Faridkot Wala Teeka

Displaying Page 3388 of 4295 from Volume 0

ਸੰਤੋਣ ਕੀ ਮਹਿਮਾਣ ਕਹਤੇ ਹੈਣ॥
ਪੰਨਾ ੧੧੨੩
ਰਾਗੁ ਕੇਦਾਰਾ ਬਾਂਣੀ ਕਬੀਰ ਜੀਅੁ ਕੀ
ੴ ਸਤਿਗੁਰ ਪ੍ਰਸਾਦਿ ॥
ਅੁਸਤਤਿ ਨਿਦਾ ਦੋਅੂ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
ਜੋ ਅੁਸਤਤ ਅਰ ਨਿੰਦਾ ਦੋਨੋਣ ਸੇ (ਬਿਬਰਜਿਤ) ਰਹਿਤ ਹੂਆ ਹੈ ਪੁਨਾ ਮਨ ਅਰ ਅਭਿਮਾਨ
ਕੋ ਭੀ ਤਜ ਦੀਆ ਹੈ॥
ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥
ਪੁਨਾ ਲੋਹਾ ਅਰ ਸਰਨ ਕੋ ਬਰਾਬਰ ਸਮਝਾ ਹੈ ਹੇ ਭਗਵਨ ਸੋ ਪੁਰਸ਼ ਆਪਕਾ ਸਰੂਪ ਹੀ
ਹੈ॥੧॥
ਤੇਰਾ ਜਨੁ ਏਕੁ ਆਧੁ ਕੋਈ ॥
ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੈ ਸੋਈ ॥੧॥ ਰਹਾਅੁ ॥
ਹੇ ਭਗਵਨ ਤੇਰਾ ਦਾਸ ਕੋਈ ਏਕ ਆਧਾ ਹੈ ਭਾਵ ਕੋਈ ਵਿਰਲਾ ਹੀ ਹੋਤਾ ਹੈ ਵਾ ਏਕ
ਗਾਨਵਾਨ ਆਧਾ ਜਗਾਸੂ ਹੈ ਕਿਅੁਣਕਿ ਜੋ ਪੁਰਸ਼ ਕਾਮ ਕ੍ਰੋਧ ਲੋਭ ਮੋਹ ਸੇ ਰਹਤ ਹੋਤਾ ਹੈ ਹੇ ਹਰੀ
ਆਪਕੇ ਪਦ ਕੋ ਸੋਈ ਪੁਰਸ਼ (ਚੀਨੈ) ਜਾਨਤਾ ਹੈ॥੧॥
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥
ਜੋ ਰਜੋ ਗੁਣ ਅਰ ਤਮੋ ਗੁਣ ਪੁਨਾ ਸਤੋ ਗੁਣ ਕਹੀਤੇ ਹੈਣ ਏਹ ਸਭ ਤੇਰੀ ਹੀ ਮਾਯਾ ਹੈ॥
ਚਅੁਥੇ ਪਦ ਕਅੁ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ ॥੨॥
(ਚਅੁਥੇ ਪਦ) ਤੁਰੀਆ ਸਾਖੀ ਕੋ ਜੋ ਪੁਰਸ਼ ਜਾਨ ਲੇਤਾ ਹੈ ਤਿਸਨੇ ਹੀ ਤੇਰੇ ਅੁਤਕ੍ਰਿਸਟ ਪਦ
ਕੋ ਅਰਥਾਤ ਮੋਖ ਕੋ ਪਾਯਾ ਹੈ॥੨॥
ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥
ਤੀਰਥ ਬ੍ਰਤ ਨੇਮ ਪੁਨਾ ਸੌਚ ਸੰਜਮੋਣ ਕੋ ਕਰਤਾ ਹੂਆ ਭੀ ਸਦੀਵ ਨਿਸਕਾਮ ਰਹਿਤਾ ਹੈ॥
ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥
ਤਿਸਕੇ ਰਿਦੇ ਸੇ ਤ੍ਰਿਸਨਾ ਅਰ (ਮਾਇਆ) ਛਲ ਅਰ ਭਰਮ ਚੂਕ ਗਿਆ ਹੈ ਔਰ (ਆਤਮ
ਰਾਮਾ) ਆਪਕੋ ਬਾਪਕ ਰੂਪ ਜਾਣਕਰ ਚਿੰਤਨ ਕਰਤਾ ਹੈ॥੩॥
ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥
ਜਿਸ ਪੁਰਸ਼ ਕੇ ਅੰਤਹਕਰਣ ਮੰਦਰ ਮੈਣ ਗਿਆਨ ਰੂਪ ਦੀਪਕ ਪ੍ਰਕਾਸਾ ਹੈ ਤਿਸ ਕਾ
ਅਗਾਨ ਰੂਪੀ ਅੰਧਕਾਰ ਨਸ਼ਟ ਹੂਆ ਹੈ॥
ਨਿਰਭਅੁ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥
ਹੇ ਨਿਰਭਅੁ ਤਿਸਨੇ ਆਪਕੋ ਪੂਰਨ ਹੋ ਰਹੇ ਜਾਨਾ ਹੈ ਅਰ ਭਰਮ ਤਿਸ ਕਾ (ਭਾਗਾ) ਦੂਰ
ਹੋਇਆ ਹੈ ਸ੍ਰੀ ਕਬੀਰ ਜੀ ਕਹਤੇ ਹੈਣ ਵਹੁ ਪਰੁਸ਼ ਤੇਰਾ ਦਾਸ ਹੈ॥੪॥੧॥ ਅਬ ਬਨਜ ਕੇ ਪ੍ਰਕਾਰ ਸੇ
ਨਾਂਮ ਕੀ ਮਹਤਤਾ ਅਰ ਅਪਨਾ ਨਿਸਚਾ ਪ੍ਰਗਟ ਕਰਤੇ ਹੂਏ ਅੁਪਦੇਸ਼ ਕਰਤੇ ਹੈਣ॥
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਅੁਗ ਸੁਪਾਰੀ ॥
ਕਿਸੀ ਨੇ ਤੋ ਸੰਸਾਰ ਮੈਣ ਕਾਸੀ ਤਾਂਬਾ ਖਰੀਦ ਕੀਆ ਪੁਨਾ ਕਿਸੀ ਨੇ ਲੌਣਗ ਸਪਾਰੀ ਆਦਿ
ਬਸਤੂਓਣ ਕਾ ਬਨਜ ਕੀਆ ਹੈ॥
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

Displaying Page 3388 of 4295 from Volume 0