
ਕਰਮੋਣ ਕੋ ਕਮਾਯਾ ਹੈ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
ਤਤ ਕ੍ਰਿਤੋਣ ਅਨੁਸਾਰ ਜੋ ਤੂੰ ਸੁਖ ਅਰ (ਸਹੰਮਾ) ਦੁਖ ਸਿਰ ਸਿਰ ਅਰਥਾਤ ਭਿੰਨ ਭਿੰਨ
ਕਰਕੇ ਦੇਤਾ ਹੈਣ ਸੋ ਹਮ ਭਲਾ ਕਰਕੇ ਮਾਣਨਤੇ ਹੈਣ ਵਾ ਸੋ ਤੂੰ ਭਲਾ ਹੈਣ ਭਾਵ ਸੇ ਨਿਰਦੋਸ ਹੈਣ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਹੇ ਹਰੀ ਤੇਰੀ ਰਚਨਾਂ ਮੇਣ ਮੇਰੀ ਬੁਧੀ ਲਾਗ ਰਹੀ ਹੈ ਯਾਂ ਤੇ ਮੇਰੀ ਕਯਾ ਗਤੀ ਹੋਵੇਗੀ ਤੇਰੀ
ਪ੍ਰਾਪਤੀ ਬਿਨਾਂ ਮੈਣ ਇਕ ਘੜੀ ਮਾਤ੍ਰ ਭੀ ਜੀਵ ਨਹੀਣ ਸਕਤੀ ਹੂੰ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਣ ॥
ਹੇ ਪਤੀ ਤੇਰੇ ਬਿਨਾਂ ਮੈਣ ਬਹੁਤ ਦੁਖੀ ਹੋ ਰਹੀ ਹੂੰ ਔਰ ਮੇਰਾ ਮਿਤ੍ਰ ਕੋਈ ਨਹੀਣ ਹੈ ਤਾਂ ਤੇ
ਇਹ ਕਿਰਪਾ ਕਰੋ ਜੋ ਗੁਰੋਣ ਦੁਆਰੇ ਤੇਰੇ ਨਾਮ ਅੰਮ੍ਰਤ ਕੋ ਪਾਨ ਕਰੂੰ॥
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
ਹੇ ਨਿਰੰਕਾਰ ਪ੍ਰਭੂ ਹਮ ਜੀਵ (ਨਿਰੰਕਾਰੀ) ਨਿਰੰਕਾਰ ਕੀ ਅਰਥਾਤ ਤੇਰੀ ਰਚਨਾਂ ਮੈਣ ਰਚ
ਰਹੇ ਹੈਣ ਔਰ ਆਪਕਾ ਜੋ ਮੰਨਨ ਕਰਨਾਂ ਹੈ ਸੋ ਯਹ ਕਰਮੋਣ ਮੈਣ (ਸੁ) ਸ੍ਰੇਸਟ ਕਰਮ ਹੈ ਆਪ ਰਚਨਾਂ
ਕੋ ਰਚ ਰਹੇ ਹੋ ਅਰ ਹਮਾਰੇ ਸਮਾਨ ਕਰਮਾਣ ਕੋ ਸ੍ਰੇਸ਼ਟ ਕਰਮ ਕਰਕੇ ਮਾਨਤੇ ਹੋ॥
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਹੇ (ਆਤਮ) ਸਭਕਾ ਆਪਣਾ ਆਪ ਰੂਪ ਪ੍ਰਭੂ ਮੈਣ (ਸਾਧਨ)
ਇਸਤ੍ਰੀ ਆਪ ਕਾ (ਪੰਥੁ) ਰਸਤਾ (ਨਿਹਾਲੇ) ਦੇਖੀਤਾ ਹੂੰ ਹੇ (ਰਾਮ) ਬਾਪਕ ਰੂਪ ਤੂੰ ਮੇਰੀ ਬੇਨਤੀ
ਸੁਣ ਭਾਵ ਮੇਰੇ ਕੋ ਪ੍ਰਾਪਤਿ ਹੋਈਏ॥੧॥
ਬਾਬੀਹਾ ਪ੍ਰਿਅੁ ਬੋਲੇ ਕੋਕਿਲ ਬਾਂਣੀਆ ॥
ਹੇ ਪਤੀ ਆਪਕੇ ਜਸਕੋ ਜਿਨਾਂ ਕਾ ਚਿਤ ਰੂਪੀ ਬਬੀਹਾ ਬੋਲਤਾ ਭਾਵ ਚਿੰਤਨ ਕਰਤਾ ਹੈ ਔਰ
ਕੌਕਲ ਬਾਂਣੀਆਣ ਭਾਵ ਜਿਹਵਾ ਜਿਨਕੀ (ਆ) ਵਸ਼ੇਸ਼ ਕਰਕੇ ਰਾਮ ਨਾਮ ਬਾਂਣੀ ਕੋ ਬੋਲਤੀ ਹੈਣ॥
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
(ਸਾ) ਵਹੁ ਜੀਵ ਰੂਪ (ਧਨ) ਇਸਤ੍ਰੀ (ਅੰਕਿ) ਸਰੂਪ ਮੈਣ ਸਮਾਈ ਹੈ ਤਿਸਨੇ ਸਭ ਰਸ
(ਚੋਲੈ) ਧਾਰ ਲੀਏ ਹੈਣ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਂੀ ਸਾ ਸੋਹਾਗਂਿ ਨਾਰੇ ॥
ਜਾਣ ਹੇ ਹਰੀ ਪ੍ਰਭੂ ਤੇਰੇ ਕੋ ਭਾਈ ਤੌ (ਅੰਕਿ) ਸਰੂਪ ਮੈਣ ਸਮਾਵਤੀ ਭਈ ਅਰ (ਸਾ) ਵੋਹੀ
ਇਸਤ੍ਰੀ ਸੁਹਾਗਂੀ ਹੈ॥
ਨਵ ਘਰ ਥਾਪਿ ਮਹਲ ਘਰੁ ਅੂਚਅੁ ਨਿਜ ਘਰਿ ਵਾਸੁ ਮੁਰਾਰੇ ॥
ਹੇ (ਮਹਲ) ਪਤੀ ਪਰਮੇਸੁਰ (ਨਵ ਘਰ) ਨਵੋਣ ਗੋਲਕੋਣ ਵਾਲੇ ਸਰੀਰ ਘਰ ਕੋ (ਥਾਪਿ) ਰਚ
ਕਰਕੇ ਅਪਨਾਂ ਘਰ ਦਸਵਾਣ ਦਵਾਰ ਤੈਨੇ ਅੂਚਾ ਰਚਾ ਹੈ ਤਿਸ ਦਸਵੇਣ ਦੁਆਰ ਰੂਪ ਘਰ ਮੈਣ ਹੇ ਮੁਰਾਰੀ
ਤੂੰ ਨਿਵਾਸ ਕਰ ਰਹਾ ਹੈਣ॥