Faridkot Wala Teeka

Displaying Page 3492 of 4295 from Volume 0

ਕਬੀਰ ਜੀ ਕੋ ਏਕ ਰਾਜਾ ਨੇ ਆਕਰ ਕਹਾ ਕਿ ਹਮਾਰੇ ਸੇ ਜਿਤਨਾ ਰੁਚ ਹੋ ਧਨ ਲੀਜੀਏ
ਅਰ ਨਾਮ ਕਾ ਅੁਪਦੇਸੁ ਕੀਜੀਏ ਤਿਸੁ ਪ੍ਰਤੀ ਅੁਪਦੇਸੁ ਅਰੁ ਪਰਮੇਸਰ ਦੇ ਸਨਮੁਖ ਕਹਤੇ ਹੈਣ॥
ਭੈਰਅੁ ਬਾਂਣੀ ਭਗਤਾ ਕੀ ॥
ਕਬੀਰ ਜੀਅੁ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਇਹੁ ਧਨੁ ਮੇਰੇ ਹਰਿ ਕੋ ਨਾਅੁ ॥
ਗਾਂਠਿ ਨ ਬਾਧਅੁ ਬੇਚਿ ਨ ਖਾਅੁ ॥੧॥ ਰਹਾਅੁ ॥
ਹੇ ਹਰੀ ਆਪ ਕਾ ਜੋ ਨਾਮੁ ਹੈ ਏਹ ਮੇਰੇ ਪਾਸ ਧਨੁ ਹੈ ਇਸ ਕੋ ਨਾ ਤੋ ਗੰਢ ਬਾਂਧ ਕਰ
ਅਰਥਾਤ ਛਪਾ ਕਰਕੇ ਰਖਤਾ ਹੂੰ ਔਰ ਨਾ ਬੇਚ ਕਰ ਖਾਤਾ ਹੂੰ ਭਾਵ ਯਹਿ ਕਿ ਅਧਿਕਾਰੀ ਕੋ ਨਾਮ
ਧਨ ਦੇਂੇ ਮੈਣ ਮੁਝ ਕੋ ਕ੍ਰਿਪਨਤਾ ਨਹੀਣ ਔਰ ਅਨ ਅਧਿਕਾਰੀ ਕੇ ਧਨ ਕੇ ਲੋਭ ਕਰਕੇ ਦੇਤਾ ਨਹੀਣ
ਹੂੰ॥
ਨਾਅੁ ਮੇਰੇ ਖੇਤੀ ਨਾਅੁ ਮੇਰੇ ਬਾਰੀ ॥
ਭਗਤਿ ਕਰਅੁ ਜਨੁ ਸਰਨਿ ਤੁਮਾਰੀ ॥੧॥
ਹੇ ਭਗਵਨ ਤੇਰਾ ਨਾਮ ਹੀ ਮੇਰੇ ਕੋ ਖੇਤੀ ਹੈ ਔਰ ਨਾਮੁ ਹੀ ਜਿਸ ਮੈਣ ਫੂਲ ਤਰਕਾਰੀ ਨਿਪਜੈ
ਸੋ (ਬਾਰੀ) ਬਗੀਚੀ ਹੈ ਮੈਣ ਦਾਸ ਤੁਮਾਰੀ ਹੀ ਭਗਤੀ ਕਰੂੰ ਔਰ ਤੁਮਾਰੀ ਹੀ ਸਰਨਾਗਤ ਰਹੂੰ॥
ਨਾਅੁ ਮੇਰੇ ਮਾਇਆ ਨਾਅੁ ਮੇਰੇ ਪੂੰਜੀ ॥
ਤੁਮਹਿ ਛੋਡਿ ਜਾਨਅੁ ਨਹੀ ਦੂਜੀ ॥੨॥
ਨਾਮ ਹੀ ਮੇਰੇ ਪਾਸ ਮਾਇਆ ਹੈ ਅਰ ਨਾਮ ਕੀ ਹੀ ਮੇਰੇ ਪਾਸ (ਪੂੰਜੀ) ਰਾਸ ਹੈ ਤੇਰੇ ਕੋ
ਛੋਡ ਕਰ ਔਰ ਦੂਸਰੀ ਬਾਤ ਕੋ ਨਹੀਣ ਜਾਨਤਾ ਹੂੰ॥੨॥
ਨਾਅੁ ਮੇਰੇ ਬੰਧਿਪ ਨਾਅੁ ਮੇਰੇ ਭਾਈ ॥
ਨਾਅੁ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥
ਮੇਰੇ ਕੋ ਨਾਮ ਹੀ ਸਨਬੰਧੀ ਰੂਪੁ ਹੈ ਔਰ ਨਾਮ ਹੀ ਮੇਰੇ ਕੋ ਭ੍ਰਾਤਾ ਵਤ ਪਯਾਰਾ ਹੈ ਨਾਮ ਹੀ
ਹਮਾਰੇ ਸੰਗ ਹੋਕੇ ਅੰਤ ਕੋ (ਸਖਾਈ) ਮਿਤ੍ਰਤਾਈ ਕਰਨ ਹਾਰਾ ਹੈ॥੩॥
ਮਾਇਆ ਮਹਿ ਜਿਸੁ ਰਖੈ ਅੁਦਾਸੁ ॥
ਕਹਿ ਕਬੀਰ ਹਅੁ ਤਾ ਕੋ ਦਾਸੁ ॥੪॥੧॥
ਮਾਯਾ ਵਿਖੇ ਹੇ ਭਗਵਨ ਜਿਸਕੋ ਤੂੰ (ਅੁਦਾਸੁ) ਤਯਾਗੀ ਰਾਖਤਾ ਹੈਣ ਸ੍ਰੀ ਕਬੀਰ ਜੀ ਕਹਤੇ
ਹੈਣ ਤਿਸ ਕਾ ਦਾਸ ਹੂੰ॥੪॥੨॥
ਨਾਂਗੇ ਆਵਨੁ ਨਾਂਗੇ ਜਾਨਾ ॥
ਕੋਇ ਨ ਰਹਿਹੈ ਰਾਜਾ ਰਾਨਾ ॥੧॥
ਹੇ ਭਾਈ ਪ੍ਰਾਣੀ ਕਾ (ਨਾਂਗੇ) ਨਗਨ ਹੀ ਸੰਸਾਰ ਮੈਣ ਆਵਨਾ ਹੂਆ ਹੈ ਔਰ ਨਗਨ ਹੀ ਸਭ
ਚਲੇ ਜਾਨਾ ਹੈ ਸੰਸਾਰ ਮੈਣ ਕੋਈ ਰਾਜਾ ਸਿਥਰ ਨਹੀਣ ਰਹੇਗਾ॥੧॥
ਪੰਨਾ ੧੧੫੮
ਰਾਮੁ ਰਾਜਾ ਨਅੁ ਨਿਧਿ ਮੇਰੈ ॥
ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਅੁ ॥
ਹੇ ਰਾਜਾ ਮੇਰੇ ਤੋ ਰਾਮ ਹੀ ਨਅੁਨਿਧਿ ਰੂਪ ਹੈ (ਸੰਪੈ) ਸੰਪਦਾ ਔਰ (ਕਲਤੁ) ਇਸਤ੍ਰੀ ਕਾ
(ਹੇਤੁ) ਮੋਹ ਇਹ ਤੇਰੇ ਪਾਸ ਧਨੁ ਹੈ॥

Displaying Page 3492 of 4295 from Volume 0